ਰਾਜ ਕੁੰਦਰਾ ਦੇ ਖ਼ਿਲਾਫ਼ ਸ਼ਿਕਾਇਤ ਕਰਨ ਮੁੰਬਈ ਦੇ ਜੁਹੂ ਥਾਣੇ ਪਹੁੰਚੀ ਸ਼ਰਲਿਨ ਚੋਪੜਾ, ਜਾਣੋ ਪੂਰਾ ਮਾਮਲਾ
Thursday, Oct 14, 2021 - 04:50 PM (IST)
ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਅਸ਼ਲੀਲ ਵੀਡੀਓ ਬਣਾਉਣ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਦੋ ਮਹੀਨੇ ਬਾਅਦ ਭਾਵ 21 ਸਤੰਬਰ ਨੂੰ ਰਾਜ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਰਾਜ ਇਸ ਸਮੇਂ ਆਪਣੇ ਪਰਿਵਾਰ ਦੇ ਨਾਲ ਹੈ। ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਰਾਜ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਅਤੇ ਦੋਸ਼ ਲਗਾਏ ਸਨ। ਹੁਣ ਸ਼ਰਲਿਨ ਰਾਜ ਦੇ ਖਿਲਾਫ ਮੁੰਬਈ ਪੁਲਸ ਨੂੰ ਸ਼ਿਕਾਇਤ ਕਰਨ ਜੁਹੂ ਪੁਲਸ ਸਟੇਸ਼ਨ ਪਹੁੰਚ ਗਈ ਹੈ। ਅਦਾਕਾਰਾ ਆਪਣੇ ਵਕੀਲਾਂ ਦੇ ਨਾਲ ਜੁਹੂ ਥਾਣੇ ਪਹੁੰਚੀ ਹੈ।ਸ਼ਰਲਿਨ ਦਾ ਕਹਿਣਾ ਹੈ ਕਿ ਰਾਜ ਨੇ ਉਨ੍ਹਾਂ ਦੇ ਕੰਮ ਦੇ ਪੈਸੇ ਅਜੇ ਤੱਕ ਨਹੀਂ ਦਿੱਤੇ ਹਨ। ਇਸ ਸਿਲਸਿਲੇ 'ਚ ਆਦਾਕਾਰਾ ਮੁੰਬਈ ਪੁਲਸ 'ਚ ਰਾਜ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਨਾ ਚਾਹੁੰਦੀ ਹੈ। ਸ਼ਰਲਿਨ ਹੁਣ ਜੁਹੂ ਥਾਣੇ ਦੇ ਅੰਦਰ ਗਈ ਹੈ। ਬਾਹਰ ਆ ਕੇ ਮੀਡੀਆ ਨਾਲ ਗੱਲ ਕਰੇਗੀ।
ਦੱਸ ਦੇਈਏ ਕਿ ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਰਲਿਨ ਰਾਜ ਦੇ ਖਿਲਾਫ ਜ਼ਬਰਦਸਤੀ ਘਰ 'ਚ ਦਾਖਲ ਅਤੇ ਕਿੱਸ ਕਰਨ ਵਰਗੇ ਗੰਭੀਰ ਦੋਸ਼ ਲਗਾ ਚੁੱਕੀ ਹੈ। ਅਦਾਕਾਰਾ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਅਡਲਟ ਇੰਡਸਟਰੀ 'ਚ ਲਿਆਉਣ ਵਾਲੇ ਰਾਜ ਕੁੰਦਰਾ ਹੀ ਸਨ। 2019 ਤੋਂ ਉਹ ਰਾਜ ਦੇ ਐਡਲਟ ਐਪਲੀਕੇਸ਼ਨਸ ਲਈ ਕੰਟੈਂਟ ਬਣਾ ਰਹੀ ਸੀ ਇਸ ਦੌਰਾਨ ਰਾਜ ਇਕ ਵਾਰ ਉਨ੍ਹਾਂ ਦੇ ਘਰ ਦਾਖਲ ਹੋ ਗਏ ਅਤੇ ਸ਼ਰਲਿਨ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਸ਼ਰਲਿਨ ਦੇ ਰਾਜ 'ਤੇ ਯੌਨ ਸ਼ੌਸ਼ਣ ਦੇ ਦੋਸ਼ਾਂ ਤੋਂ ਬਾਅਦ ਮੁੰਬਈ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਸੀ। ਉਨ੍ਹਾਂ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਰਾਜ ਕੁੰਦਰਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਰਾਜ ਕੁੰਦਰਾ ਦੇ ਖਿਲਾਫ ਐਕਸ਼ਨ ਲਿਆ ਜਾ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਰਾਜ ਇਨੀਂ ਦਿਨੀਂ ਜ਼ਮਾਨਤ 'ਤੇ ਬਾਹਰ ਆਏ ਹਨ ਅਤੇ ਪਰਿਵਾਰ ਦੇ ਨਾਲ ਘਰ 'ਚ ਹਨ। ਰਾਜ 'ਤੇ ਆਪਣੇ ਸਾਥੀਆਂ ਦੀ ਮਦਦ ਨਾਲ ਅਸ਼ਲੀਲ ਫਿਲਮਾਂ ਸ਼ੂਟ ਕਰਨ ਅਤੇ ਉਸ ਦੇ ਕੰਟੈਂਟ ਨੂੰ ਵੱਖ-ਵੱਖ ਕੰਪਨੀਆਂ ਬਣਾ ਕੇ ਉਸ ਤੋਂ ਮੋਟੀ ਰਕਮ ਕਮਾਉਣ ਦੇ ਦੋਸ਼ ਲੱਗੇ ਸਨ। ਹਾਲਾਂਕਿ ਸ਼ਿਲਪਾ ਸ਼ੈੱਟੀ ਨੇ ਮੁੰਬਈ ਪੁਲਸ ਨੂੰ ਦਿੱਤੇ ਬਿਆਨ 'ਚ ਇਸ ਗੱਲ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਰਾਜ ਦੇ ਇਸ ਗੋਰਖਧੰਦੇ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਸੀ।