ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ''ਚ ਕਾਰੋਬਾਰੀ ਨਾਲ ਹੋ ਗਿਆ ਵੱਡਾ ਕਾਂਡ

Monday, Oct 28, 2024 - 03:09 PM (IST)

ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ''ਚ ਕਾਰੋਬਾਰੀ ਨਾਲ ਹੋ ਗਿਆ ਵੱਡਾ ਕਾਂਡ

ਮੁੰਬਈ (ਬਿਊਰੋ) - ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਮੁੰਬਈ ਸਥਿਤ ਰੈਸਟੋਰੈਂਟ ਬੈਸਟੀਅਨ ਦੀ ਮਾਲਕਣ ਹੈ। ਹਾਲ ਹੀ 'ਚ ਸ਼ਿਲਪਾ ਦੇ ਰੈਸਟੋਰੈਂਟ ਦੇ ਬਾਹਰ ਕੁਝ ਅਜਿਹਾ ਹੋਇਆ, ਜਿਸ ਬਾਰੇ ਲੋਕ ਸ਼ਾਇਦ ਸੁਫ਼ਨੇ 'ਚ ਵੀ ਨਹੀਂ ਸੋਚ ਸਕਦੇ ਸਨ। ਉਨ੍ਹਾਂ ਦੇ ਪਾਸ਼ ਰੈਸਟੋਰੈਂਟ ਦੇ ਸਾਹਮਣੇ ਤੋਂ ਕਰੀਬ 1 ਕਰੋੜ ਰੁਪਏ ਦੀ ਮਹਿੰਗੀ BMW ਕਾਰ ਚੋਰੀ ਹੋ ਗਈ ਹੈ। ਇਹ ਕਾਰ ਇੱਕ ਵੱਡੇ ਕਾਰੋਬਾਰੀ ਰੁਹਾਨ ਖ਼ਾਨ ਦੀ ਸੀ।

ਇਹ ਖ਼ਬਰ ਵੀ ਪੜ੍ਹੋ - ਰਾਕੇਸ਼ ਟਿਕੈਤ ਦੀ ਸਲਮਾਨ ਖ਼ਾਨ ਨੂੰ ਖ਼ਾਸ ਸਲਾਹ, ਦੱਸਿਆ ਕਿਵੇਂ ਹੋਵੇਗਾ ਵੈਰ ਖ਼ਤਮ

ਕਾਰ ਮਾਲਕ ਨੇ ਸ਼ਿਵਾਜੀ ਪਾਰਕ ਥਾਣੇ 'ਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਕ ਵੈੱਬ ਪੋਰਟਲ ਦੀ ਰਿਪੋਰਟ ਮੁਤਾਬਕ, 27 ਅਕਤੂਬਰ ਨੂੰ ਸਵੇਰੇ 2 ਵਜੇ ਰੂਹਾਨ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਬੈਸਟੀਅਨ ਕਲੱਬ ਪਹੁੰਚਿਆ ਸੀ, ਜਿਸ ਦੇ ਇਕ ਮਿੰਟ ਬਾਅਦ ਹੀ ਕਾਰ ਚੋਰੀ ਹੋ ਗਈ ਸੀ। ਇੱਥੇ ਉਸ ਨੇ ਆਪਣੀ ਕਾਰ ਵਾਲਿਟ ਪਾਰਕਿੰਗ ਲਈ ਦੇ ਦਿੱਤੀ ਸੀ। ਸਟਾਫ ਨੇ ਕਾਰ ਬੇਸਮੈਂਟ 'ਚ ਖੜ੍ਹੀ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਕਾਰ ਪਾਰਕ ਕੀਤੀ ਗਈ ਤਾਂ ਇੱਕ ਮਿੰਟ ਦੇ ਅੰਦਰ ਜੀਪ 'ਚ ਸਵਾਰ ਦੋ ਵਿਅਕਤੀ ਪਾਰਕਿੰਗ ਏਰੀਆ ਦੇ ਬੇਸਮੈਂਟ 'ਚ ਪਹੁੰਚ ਗਏ। ਉਹ ਕਾਰ ਦੀ ਭੰਨਤੋੜ ਕਰਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਹਰ ਪਲ ਸੀ. ਸੀ. ਟੀ. ਵੀ. 'ਚ ਕੈਦ ਹੋ ਗਿਆ ਹੈ। ਸਵੇਰੇ 4 ਵਜੇ ਕਲੱਬ ਬੰਦ ਹੋਣ ਤੋਂ ਬਾਅਦ ਜਦੋਂ ਰੂਹਾਨ ਨੇ ਸਟਾਫ ਨੂੰ ਆਪਣੀ ਕਾਰ ਲਿਆਉਣ ਲਈ ਕਿਹਾ ਤਾਂ ਉਦੋਂ ਹੀ ਉਸ ਨੂੰ ਪਤਾ ਲੱਗਾ ਕਿ ਕਾਰ ਉਥੋਂ ਗੁੰਮ ਹੋ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਸ਼ਿਵਾਜੀ ਪਾਰਕ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹੁਣ ਵਾਹਨ ਦੀ ਤਲਾਸ਼ੀ ਲਈ ਸੜਕਾਂ 'ਤੇ ਲੱਗੇ ਸਾਰੇ ਸੀ. ਸੀ. ਟੀ. ਵੀ. ਨੂੰ ਸਕੈਨ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੇ ਔਰਤਾਂ ਲਈ ਨੀਤਾ ਅੰਬਾਨੀ ਦਾ ਵੱਡਾ ਐਲਾਨ

ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਰੁਹਾਨ ਖਾਨ ਦੇ ਵਕੀਲ ਅਲੀ ਕਾਸ਼ਿਫ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਣਗੇ। ਉਸ ਨੇ ਸੁਰੱਖਿਆ ਦੀਆਂ ਖਾਮੀਆਂ 'ਤੇ ਸਵਾਲ ਉਠਾਏ ਅਤੇ ਰੈਸਟੋਰੈਂਟ ਨੂੰ ਨਿਰਧਾਰਤ ਸਮੇਂ ਤੋਂ ਵੱਧ ਖੁੱਲ੍ਹੇ ਰਹਿਣ ਲਈ ਵੀ ਨਿਸ਼ਾਨਾ ਬਣਾਇਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਖੁੱਲ੍ਹੇਆਮ ਸ਼ਰਾਬ ਪਰੋਸਣ ਨੂੰ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News