ਅਦਾਕਾਰ ਸ਼ੇਖਰ ਕਪੂਰ ਨੂੰ ਬ੍ਰਿਟਿਸ਼ ਨੈਸ਼ਨਲ ਐਵਾਰਡ

Friday, Jul 07, 2023 - 10:11 AM (IST)

ਅਦਾਕਾਰ ਸ਼ੇਖਰ ਕਪੂਰ ਨੂੰ ਬ੍ਰਿਟਿਸ਼ ਨੈਸ਼ਨਲ ਐਵਾਰਡ

ਮੁੰਬਈ (ਬਿਊਰੋ) – ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸ਼ੇਖਰ ਕਪੂਰ ਨੂੰ ਫ਼ਿਲਮ ‘ਵਟਸ ਲਵ ਗੋਟ ਟੂ ਡੂ ਵਿਦ ਇਟ’ ਲਈ ਬ੍ਰਿਟਿਸ਼ ਨੈਸ਼ਨਲ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਬੈਸਟ ਡਾਇਰੈਕਟਰ ਦੀ ਸ਼੍ਰੇਣੀ ’ਚ ਇਹ ਸਨਮਾਨ ਦਿੱਤਾ ਗਿਆ ਹੈ। 

PunjabKesari

ਐਵਾਰਡ ਸਮਾਰੋਹ ’ਚ ਫ਼ਿਲਮ ਨੂੰ 9 ਸ਼੍ਰੇਣੀਆਂ ’ਚ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਫ਼ਿਲਮ ਨੇ 4 ਐਵਾਰਡ ਜਿੱਤੇ। ਬੈਸਟ ਡਾਇਰੈਕਟਰ ਤੋਂ ਇਲਾਵਾ ਬੈਸਟ ਬ੍ਰਿਟਿਸ਼ ਫ਼ਿਲਮ, ਬੈਸਟ ਸਕ੍ਰੀਨਪਲੇਅ ਅਤੇ ਬੈਸਟ ਸਪੋਰਟਿੰਗ ਐਕਟਰ ਦਾ ਐਵਾਰਡ ਵੀ ਫ਼ਿਲਮ ਨੂੰ ਮਿਲਿਆ। 

PunjabKesari

ਸ਼ੇਖਰ ਕਪੂਰ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ। ‘ਵਟਸ ਲਵ ਗੋਟ ਟੂ ਡੂ ਵਿਦ ਇਟ’ ਬ੍ਰਿਟਿਸ਼ ਰੋਮਾਂਟਿਕ ਕਾਮੇਡੀ ਹੈ, ਜੋ ਬ੍ਰਿਟੇਨ ਦੇ ਨਾਲ ਅਮਰੀਕਾ ਅਤੇ ਭਾਰਤ ’ਚ ਰਿਲੀਜ਼ ਹੋਈ ਸੀ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News