ਜੇਲ੍ਹ ''ਚ ਵਧਾਈ ਗਈ ਸ਼ਾਹੁਰਖ ਦੇ ਪੁੱਤਰ ਆਰੀਅਨ ਦੀ ਸੁਰੱਖਿਆ, ਵਿਸ਼ੇਸ ਬੈਰਕ ''ਚ ਕੀਤਾ ਗਿਆ ਸ਼ਿਫਟ

Monday, Oct 18, 2021 - 05:37 PM (IST)

ਜੇਲ੍ਹ ''ਚ ਵਧਾਈ ਗਈ ਸ਼ਾਹੁਰਖ ਦੇ ਪੁੱਤਰ ਆਰੀਅਨ ਦੀ ਸੁਰੱਖਿਆ, ਵਿਸ਼ੇਸ ਬੈਰਕ ''ਚ ਕੀਤਾ ਗਿਆ ਸ਼ਿਫਟ

ਨਵੀਂ ਦਿੱਲੀ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨਾਲ ਉਸ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਆਰੀਅਨ ਖ਼ਾਨ ਦੀ ਜ਼ਮਾਨਤ ਦਾ ਆਦੇਸ਼ 20 ਅਕਤੂਬਰ ਲਈ ਸੁਰੱਖਿਅਤ ਰੱਖਿਆ ਗਿਆ ਹੈ। 

ਹੁਣ ਟਾਈਮਜ਼ ਆਫ ਇੰਡੀਆ ਦੀ ਰਿਪੋਰਟਸ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਆਰੀਅਨ ਖ਼ਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਕਥਿਤ ਤੌਰ 'ਤੇ ਉਸ ਇਕ ਵਿਸ਼ੇਸ਼ ਬੈਰਕ 'ਚ ਲਿਜਾਇਆ ਗਿਆ ਹੈ ਅਤੇ ਅਧਿਕਾਰੀਆਂ ਦੁਆਰਾ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਿਪੋਰਟਾਂ 'ਚ ਅੱਗੇ ਕਿਹਾ ਗਿਆ ਹੈ ਕਿ ਸਟਾਰ ਕਿੱਡਸ ਵੀ ਡਰੱਗ ਮਾਮਲੇ ਦੇ ਹੋਰ ਦੋਸ਼ੀਆਂ ਨਾਲ ਗੱਲਬਾਤ ਅਤੇ ਮੁਲਾਕਾਤ ਨਹੀਂ ਕਰ ਰਹੇ ਹਨ।

ਮੀਡੀਆ 'ਚ ਇਸ ਤਰ੍ਹਾਂ ਦੀਆਂ ਰਿਪੋਰਟਸ ਹੈ ਕਿ ਆਰੀਅਨ ਖ਼ਾਨ ਨੂੰ ਜੇਲ੍ਹ ਦੀਆਂ ਸਥਿਤੀਆਂ ਅਤੇ ਉਥੋਂ ਦਾ ਖਾਣਾ ਰਾਸ ਨਹੀਂ ਆ ਰਿਹਾ। ਪਹਿਲਾਂ ਕੁਝ ਦਿਨਾਂ ਨੂੰ ਆਰੀਅਨ ਖ਼ਾਨ ਨੇ ਸਿਰਫ ਬਿਸਕੁੱਟ ਖਾ ਕੇ ਦਿਨ ਕੱਢੇ ਹਨ। ਪੀਣ ਲਈ ਵੀ ਉਨ੍ਹਾਂ ਕੋਲ ਸਿਰਫ਼ ਕੁਝ ਬੋਤਲ ਹੀ ਮਿਨਰਲ ਵਾਟਰ ਬਚੀਆਂ ਸਨ। ਕਿਹਾ ਜਾ ਰਿਹਾ ਸੀ ਕਿ ਆਰੀਅਨ ਇਸ ਲਈ ਵੀ ਕੁਝ ਨਹੀਂ ਖਾ ਰਹੇ ਸੀ ਤਾਂ ਜੋ ਉਨ੍ਹਾਂ ਨੂੰ ਜੇਲ੍ਹ ਦੇ ਪਾਖਾਨੇ 'ਚ ਜਾਣਾ ਨਾ ਪਵੇ।

ਜ਼ਿਕਰਯੋਗ ਹੈ ਕਿ ਜੇਲ੍ਹ ’ਚ ਕਿਸੇ ਨੂੰ ਵੀ ਨਾਂ ਨਾਲ ਨਹੀਂ, ਸਗੋਂ ਉਸ ਦੇ ਨੰਬਰ ਨਾਲ ਹੀ ਬੁਲਾਇਆ ਜਾਂਦਾ ਹੈ ਅਜਿਹੇ ’ਚ ਆਰੀਅਨ ਖ਼ਾਨ ਨੂੰ ਵੀ ਉਸ ਦਾ ਕੈਦੀ ਨੰਬਰ ਮਿਲ ਗਿਆ ਹੈ। ਦੂਜੇ ਪਾਸੇ ਜੇਲ੍ਹ ’ਚ ਆਰੀਅਨ ਖ਼ਾਨ ਨੂੰ ਉਨ੍ਹਾਂ ਦੇ ਘਰ ’ਚੋਂ 4500 ਰੁਪਏ ਮਨੀ ਆਰਡਰ ਆਇਆ ਹੈ, ਜਿਸ ਨਾਲ ਉਹ ਕੰਟੀਨ ਤੋਂ ਆਪਣਾ ਮਨਪਸੰਦ ਖਾਣਾ ਖਾ ਸਕਦਾ ਹੈ। ਇਸ ਤੋਂ ਪਹਿਲਾਂ ਕੁਝ ਵੈੱਬਸਾਈਟਸ ਨੇ ਦਾਅਵਾ ਕੀਤਾ ਕਿ ਆਰੀਅਨ ਜੇਲ੍ਹ ’ਚ ਸਿਰਫ ਬਿਸਕੁੱਟ ਖਾ ਰਿਹਾ ਹੈ, ਉਸ ਨੂੰ ਜੇਲ੍ਹ ਦਾ ਖਾਣਾ ਪਸੰਦ ਨਹੀਂ ਆ ਰਿਹਾ। ਆਰੀਅਨ ਖ਼ਾਨ ਦੀ ਜ਼ਮਾਨਤ ਨੂੰ ਲੈ ਕੇ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News