ਪੰਜਾਬ ਪਹੁੰਚੀ ਸ਼ਹਿਨਾਜ਼ ਗਿੱਲ 'ਤੇ ਪਿਤਾ ਨੇ ਲਾਏ ਗੰਭੀਰ ਦੋਸ਼, ਪੂਰੀ ਜ਼ਿੰਦਗੀ ਗੱਲ ਨਾ ਕਰਨ ਦੀ ਖਾਧੀ ਸਹੁੰ

Tuesday, Nov 10, 2020 - 01:27 PM (IST)

ਪੰਜਾਬ ਪਹੁੰਚੀ ਸ਼ਹਿਨਾਜ਼ ਗਿੱਲ 'ਤੇ ਪਿਤਾ ਨੇ ਲਾਏ ਗੰਭੀਰ ਦੋਸ਼, ਪੂਰੀ ਜ਼ਿੰਦਗੀ ਗੱਲ ਨਾ ਕਰਨ ਦੀ ਖਾਧੀ ਸਹੁੰ

ਜਲੰਧਰ (ਵੈੱਬ ਡੈਸਕ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੀ ਸਫ਼ਲਤਾ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਲੋਕਾਂ 'ਚ ਕਾਫ਼ੀ ਮਸ਼ਹੂਰ ਹੋ ਗਈ ਹੈ। ਫ਼ਿਲਹਾਲ ਉਹ ਆਪਣੇ ਦੋਸਤ ਸਿਧਾਰਥ ਸ਼ੁਕਲਾ ਨਾਲ ਪੰਜਾਬ 'ਚ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕਰ ਰਹੀ ਹੈ। ਸਿਡਨਾਜ਼ ਦੇ ਇਕ ਵਾਰ ਫ਼ਿਰ ਤੋਂ ਇਕੱਠੇ ਆਉਣ ਕਾਰਨ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹਨ ਪਰ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁੱਖ ਇਸ ਗੱਲ ਤੋਂ ਨਾਰਾਜ ਹਨ। ਖ਼ਬਰਾਂ ਮੁਤਾਬਕ, ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਨੇ ਸਹੁੰ ਖਾ ਲਈ ਹੈ ਕਿ ਹੁਣ ਪੂਰੀ ਜ਼ਿੰਦਗੀ ਆਪਣੀ ਧੀ ਸ਼ਹਿਨਾਜ਼ ਨਾਲ ਗੱਲ ਨਹੀਂ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਹਨੀਮੂਨ ਲਈ ਦੁਬਈ ਪਹੁੰਚੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਖ਼ੁਸ਼ਨੁਮਾ ਪਲਾਂ ਦੀ ਵੀਡੀਓ

ਸ਼ਹਿਨਾਜ਼ ਕੌਰ ਗਿੱਲ ਆਪਣੇ ਘਰ ਦੇ ਨੇੜੇ ਚੰਡੀਗੜ੍ਹ 'ਚ ਸਿਧਾਰਥ ਸ਼ੁਕਲਾ ਨਾਲ ਮਿਊਜ਼ਿਕ ਵੀਡੀਓ ਦੇ ਸ਼ੂਟ ਲਈ ਆਈ ਹੋਈ ਹੈ। ਘਰ ਸਿਰਫ਼ ਦੋ ਘੰਟੇ ਦੀ ਦੂਰੀ 'ਤੇ ਸਥਿਤ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਪਹੁੰਚੀ। ਸ਼ਹਿਨਾਜ਼ ਦੇ ਇਸ ਰਵਈਏ (ਵਤੀਰੇ) ਨੂੰ ਵੇਖ ਕੇ ਉਨ੍ਹਾਂ ਦੇ ਪਿਤਾ ਕਾਫ਼ੀ ਨਾਰਾਜ ਹਨ।

ਇਹ ਖ਼ਬਰ ਵੀ ਪੜ੍ਹੋ : ਸੁਪਰਸਟਾਰ ਚਿਰੰਜੀਵੀ 'ਕੋਰੋਨਾ' ਪਾਜ਼ੇਟਿਵ, ਕੁਝ ਸਮਾਂ ਪਹਿਲਾਂ ਹੀ ਕੀਤੀ ਸੀ ਤੇਲੰਗਾਨਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ

