ਸ਼ੈਰੀ ਮਾਨ ਨੇ ਖ਼ਰੀਦੀ ਨਵੀਂ ਕਾਰ, ਤਸਵੀਰ ਸਾਂਝੀ ਕਰਕੇ ਕਿਹਾ- ‘ਵੈਲਕਮ ਟੂ ਤੁਹਾਡੀ ਨਵੀਂ ਭਾਬੀ ਅਮਰੀਕਾ ਆਲੀ’

Saturday, Nov 12, 2022 - 11:32 AM (IST)

ਸ਼ੈਰੀ ਮਾਨ ਨੇ ਖ਼ਰੀਦੀ ਨਵੀਂ ਕਾਰ, ਤਸਵੀਰ ਸਾਂਝੀ ਕਰਕੇ ਕਿਹਾ- ‘ਵੈਲਕਮ ਟੂ ਤੁਹਾਡੀ ਨਵੀਂ ਭਾਬੀ ਅਮਰੀਕਾ ਆਲੀ’

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਸ਼ੈਰੀ ਮਾਨ ਹਮੇਸ਼ਾ ਸੁਰਖੀਆਂ ’ਚ ਬਣੇ ਰਹਿੰਦੇ ਹਨ। ਗਾਇਕ ਦਾ ਹਾਲ ਹੀ ’ਚ ਰਿਲੀਜ਼ ਹੋਇਆ  ਨਵਾਂ ਗੀਤ ‘ਟੁੱਟਾ ਦਿਲ’ ਸੁਪਰਹਿੱਟ ਹੋਇਆ ਹੈ। ਉਨ੍ਹਾਂ ਦੇ ਗੀਤ ਨੂੰ ਜਨਤਾ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਗੀਤ ਨਾਲ ਸ਼ੈਰੀ ਨੇ ਇੰਡਸਟਰੀ ’ਚ ਵਾਪਸੀ ਕੀਤੀ ਹੈ। ਇਸ ਤੋਂ ਬਾਅਦ ਸ਼ੈਰੀ ਮਾਨ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। 

PunjabKesari

ਇਹ ਵੀ ਪੜ੍ਹੋ- ਸ਼ਾਹਰੁਖ ਖ਼ਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ, UAE ਨੇ ਕੀਤਾ ਸਨਮਾਨਿਤ

ਇਸ ਸਮੇਂ ਸ਼ੈਰੀ ਮਾਨ ਦਾ ਨਾਂ ਚਰਚਾ ’ਚ ਹੈ। ਦਰਅਸਲ ਗਾਇਕ ਨੇ ਨਵੀਂ ਕਾਰ ਖ਼ਰੀਦੀ ਹੈ। ਜਿਸ ਦੀ ਖ਼ੂਬਸੂਰਤ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਟੈਸਲਾ ਦੀ ਸ਼ਾਨਦਾਰ ਕਾਰ ਹੈ। ਤਸਵੀਰ ਸਾਂਝੀ ਕਰਦਿਆਂ ਸ਼ੈਰੀ ਨੇ ਕੈਪਸ਼ਨ ’ਚ ਲਿਖਿਆ  ਕਿ ‘ਵੈਲਕਮ ਟੂ ਤੁਹਾਡੀ ਨਵੀਂ ਭਾਬੀ ਅਮਰੀਕਾ ਆਲੀ।’

PunjabKesari

ਸ਼ੈਰੀ ਦੀ ਇਸ ਪੋਸਟ ’ਤੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ। ਉਨ੍ਹਾਂ ਨੂੰ ਖੂਬ ਵਧਾਈਆਂ ਵੀ ਦੇ ਰਹੇ ਹਨ।

PunjabKesari

ਇਹੀ ਨਹੀਂ ਇਸ ਦੌਰਾਨ ਕਮੈਂਟਸ ਵਿੱਚ ਲੋਕ ਸ਼ੈਰੀ ਨੂੰ ਪਰਮੀਸ਼ ਦੇ ਨਾਂ ਨਾਲ ਵੀ ਛੇੜ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ‘ਦੂਜੇ ਪਾਸੇ ਵਰਮਾ ਸਾਬ੍ਹ ਬੈਂਟਲੇ ਚੁੱਕੀ ਫ਼ਿਰਦੇ ਨੇ।’

PunjabKesari

ਇਹ ਵੀ ਪੜ੍ਹੋ- ਗੈਰੀ ਸੰਧੂ ਦੀ ਭਵਿੱਖਬਾਣੀ ਹੋਈ ਸੱਚ; ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਨਜ਼ਰਅੰਦਾਜ਼ ਕਰਨ 'ਤੇ ਭੜਕੇ ਗਾਇਕ ਨੇ ਕੱਢੀ ਭੜਾਸ

ਦੱਸ ਦਈਏ ਕਿ ਸ਼ੈਰੀ ਮਾਨ ਨਾਲ ਪਰਮੀਸ਼ ਵਰਮਾ ਦਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਸ਼ੈਰੀ ਨੇ ਸ਼ਰਾਬ ਦੇ ਨਸ਼ੇ ’ਚ ਪਰਮੀਸ਼ ਨੂੰ ਲਾਈਵ ਹੋ ਕੇ ਗੰਦੀਆਂ ਗਾਲਾਂ ਕੱਢੀਆਂ ਸੀ। ਇਸ ਤੋਂ ਬਾਅਦ ਆਪਣੇ ਵਿਹਾਰ ’ਤੇ ਸ਼ਰਮਿੰਦਗੀ ਮਹਿਸੂਸ ਕਰਦਿਆਂ ਸ਼ੈਰੀ ਨੇ ਮੁਆਫ਼ੀ ਮੰਗ ਕੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਅਤੇ ਫ਼ਿਰ ਤੋਂ ਇੰਡਸਟਰੀ ’ਚ ਧਮਾਕੇਦਾਰ ਵਾਪਸੀ ਕੀਤੀ।

 


author

Shivani Bassan

Content Editor

Related News