ਸ਼ਿਲਪਾ ਸ਼ੈੱਟੀ ਨੇ ਕੀਤਾ ਸ਼ਰਲਿਨ ਚੋਪੜਾ ''ਤੇ ਮਾਣਹਾਨੀ ਦਾ ਕੇਸ, ਜਾਣੋ ਪੂਰਾ ਮਾਮਲਾ

Wednesday, Oct 20, 2021 - 11:56 AM (IST)

ਸ਼ਿਲਪਾ ਸ਼ੈੱਟੀ ਨੇ ਕੀਤਾ ਸ਼ਰਲਿਨ ਚੋਪੜਾ ''ਤੇ ਮਾਣਹਾਨੀ ਦਾ ਕੇਸ, ਜਾਣੋ ਪੂਰਾ ਮਾਮਲਾ

ਮੁੰਬਈ- ਅਦਾਕਾਰਾ ਸ਼ਰਲਿਨ ਚੋਪੜਾ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੇ ਖ਼ਿਲਾਫ਼ ਸੰਗੀਨ ਦੋਸ਼ ਲਗਾ ਰਹੀ ਹੈ। ਇੰਨਾ ਹੀ ਨਹੀਂ ਸ਼ਰਲਿਨ ਜੋੜੇ ਦੇ ਖ਼ਿਲਾਫ਼ ਯੌਨ ਸ਼ੋਸ਼ਣ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਚੁੱਕੀ ਹੈ। ਹੁਣ ਸ਼ਰਲਿਨ ਦੀਆਂ ਹਰਕਤਾਂ 'ਤੇ ਹੱਲਾ ਬੋਲਦੇ ਹੋਏ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਸਖ਼ਤ ਕਦਮ ਚੁੱਕਿਆ ਹੈ। ਜੋੜੇ ਨੇ ਸ਼ਰਲਿਨ ਦੇ ਖ਼ਿਲਾਫ਼ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ 'ਜਨਤਕ ਮੁਆਫੀ' ਦੀ ਵੀ ਮੰਗ ਕੀਤੀ ਹੈ।

इंटरव्यू के दौरान जब छलका था राज कुंद्रा का दर्द, 'मुझे गरीबी से नफरत थी,  मैं अमीर बनना चाहता था' - raj-kundra-viral-interview-how-he-hates-poverty -  Nari Punjab Kesari


ਸ਼ਿਲਪਾ ਅਤੇ ਰਾਜ ਕੁੰਦਰਾ ਦੇ ਵਕੀਲ ਨੇ ਕਿਹਾ ਕਿ ਸ਼ਰਲਿਨ ਚੋਪੜਾ ਵਲੋਂ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ ਮਨਗੜਤ, ਝੂਠੇ, ਨਿਰਾਧਰ ਅਤੇ ਬਿਨ੍ਹਾਂ ਕਿਸੇ ਸਬੂਤ ਦੇ ਹਨ ਇਹ ਸਭ ਸ਼ਰਲਿਨ ਚੋਪੜਾ ਨੇ ਰਾਜ ਅਤੇ ਸ਼ਿਲਪਾ ਦੇ ਅਕਸ ਨੂੰ ਬਦਨਾਮ ਕਰਨ ਲਈ ਪੈਸੇ ਵਸੂਲੀ ਕਰਨ ਲਈ ਕੀਤਾ ਹੈ।


ਹਾਲਾਂਕਿ ਸ਼ਿਲਪਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੇ ਇਸ ਸਟੈੱਪ 'ਤੇ ਅਜੇ ਸ਼ਰਲਿਨ ਚੋਪੜਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦੱਸ ਦੇਈਏ ਕਿ ਬੀਤੇ ਦਿਨ ਸ਼ਰਲਿਨ ਚੋਪੜਾ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਸ਼ਿਲਪਾ ਦੇ ਪਤੀ 'ਤੇ ਯੌਨ ਸ਼ੋਸ਼ਣ, ਧੋਖਾਧੜੀ ਅਤੇ ਧਮਕੀ ਦੇਣ ਵਰਗੇ ਗੰਭੀਰ ਦੋਸ਼ ਲਗਾਏ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਸੀ.ਐੱਮ ਉਧਵ ਠਾਕਰੇ ਤੋਂ ਉਨ੍ਹਾਂ ਦੀ ਪਟੀਸ਼ਨ 'ਤੇ ਕਾਰਵਾਈ ਦੀ ਮੰਗ ਵੀ ਕੀਤੀ ਸੀ।


author

Aarti dhillon

Content Editor

Related News