‘ਸਾਜਿਦ ਖ਼ਾਨ ’ਤੇ ਸਲਮਾਨ ਖ਼ਾਨ ਦਾ ਹੱਥ, ਕੋਈ ਕੁਝ ਨਹੀਂ ਵਿਗਾੜ ਸਕਦਾ’, ਰੋਂਦਿਆਂ ਸ਼ਰਲਿਨ ਚੋਪੜਾ ਨੇ ਬਿਆਨ ਕੀਤਾ ਦੁੱਖ

Sunday, Oct 30, 2022 - 10:42 AM (IST)

‘ਸਾਜਿਦ ਖ਼ਾਨ ’ਤੇ ਸਲਮਾਨ ਖ਼ਾਨ ਦਾ ਹੱਥ, ਕੋਈ ਕੁਝ ਨਹੀਂ ਵਿਗਾੜ ਸਕਦਾ’, ਰੋਂਦਿਆਂ ਸ਼ਰਲਿਨ ਚੋਪੜਾ ਨੇ ਬਿਆਨ ਕੀਤਾ ਦੁੱਖ

ਮੁੰਬਈ (ਬਿਊਰੋ)– ‘ਬਿੱਗ ਬੌਸ 16’ ’ਚ ਸਾਜਿਦ ਖ਼ਾਨ ਦੀ ਐਂਟਰੀ ਦਾ ਸ਼ਰਲਿਨ ਚੋਪੜਾ ਰੱਜ ਕੇ ਵਿਰੋਧ ਕਰ ਰਹੀ ਹੈ। ਸ਼ਰਲਿਨ ਨੇ ਪਹਿਲਾਂ ਤਾਂ ਸਲਮਾਨ ਖ਼ਾਨ ਤੇ ਮੇਕਰਜ਼ ਤੋਂ ਸਾਜਿਦ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਗੁਜ਼ਾਰਿਸ਼ ਕੀਤੀ ਪਰ ਜਦੋਂ ਗੱਲ ਨਹੀਂ ਬਣੀ ਤਾਂ ਸ਼ਰਲਿਨ ਨੇ ਸਾਜਿਦ ਖ਼ਾਨ ਨੂੰ ‘ਬਿੱਗ ਬੌਸ’ ਤੋਂ ਬਾਹਰ ਕੱਢਣ ਲਈ ਪੁਲਸ ਦੀ ਮਦਦ ਮੰਗੀ ਪਰ ਸ਼ਰਲਿਨ ਨੂੰ ਪੁਲਸ ਤੋਂ ਵੀ ਕੋਈ ਮਦਦ ਨਹੀਂ ਮਿਲੀ।

ਸ਼ਰਲਿਨ ਚੋਪੜਾ ਸਾਜਿਦ ਖ਼ਾਨ ਖ਼ਿਲਾਫ਼ ਆਪਣਾ ਬਿਆਨ ਦਰਜ ਕਰਵਾਉਣ ਲਈ ਸ਼ਨੀਵਾਰ ਨੂੰ ਮੁੰਬਈ ਦੇ ਜੁਹੂ ਪੁਲਸ ਸਟੇਸ਼ਨ ਪਹੁੰਚੀ ਪਰ ਪੁਲਸ ਨੇ ਸ਼ਰਲਿਨ ਦੀ ਮਦਦ ਨਹੀਂ ਕੀਤੀ। ਸ਼ਰਲਿਨ ਨੇ ਦਾਅਵਾ ਕੀਤਾ ਕਿ ਉਸ ਨੂੰ ਪੁਲਸ ਤੋਂ ਕੋਈ ਮਦਦ ਨਹੀਂ ਮਿਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਮੁੜ ਵਿੰਨ੍ਹਿਆ ਸ਼ੈਰੀ ਮਾਨ 'ਤੇ ਨਿਸ਼ਾਨਾ, ਕਿਹਾ- ਸੱਪਾਂ ਤੋਂ ਵੀ ਭੈੜੇ ਲੋਕ ਨੇ ਇਥੇ

ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਰਲਿਨ ਚੋਪੜਾ ਨੇ ਕਿਹਾ, ‘‘ਸਾਜਿਦ ਖ਼ਾਨ ਦੇ ਸਿਰ ’ਤੇ ਕਿਸੇ ਹੋਰ ਦਾ ਨਹੀਂ, ਸਗੋਂ ਸਲਮਾਨ ਖ਼ਾਨ ਦਾ ਹੱਥ ਹੈ। ਉਨ੍ਹਾਂ ਦੇ ਹੁੰਦਿਆਂ ਸਾਜਿਦ ਖ਼ਾਨ ਦਾ ਕੋਈ ਵਾਲ ਤਕ ਵਿੰਗਾ ਨਹੀਂ ਕਰ ਸਕਦਾ ਹੈ। ਸ਼ਰਲਿਨ ਚੋਪੜਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਫੀਮੇਲ ਪੁਲਸ ਅਫ਼ਸਰ ਤੋਂ ਬੇਨਤੀ ਕੀਤੀ ਕਿ ਉਹ ਉਨ੍ਹਾਂ ਦਾ ਬਿਆਨ ਦਰਜ ਕਰੇ ਪਰ ਉਹ ਵੀ ਨਹੀਂ ਹੋਇਆ।’’

ਸ਼ਰਲਿਨ ਨੇ ਕਿਹਾ, ‘‘ਮੈਂ ਅਸਿਸਟੈਂਟ ਪੁਲਸ ਕਮਿਸ਼ਨਰ ਨੂੰ ਕਾਲ ਕੀਤੀ ਤੇ ਕਿਹਾ ਕਿ ਜੁਹੂ ਪੁਲਸ ਮੇਰੀ ਮਦਦ ਨਹੀਂ ਕਰ ਰਹੀ। ਪਤਾ ਨਹੀਂ ਕੀ ਮਜਬੂਰੀ ਰਹੀ ਹੋਵੇਗੀ। ਉੱਪਰੋਂ ਕੋਈ ਦਬਾਅ ਆਇਆ ਹੋਵੇਗਾ ਕਿ ਮੇਰਾ ਬਿਆਨ ਨਾ ਲਿਆ ਜਾਵੇ। ਮੈਂ ਇਹੀ ਸੋਚ ਰਹੀ ਹਾਂ ਕਿ ਜੇਕਰ ਇਕ ਸੈਲੇਬ੍ਰਿਟੀ ਨਾਲ ਅਜਿਹਾ ਹੋ ਸਕਦਾ ਹੈ ਤਾਂ ਇਕ ਆਮ ਮਹਿਲਾ ਨਾਲ ਕੀ ਕੁਝ ਨਹੀਂ ਹੁੰਦਾ ਹੋਵੇਗਾ।’’

ਆਪਣਾ ਦਰਦ ਬਿਆਨ ਕਰਦਿਆਂ ਸ਼ਰਲਿਨ ਦੀਆਂ ਅੱਖਾਂ ਤੋਂ ਹੰਝੂ ਵਹਿਣ ਲੱਗੇ। ਦੱਸ ਦੇਈਏ ਕਿ ਮੀਟੂ ਮੁਹਿੰਮ ਦੌਰਾਨ ਸਾਜਿਦ ਖ਼ਾਨ ’ਤੇ ਕਈ ਲੜਕੀਆਂ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਅਜਿਹੇ ’ਚ ਸਾਜਿਦ ਖ਼ਾਨ ਨੂੰ ‘ਬਿੱਗ ਬੌਸ’ ’ਚ ਦੇਖ ਕੇ ਕਈ ਅਦਾਕਾਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਸ਼ਰਲਿਨ ਚੋਪੜਾ ਵੀ ਸਾਜਿਦ ਖ਼ਾਨ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਕਰ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News