ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਇਸ ਕੰਪਨੀ ਨੇ ਲਾਇਆ ਕਰੋੜਾਂ ਦਾ ਚੂਨਾ, ਮਾਮਲਾ ਦਰਜ
Thursday, Jul 09, 2020 - 12:36 PM (IST)

ਨਵੀਂ ਦਿੱਲੀ (ਬਿਊਰੋ) — ਸਲਮਾਨ ਖਾਨ ਤੇ ਅਕਸ਼ੈ ਕੁਮਾਰ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਵੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਇੱਕ ਆਈਓਸਿਸ ਸਪਾ ਐਂਡ ਵੈਲਨੈੱਸ ਕੰਪਨੀ (Losis Spa & Wellness Company) ਦੇ ਡਾਇਰੈਕਟਰ, ਐੱਮ. ਡੀ ਸਮੇਤ 6 ਲੋਕਾਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ ਹੋਇਆ ਹੈ।
ਕੀ ਹੈ ਪੂਰਾ ਮਾਮਲਾ
ਠੱਗੀ ਦਾ ਦੋਸ਼ ਲਾ ਰਹੇ ਕਾਰੋਬਾਰੀ ਰੋਹਿਤਵੀਰ ਸਿੰਘ ਦਾ ਕਹਿਣਾ ਹੈ ਕਿ ਸਪਾ ਐਂਡ ਵੈਲਨੈੱਸ ਕੰਪਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਡੀ ਕੰਪਨੀ ਦੀ ਬ੍ਰਾਂਡ ਅੰਬੈਸਡਰ ਸ਼ਿਲਪਾ ਸ਼ੈੱਟੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ 'ਚ ਲੱਖਾਂ ਰੁਪਏ ਦਾ ਨਿਵੇਸ਼ ਕੀਤਾ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਇੱਕ ਬ੍ਰਾਂਡ ਕੰਪਨੀ ਹੈ, ਜਿਸ ਨੇ ਸ਼ਿਲਪਾ ਸ਼ੈੱਟੀ ਦੇ ਨਾਂ 'ਚ ਉਸ ਨਾਲ ਠੱਗੀ ਕੀਤੀ ਹੈ। ਰੋਹਿਤਵੀਰ ਸਿੰਘ ਨੇ ਲਖਨਊ ਦੇ ਹਜਰਤਗੰਜ 'ਚ ਕੰਪਨੀ ਦੇ ਐੱਮ. ਡੀ. ਕਿਰਨ ਬਾਵਾ ਅਤੇ ਡਾਇਰੈਕਟਰ ਵਿਯਨ ਭਸੀਨ ਸਮੇਤ ਕੰਪਨੀ ਦੇ ਕਈ ਲੋਕਾਂ 'ਤੇ ਕੇਸ ਦਰਜ ਕਰਵਾਇਆ ਹੈ।
ਸੈਂਟਰ ਬੰਦ ਕਰਨ ਦੀ ਧਮਕੀ ਦਿੱਤੀ
ਰੋਹਿਤਵੀਰ ਸਿੰਘ ਦਾ ਦੋਸ਼ ਹੈ ਕਿ ਪਹਿਲਾਂ ਤਾਂ ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਇਨ੍ਹਾਂ ਦੋਵਾਂ ਨੇ ਮੇਰੇ ਕੋਲੋਂ ਕੰਪਨੀ 'ਚ ਨਿਵੇਸ਼ ਕਰਵਾਇਆ ਅਤੇ ਫ਼ਿਰ ਘਾਟਾ ਦੱਸ ਕੇ ਮੈਨੂੰ ਕੰਪਨੀ ਬੰਦ ਕਰਨ ਦੀ ਧਮਕੀ ਵੀ ਦਿੱਤੀ। ਦੱਸ ਦਈਏ ਕਿ ਇਨ੍ਹਾਂ ਦੋਵੇਂ ਧੋਖੇਬਾਜ਼ਾਂ ਨੇ 2 ਸਾਲ ਪਹਿਲਾਂ ਰੋਹਿਤਵੀਰ ਸਿੰਘ ਨਾਲ ਇਸ ਮਾਮਲੇ 'ਚ ਮਿਲੇ ਸੀ ਅਤੇ ਉਸ ਨੇ ਕਿਹਾ ਸੀ ਕਿ ਸ਼ਿਲਪਾ ਸ਼ੈੱਟੀ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ ਅਤੇ ਉਸ ਦੀ ਫ੍ਰੇਂਚਾਇਜੀ ਦਾ ਉਦਘਾਟਨ ਉਹੀ ਕਰੇਗੀ।
ਐੱਸ. ਪੀ. ਨੇ ਆਖੀ ਇਹ ਗੱਲ
ਇਸ ਮਾਮਲੇ 'ਚ ਐੱਸ. ਪੀ. ਹਜਰਤਗੰਜ ਅਭੈ ਕੁਮਾਰ ਮਿਸ਼ਰਾ ਨੇ ਕਿਹਾ ਕਿ ਇਸ ਮਾਮਲੇ ਬਾਰੇ 'ਚ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਬਿਨਾਂ ਸਮਾਂ ਬਰਬਾਦ ਕੀਤੇ ਸਭ ਤੋਂ ਪਹਿਲਾਂ ਕੇਸ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।