ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਟੀਜ਼ਰ ਰਿਲੀਜ਼, ਪੁੱਤਰ ਸ਼ਿੰਦੇ ਨਾਲ ਲੜਦੇ ਦਿਸੇ ਗਿੱਪੀ ਗਰੇਵਾਲ

04/05/2024 5:14:30 PM

ਐਂਟਰਟੇਨਮੈਂਟ ਡੈਸਕ : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੇ ਸ਼ਿੰਦਾ ਦੀ ਜੋੜੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ 'ਚ ਨਜ਼ਰ ਆਈ ਹੈ। ਇਸ ਫ਼ਿਲਮ ਰਾਹੀਂ ਟੀ. ਵੀ. ਅਦਾਕਾਰਾ ਹਿਨਾ ਖ਼ਾਨ ਨੇ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਹੈ, ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। 

ਫ਼ਿਲਮ ਦੇ ਤਕਰੀਬਨ ਇੱਕ ਮਿੰਟ ਦੇ ਟੀਜ਼ਰ 'ਚ ਤੁਹਾਨੂੰ ਕਹਾਣੀ ਦਾ ਥੋੜਾ ਬਹੁਤ ਆਈਡੀਆ ਹੋ ਜਾਂਦਾ ਹੈ ਕਿ ਸ਼ਿੰਦਾ ਨਾਮ ਦਾ ਇੱਕ ਜ਼ਿੱਦੀ ਬੱਚਾ, ਜੋ ਹਮੇਸ਼ਾ ਆਪਣੇ ਡੈਡੀ ਨਾਲ ਲੜਦਾ ਰਹਿੰਦਾ ਹੈ ਤੇ ਕਦੇ ਵੀ ਉਸ ਦੀ ਗੱਲ ਨਹੀਂ ਸੁਣਦਾ। 

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਗਿੱਪੀ ਤੇ ਸ਼ਿੰਦੇ ਨਾਲ ਹਿਨਾ ਖ਼ਾਨ ਦੀ ਵੀ ਮੁੱਖ ਭੂਮਿਕਾ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਿੱਲ ਨਾਲ ਫ਼ਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਵੀ ਨਜ਼ਰ ਆ ਚੁੱਕੇ ਹਨ। ਇਹ ਫ਼ਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News