ਸ਼ਿਲਪਾ ਸ਼ੈੱਟੀ ਦਾ ਮਾਂ ਸੁਨੰਦਾ ਨੂੰ ਧੋਖਾਧੜੀ ਕੇਸ ''ਚ ਮਿਲੀ ਰਾਹਤ, ਕੋਰਟ ਨੇ ਦਿੱਤੀ ਜ਼ਮਾਨਤ

04/13/2022 3:48:22 PM

ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਸ਼ੈੱਟੀ ਵੀ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਇਸ ਸਾਲ ਫਰਵਰੀ ਦੇ ਮਹੀਨੇ ਸੁਨੰਦਾ ਸ਼ੈੱਟੀ ਦਾ ਨਾਂ ਧੋਖਾਧੜੀ ਮਾਮਲੇ 'ਚ ਸਾਹਮਣੇ ਆਇਆ ਸੀ ਅਤੇ ਨਾਲ ਹੀ ਇਸ ਕੇਸ 'ਚ ਪੁਲਸ ਨੇ ਉਨ੍ਹਾਂ ਨੂੰ ਸੰਮਨ ਵੀ ਜਾਰੀ ਕੀਤਾ ਸੀ। ਹਾਲਾਂਕਿ ਇਸ ਮਾਮਲੇ 'ਚ ਹੁਣ ਉਨ੍ਹਾਂ ਨੂੰ ਰਾਹਤ ਮਿਲ ਗਈ ਹੈ। ਮੰਗਲਵਾਰ ਨੂੰ ਮੁੰਬਈ ਦੀ ਮੈਟਰੋਪਾਲੀਟਨ ਮਜਿਸਟ੍ਰੇਟ ਅਦਾਲਤ ਨੇ ਸ਼ਿਲਪਾ ਦੀ ਮਾਂ ਨੂੰ ਇਸ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਜਾਰੀ ਜ਼ਮਾਨਤੀ ਵਾਰੰਟ ਨੂੰ ਰੱਦ ਕਰ ਦਿੱਤਾ ਹੈ। 
ਦਰਅਸਲ ਸੁਨੰਦਾ ਦੇ ਖ਼ਿਲਾਫ਼ 21 ਲੱਖ ਰੁਪਏ ਦੀ ਲੈਣ-ਦੇਣ ਦੇ ਮਾਮਲੇ 'ਚ ਕੇਸ ਹੋਇਆ ਸੀ। ਸ਼ਿਕਾਇਤ ਮੁਤਾਬਕ, ਆਟੋਮੋਬਾਇਲ ਏਜੰਸੀ ਦੇ ਮਾਲਕ ਨੇ ਦੋਸ਼ ਲਗਾਇਆ ਸੀ ਕਿ ਸ਼ਿਲਪਾ ਦੇ ਪਾਪਾ ਸੁਰਿੰਦਰ ਸ਼ੈੱਟੀ ਨੇ 2015 'ਚ ਉਸ ਤੋਂ 21 ਲੱਖ ਰੁਪਏ ਦਾ ਲੋਨ ਲਿਆ ਸੀ। ਪਰ 2016 'ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸ਼ੈੱਟੀ ਪਰਿਵਾਰ ਨੇ ਇਹ ਲੋਨ ਚੁਕਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਵਪਾਰੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸੁਨੰਦਾ ਦੇ ਨਾਲ ਉਨ੍ਹਾਂ ਦੀਆਂ ਧੀਆਂ ਸ਼ਿਲਪਾ-ਸ਼ਮਿਤਾ ਸ਼ੈੱਟੀ ਨੂੰ ਵੀ ਸੰਮਨ ਜਾਰੀ ਕੀਤਾ ਸੀ।
ਫਿਰ ਜਦੋਂ ਇਹ ਮਾਮਲਾ 11 ਮਾਰਚ 2022 ਨੂੰ ਕੋਰਟ ਪਹੁੰਚਿਆ ਤਾਂ ਕੋਰਟ ਨੇ ਸ਼ਿਲਪਾ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਸ਼ਮਿਤਾ ਅਤੇ ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਹਾਲਾਂਕਿ ਸੈਸ਼ਨ ਕੋਰਟ ਨੇ ਬਾਅਦ 'ਚ ਇਸ ਮਾਮਲੇ ਦੀ ਜਾਂਚ ਪ੍ਰਕਿਰਿਆ 'ਚ ਰੋਕ ਲਗਾ ਦਿੱਤੀ ਸੀ। ਪਰ ਕੋਰਟ ਨੇ ਸਿਰਫ ਸੁਨੰਦਾ 'ਤੇ ਕੇਸ ਜਾਰੀ ਰੱਖਣ ਦਾ ਆਦੇਸ਼ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਨਾਲ ਉਨ੍ਹਾਂ ਦੀਆਂ ਧੀਆਂ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਆਖਿਰਕਾਰ ਹੁਣ ਸੁਨੰਦਾ ਨੂੰ ਵੀ ਇਸ ਕੇਸ 'ਚ ਰਾਹਤ ਮਿਲ ਗਈ ਹੈ।  
 


Aarti dhillon

Content Editor

Related News