ਪਰਿਵਾਰ ਨੂੰ ਕਰ ਰਹੀ ਨਜ਼ਰ ਅੰਦਾਜ਼
ਹਾਲ ਹੀ 'ਚ ਸ਼ਹਿਨਾਜ਼ ਦੇ ਦਾਦਾ ਜੀ ਦੇ ਇਕ ਗੋਢੇ ਦਾ ਆਪਰੇਸ਼ਨ ਹੋਇਆ ਹੈ ਪਰ ਸ਼ਹਿਨਾਜ਼ ਨੇ ਉਨ੍ਹਾਂ ਨੂੰ ਵੀ ਮਿਲਣਾ ਜ਼ਰੂਰੀ ਨਹੀਂ ਸਮਝਿਆ। ਸ਼ਹਿਨਾਜ਼ ਦੇ ਪਿਤਾ ਕਈ ਦਿਨਾਂ ਤੋਂ ਆਪਣੀ ਧੀ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਧੀ ਨਾਲ ਗੱਲ ਕਰਨ ਲਈ ਉਸ ਦੇ ਮੈਨੇਜਰ ਨੂੰ ਫੋਨ ਕਰਨਾ ਪੈਂਦਾ ਹੈ। ਸ਼ਹਿਨਾਜ਼ ਦਾ ਪਰਸਨਲ ਨੰਬਰ ਉਸ ਦੇ ਪਿਤਾ ਕੋਲ ਨਹੀਂ ਹੈ। ਧੀ ਦਾ ਅਜਿਹਾ ਵਤੀਰਾ ਵੇਖ ਕੇ ਸੰਤੋਖ ਨੇ ਉਸ ਨੂੰ ਜ਼ਿੰਦਗੀ ਭਰ ਨਾ ਬੁਲਾਉਣ ਦਾ ਸਹੁੰ ਖਾ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਸਲਾਂ ਦੀ ਖ਼ਰੀਦ 'ਤੇ ਅਨਮੋਲ ਗਗਨ ਮਾਨ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੁਣੌਤੀ

ਉਂਝ ਤਾਂ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਉਸ 'ਤੇ ਕਈ ਇਲਜ਼ਾਮ ਲਾਏ ਹਨ ਪਰ ਉਹ ਕਿੰਨੇ ਸੱਚੇ ਹਨ, ਇਸ 'ਤੇ ਪ੍ਰਸ਼ਨਚਿੰਨ੍ਹ ਹੈ। ਦਰਅਸਲ, ਸ਼ਹਿਨਾਜ਼ ਦੇ ਪਿਤਾ ਦਾ ਦਾਅਵਾ ਹੈ ਕਿ ਸ਼ਹਿਨਾਜ਼ ਨੇ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਰੱਖਿਆ ਹੈ ਪਰ ਸ਼ਹਿਨਾਜ਼ ਦੇ ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਕਿਹਾ ਜਾਂਦਾ ਹੈ ਕਿ ਸ਼ਹਿਨਾਜ਼ ਤੇ ਉਨ੍ਹਾਂ ਦੇ ਪਿਤਾ ਦੇ ਰਿਸ਼ਤੇ 'ਚ ਕਾਫ਼ੀ ਖਟਾਸ ਹੈ। ਮਈ 2020 'ਚ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁੱਖ 'ਤੇ 40 ਸਾਲ ਦੀ ਜਨਾਨੀ ਦਾ ਰੇਪ ਕਰਨ ਦਾ ਦੋਸ਼ ਲੱਗਾ ਸੀ।

ਇਹ ਖ਼ਬਰ ਵੀ ਪੜ੍ਹੋ : ਪਤਨੀ ਦੀਆਂ ਖ਼ਾਸ ਤਸਵੀਰਾਂ ਸਾਂਝੀਆਂ ਕਰਦਿਆਂ ਹਰਭਜਨ ਮਾਨ ਨੇ ਆਖੀ ਇਹ ਗੱਲ, ਜੋ ਬਣੀ ਚਰਚਾ ਦਾ ਵਿਸ਼ਾ


author

sunita

Content Editor

Related News