Happy Birthday Shilpa: 47 ਸਾਲ ਦੀ ਹੋਈ ਸ਼ਿਲਪਾ ਸ਼ੈੱਟੀ, ਫਿੱਟਨੈੱਸ ਤੋਂ ਅੱਜ ਵੀ ਬਾਲੀਵੁੱਡ ਅਦਾਕਾਰਾਂ ਨੂੰ ਦਿੰਦੀ ਮਾਤ

Wednesday, Jun 08, 2022 - 12:18 PM (IST)

Happy Birthday Shilpa: 47 ਸਾਲ ਦੀ ਹੋਈ ਸ਼ਿਲਪਾ ਸ਼ੈੱਟੀ, ਫਿੱਟਨੈੱਸ ਤੋਂ ਅੱਜ ਵੀ ਬਾਲੀਵੁੱਡ ਅਦਾਕਾਰਾਂ ਨੂੰ ਦਿੰਦੀ ਮਾਤ

ਬਾਲੀਵੁੱਡ ਡੈਸਕ: ਬਾਲੀਵੁੱਡ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੇਟੀ ਫ਼ਿਲਮੀ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ਨਾਲੋਂ ਘੱਟ ਨਹੀਂ ਹੈ। 90ਦਹਾਕੇ ’ਚ ਉਹ ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ ਅਤੇ ਅਕਸ਼ੈ ਕੁਮਾਰ ਵਰਗੇ ਕਲਾਕਾਰਾਂ ਦੇ ਨਾਲ ਹਿੱਟ ਫ਼ਿਲਮਾਂ ਦੇ ਚੁੱਕੀ ਹੈ। ਸ਼ਿਲਪਾ ਦਾ 8 ਜੂਨ ਨੂੰ ਜਨਮਦਿਨ ਆਉਦਾ ਹੈ। ਇਸ ਵਾਰ ਅਦਾਕਾਰਾ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਇਸ ਉੱਮਰ ’ਚ ਵੀ ਉਹ ਆਪਣੀ ਫ਼ਿੱਟਨੈੱਸ ਅਤੇ ਬੋਲਡਨੈੱਸ ਨਾਲ ਹੋਰ ਅਦਾਕਾਰਾ ਨੂੰ ਮਾਤ ਦਿੰਦੀ ਹੈ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਨੇ ਦਿਖਾਈ ਪਰਫ਼ੈਕਟ ਫ਼ਿਗਰ, ‘ਦੇਸੀ ਗਰਲ’ ਦੀ ਬੋਲਡਨੈੱਸ ਫਿਰ ਤੋਂ ਛਾਈ

ਸਾਲ 1993 ’ਚ ਬਾਲੀਵੁੱਡ ’ਚ ਡੈਬੀਊ ਕਰਨ ਵਾਲੀ ਸ਼ਿਲਪਾ ਨੇ ਆਪਣੇ ਅਦਾਕਾਰੀ ਕਰੀਅਰ ’ਚ ਕਈ ਸੁਪਰਹਿੱਟ ਫ਼ਿਲਮਾਂ ਕੀਤੀਆਂ ਹਨ। ਸ਼ਿਲਪਾ ਸਿਰਫ਼ ਹਿੱਟ ਫ਼ਿਲਮਾਂ ਦੀ ਵਜ੍ਹਾ ਕਰਕੇ ਸੁਰਖੀਆ ’ਚ ਨਹੀਂ ਸਗੋਂ ਆਪਣੀ ਅਦਾਕਾਰੀ ਨਾਲ ਵੀ  ਸੁਰਖੀਆਂ ’ਚ ਰਹੀ ਹੈ।

PunjabKesari

ਅਦਾਕਾਰਾ ਦੇ ਫ਼ਿਲਮ ਕਰੀਅਰ ਦੀ ਗੱਲ ਕਰੀਏ ਤਾਂ ਸ਼ਿਲਪਾ ਆਖ਼ਰੀ ਵਾਰ ‘ਫ਼ਿਲਮ ਹੰਗਾਮਾ 2’ ’ਚ ਨਜ਼ਰ ਆਈ ਸੀ।ਇਸ ਫ਼ਿਲਮ ’ਚ ਉਸ ਨੇ ਪਰੇਸ਼ ਰਾਵਲ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਕੋਰੋਨਾ ਮਾਹਾਮਾਰੀ ਦੀ ਵਜ੍ਹਾ ਨਾਲ ਫ਼ਿਲਮ ਓ.ਟੀ.ਟੀ ’ਤੇ ਰਿਲੀਜ਼ ਕੀਤੀ ਗਈ ਸੀ।ਹਾਲਾਂਕਿ ਲੋਕਾਂ ਨੂੰ ਇਹ ਫ਼ਿਲਮ ਜ਼ਿਆਦਾ ਪਸੰਦ ਨਹੀਂ ਆਈ ਸੀ।

ਇਹ ਵੀ ਪੜ੍ਹੋ : ਬਾਲੀਵੁੱਡ ਦੀ ਨਵੀਂ ਹੌਟ ਜੋੜੀ ਬਣੀ ਵਰੁਣ ਅਤੇ ਕਿਆਰਾ, ‘RANGISARI’ ਗੀਤ ’ਚ ਨਜ਼ਰ ਆਏ ਇਕੱਠੇ

PunjabKesari

ਦੂਜੇ ਪਾਸੇ ਜੇਕਰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਸ਼ਿਲਪਾ ਜਲਦ ਹੀ ਫ਼ਿਲਮ ‘ਨਿਕੰਮਾ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਉਹ ਅਭਿਮਨਿਊ ਦਸਾਨੀ ਅਤੇ ਸ਼ਰਲੀ ਸੇਤੀਆ ਦੇ ਨਾਲ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ।


author

Anuradha

Content Editor

Related News