ਸ਼ਿਪਰਾ ਗੋਇਲ ਨੇ ''ਕੋਕੇ'' ਗੀਤ ਨਾਲ ਜਿੱਤਿਆ ਲੋਕਾਂ ਦਾ ਦਿਲ, ਅਰਜਨ ਢਿੱਲੋਂ ਨੇ ਵੀ ਲਾਇਆ ਗਾਇਕੀ ਦਾ ਤੜਕਾ (ਵੀਡੀਓ)

10/16/2021 9:45:08 AM

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੀ ਖ਼ੂਬਸੂਤਰ ਆਵਾਜ਼ ਦੀ ਮਲਿਕਾ ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਗਈ ਹੈ। ਉਹ 'ਕੋਕੇ' ਟਾਈਟਲ ਹੇਠ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆਈ ਹੈ। ਇਸ ਗੀਤ 'ਚ ਉਨ੍ਹਾਂ ਦਾ ਸਾਥ ਚਰਚਿਤ ਗਾਇਕ ਅਰਜਨ ਢਿੱਲੋਂ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਸ ਗੀਤ 'ਚ ਮੁਟਿਆਰ ਦੇ 'ਕੋਕੇ' ਤੋਂ ਲੈ ਕੇ ਸੁਰਮੇ ਤੱਕ ਦੀ ਗੱਲ ਹੋ ਰਹੀ ਹੈ। ਇਹ ਗੀਤ ਮੁਟਿਆਰ ਦੇ ਹੁਸਨ ਦੀਆਂ ਤਾਰੀਫ਼ਾਂ ਨਾਲ ਭਰਿਆ ਹੋਇਆ ਹੈ। ਇਸ ਗੀਤ ਨੂੰ ਲਿਖਿਆ ਵੀ ਅਰਜਨ ਢਿੱਲੋਂ ਨੇ ਹੀ ਹੈ, ਜਿਸ ਦਾ ਮਿਊਜ਼ਿਕ 'Dr Zeus' ਨੇ ਦਿੱਤਾ ਹੈ। Bhindder Burj ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਬਣਾਇਆ ਗਿਆ ਹੈ। Blue Beat Studios ਦੇ ਯੂਟਿਊਬ ਚੈਨਲ 'ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਪਲੇਅ ਬੈਕ ਸਿੰਗਿੰਗ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਦੇ ਲਈ 'ਸ਼ਿਪਰਾ ਗੋਇਲ ਫਾਊਂਡੇਸ਼ਨ' ਨਾਂ ਦੀ ਐੱਨ. ਜੀ. ਓ. ਬਣਾਈ ਹੈ, ਜਿਸ ਰਾਹੀਂ ਉਹ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੀ ਹੈ।


sunita

Content Editor

Related News