ਆਖਿਰ ਕਿਉਂ ਸ਼ਿਲਪਾ ਸ਼ੈੱਟੀ ਨੇ ਆਖੀ ‘ਸੁਪਰ ਡਾਂਸਰ’ ਸ਼ੋਅ ਛੱਡਣ ਦੀ ਗੱਲ, ਕਿਹਾ– ‘ਔਕਾਤ ਹੀ ਨਹੀਂ ਹੈ...’

Monday, Sep 20, 2021 - 12:10 PM (IST)

ਆਖਿਰ ਕਿਉਂ ਸ਼ਿਲਪਾ ਸ਼ੈੱਟੀ ਨੇ ਆਖੀ ‘ਸੁਪਰ ਡਾਂਸਰ’ ਸ਼ੋਅ ਛੱਡਣ ਦੀ ਗੱਲ, ਕਿਹਾ– ‘ਔਕਾਤ ਹੀ ਨਹੀਂ ਹੈ...’

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਡਾਂਸਿੰਗ ਰਿਐਲਿਟੀ ਸ਼ੋਅ ‘ਸੁਪਰ ਡਾਂਸਰ ਚੈਪਟਰ 4’ ’ਚ ਨਜ਼ਰ ਆ ਰਹੀ ਹੈ। ਇਥੇ ਸ਼ਿਲਪਾ, ਗੀਤਾ ਕਪੂਰ ਤੇ ਅਨੁਰਾਗ ਬਾਸੂ ਦੇ ਨਾਲ ਬੱਚਿਆਂ ਨੂੰ ਜੱਜ ਕਰਦੀ ਦਿਸ ਰਹੀ ਹੈ। ਸ਼ੋਅ ’ਚ ਸ਼ਿਲਪਾ ਰੱਜ ਕੇ ਮਸਤੀ ਕਰਦੀ ਹੈ ਤੇ ਬੱਚਿਆਂ ਦਾ ਹੌਸਲਾ ਵਧਾਉਂਦੀ ਹੈ ਪਰ ਹਾਲ ਹੀ ’ਚ ਕੁਝ ਅਜਿਹਾ ਹੋਇਆ ਕਿ ਅਦਾਕਾਰਾ ਨੇ ਸ਼ੋਅ ਛੱਡਣ ਦੀ ਗੱਲ ਕਰ ਦਿੱਤੀ।

ਅਦਾਕਾਰਾ ਨੇ ਸਾਫ ਕਿਹਾ ਕਿ ਉਸ ਦੀ ਔਕਾਤ ਨਹੀਂ ਹੈ ਕਿ ਉਹ ਸ਼ੋਅ ਨੂੰ ਜੱਜ ਕਰੇ। ਇਹ ਐਪੀਸੋਡ ਇਸ ਵੀਕੈਂਡ ’ਚ ਟੈਲੀਕਾਸਟ ਹੋਵੇਗਾ ਪਰ ਉਸ ਤੋਂ ਪਹਿਲਾਂ ਸੋਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਸ਼ਿਲਪਾ ਸ਼ੋਅ ਛੱਡਣ ਦੀ ਗੱਲ ਕਰਦੀ ਦਿਸ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਪਨਾ ਚੌਧਰੀ ਨੂੰ ਲੱਗਾ ਝਟਕਾ, ਪੈਸਾ ਹੜੱਪਣ ਦੇ ਮਾਮਲੇ ’ਚ ਅਰਜ਼ੀ ਹੋਈ ਖਾਰਜ

ਦਰਅਸਲ ਇਸ ਹਫ਼ਤੇ ‘ਸੁਪਰ ਡਾਂਸਰ ਚੈਪਟਰ 4’ ’ਚ ਗੋਵਿੰਦਾ ਤੇ ਚੰਕੀ ਪਾਂਡੇ ਬਤੌਰ ਗੈਸਟ ਆਉਣ ਵਾਲੇ ਹਨ। ਉਸ ਤੋਂ ਪਹਿਲਾਂ ਸੋਨੀ ਨੇ ਇੰਸਟਾ ’ਤੇ ਕੁਝ ਪ੍ਰੋਮੋ ਸਾਂਝੇ ਕੀਤੇ ਹਨ, ਜਿਸ ਦੇ ਇਕ ਪ੍ਰੋਮੋ ’ਚ ਸ਼ਿਲਪਾ ਸ਼ੋਅ ਛੱਡਣ ਦੀ ਗੱਲ ਕਰ ਰਹੀ ਹੈ। ਵੀਡੀਓ ’ਚ ਸਾਰੇ ਬੱਚੇ ਪਾਵਰਫੁੱਲ ਪੇਸ਼ਕਾਰੀ ਦਿੰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਇਸੇ ਦੌਰਾਨ ਕੋਰਿਓਗ੍ਰਾਫਰ ਪੰਕਜ ਤੇ ਮੁਕਾਬਲੇਬਾਜ਼ ਪਰੀ ਗੋਵਿੰਦਾ ਦੇ ਗਾਣੇ ‘ਕਯਾ ਚਲਤੀ ਹੈ ਹਾਏ ਰੱਬਾ’ ’ਤੇ ਮਸਤ ਡਾਂਸ ਕਰਦੇ ਦਿਸ ਰਹੇ ਹਨ। ਉਨ੍ਹਾਂ ਦਾ ਡਾਂਸ ਦੇਖ ਕੇ ਚੰਕੀ ਪਾਂਡੇ ਹੈਰਾਨ ਰਹਿ ਜਾਂਦੇ ਹਨ ਤੇ ਕਹਿੰਦੇ ਹਨ, ‘ਓਹ ਬਾਪ ਰੇ’। ਇਸ ਤੋਂ ਬਾਅਦ ਸ਼ਿਲਪਾ ਕਹਿੰਦੀ ਹੈ, ‘ਮੈਂ ਇਹ ਸ਼ੋਅ ਛੱਡ ਕੇ ਜਾ ਰਹੀ ਹਾਂ, ਔਕਾਤ ਹੀ ਨਹੀਂ ਹੈ ਸਾਡੀ ਇਨ੍ਹਾਂ ਨੂੰ ਜੱਜ ਕਰਨ ਦੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News