ਪਤੀ ਦੀ ਗਿ੍ਰਫਤਾਰੀ ਵਿਚਾਲੇ ਸ਼ਿਲਪਾ ਸ਼ੈੱਟੀ ਨੇ ਦਿੱਤੀ ਆਜ਼ਾਦੀ ਦਿਹਾੜੇ ਦੀ ਵਧਾਈ, ਹੋਈ ਟਰੋਲ
Sunday, Aug 15, 2021 - 03:11 PM (IST)
ਮੁੰਬਈ: ਪੂਰਾ ਦੇਸ਼ ਅੱਜ (15 ਅਗਸਤ) ਨੂੰ 75ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨ ’ਚ ਡੁੱਬਿਆ ਹੋਇਆ ਹੈ। ਆਮ ਜਨਤਾ ਤੋਂ ਲੈ ਕੇ ਬੀ-ਟਾਊਨ ਸਿਤਾਰੇ ਹਰ ਕੋਈ ਇਸ ਖ਼ਾਸ ਦਿਨ ਦੀ ਇਕ ਦੂਜੇ ਨੂੰ ਵਧਾਈ ਦੇ ਰਹੇ ਹਨ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਰਾਜ ਕੁੰਦਰਾ ਦੀ ਗਿ੍ਰਫਤਾਰੀ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਇਸ ਮੌਕੇ ’ਤੇ ਸੋਸ਼ਲ ਮੀਡੀਆਂ ’ਤੇ ਇਕ ਪੋਸਟ ਸ਼ੇਅਰ ਕੀਤੀ। ਸ਼ਿਲਪਾ ਨੇ ਲਿਖਿਆ ਕਿ ‘ਦੁਨੀਆ ਭਰ ਦੇ ਮੇਰੇ ਸਭ ਦੋਸਤ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ’।
ਇਸ ਦੌਰਾਨ ਸ਼ਿਲਪਾ ਪਿਛਲੇ ਕਈ ਦਿਨਾਂ ਤੋਂ ਆਪਣੇ ਪਤੀ ਰਾਜ ਕੁੰਦਰਾ ਦੀ ਗਿ੍ਰਫਤਾਰੀ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਇਸ ਮੌਕੇ ’ਤੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਸ਼ਿਲਪਾ ਨੇ ਲਿਖਿਆ-‘ਦੁਨੀਆ ਭਰ ’ਚ ਮੇਰੇ ਸਭ ਦੋਸਤ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ’।
ਸ਼ਿਲਪਾ ਦੀ ਇਹ ਪੋਸਟ ਕੁਝ ਹੀ ਸਮੇਂ ’ਚ ਇੰਟਰਨੈੱਟ ’ਤੇ ਵਾਇਰਲ ਹੋ ਗਈ ਹੈ। ਜਿਥੇ ਕੁਝ ਪ੍ਰਸ਼ੰਸਕ ਸ਼ਿਲਪਾ ਦੀ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ। ਉੱਧਰ ਕੁਝ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਸੁਪਰ ਸੇ ਉੱਪਰ ਕੁੰਦਰਾ ਜੀ ਅਤੇ ਉੱਧਰ ਦੂਜੇ ਪ੍ਰਸ਼ੰਸਕ ਨੇ ਪੁੱਛਿਆ ਕਿ ਰਾਜ ਕੁੰਦਰਾ ਜੇਲ੍ਹ ਤੋਂ ਕਦੋਂ ਆ ਰਹੇ ਹਨ?
ਸ਼ਿਲਪਾ ਅਤੇ ਉਨ੍ਹਾਂ ਦੀ ਮਾਂ ’ਤੇ ਲੱਗਾ ਧੋਖਾਧੜੀ ਦਾ ਦੋਸ਼
ਉੱਧਰ ਖ਼ਬਰਾਂ ਦੀ ਮੰਨੀਏ ਤਾਂ ਹਾਲ ਹੀ ’ਚ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਨੂੰ ਉੱਤਰ ਪ੍ਰਦੇਸ਼ ’ਚ ਧੋਖਾਧੜੀ ਦੇ ਇਕ ਕਥਿਤ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਲਖਨਊ ਪੁਲਸ ਦੀ ਇਕ ਟੀਮ ਸ਼ਿਲਪਾ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਤੋਂ ਇਸ ਵੈੱਲਨੈੱਸ ਸੈਂਟਰ ਦੇ ਨਾਂ ’ਤੇ ਕਥਿਤ ਧੋਖਾਧੜੀ ਦੇ ਮਾਮਲੇ ’ਚ ਪੁੱਛਗਿੱਛ ਕਰੇਗੀ।
ਪਤੀ ਦੀ ਗਿ੍ਰਫਤਾਰੀ ਤੋਂ ਬਾਅਦ ਜਾਰੀ ਕੀਤਾ ਬਿਆਨ
ਇਸ ਤੋਂ ਪਹਿਲਾਂ ਸ਼ਿਲਪਾ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਮੀਡੀਆ ਟ੍ਰਾਈਲ ਡਿਜ਼ਰਵ ਨਹੀਂ ਕਰਦਾ ਹੈ। ਰਾਜ ਦੀ ਗਿ੍ਰਫਤਾਰੀ ਤੋਂ ਬਾਅਦ ਸ਼ਿਲਪਾ ਨੇ ਸੋਸ਼ਲ ਮੀਡੀਆ ’ਤੇ ਨੋਟ ਲਿਖਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨ ਹਰ ਮੋਰਚੇ ’ਤੇ ਚੁਣੌਤੀਪੂਰਨ ਰਹੇ ਹਨ। ਬਹੁਤ ਸਾਰੀਆਂ ਅਫਵਾਹਾਂ ’ਤੇ ਦੋਸ਼ ਲਗਾਏ ਗਏ ਹਨ। ਇਸ ਦੇ ਨਾਲ ਹੀ ਢੇਰ ਸਾਰੇ ਸਵਾਲ ਵੀ ਕੀਤੇ ਗਏ ਨਾ ਸਿਰਫ ਮੇਰੇ ’ਤੋਂ ਨਹੀਂ ਸਗੋਂ ਮੇਰੇ ਪਰਿਵਾਰ ਤੋਂ ਵੀ। ਇਸ ਲਈ ਮੈਂ ਸਿਰਫ ਇੰਨਾ ਕਹਾਂਗੀ ਕਿਉਂਕਿ ਇਹ ਇਕ ਚੱਲ ਰਹੀ ਜਾਂਚ ਹੈ। ਮੈਨੂੰ ਮੁੰਬਈ ਪੁਲਸ ਅਤੇ ਭਾਰਤੀ ਅਦਾਲਤ ’ਤੇ ਪੂਰਾ ਭਰੋਸਾ ਹੈ।