ਸ਼ਹਿਨਾਜ਼ ਗਿੱਲ ਨੇ ਮੈਨੇਜਰ ਕੁਸ਼ਲ ਦੇ ਬੰਨ੍ਹੀ ਰੱਖੜੀ, ਵੀਡੀਓ ਸਾਂਝੀ ਕਰ ਕਿਹਾ-‘ਮਿਸ ਯੂ ਸ਼ਾਹਬਾਜ਼’

Friday, Aug 12, 2022 - 01:52 PM (IST)

ਸ਼ਹਿਨਾਜ਼ ਗਿੱਲ ਨੇ ਮੈਨੇਜਰ ਕੁਸ਼ਲ ਦੇ ਬੰਨ੍ਹੀ ਰੱਖੜੀ, ਵੀਡੀਓ ਸਾਂਝੀ ਕਰ ਕਿਹਾ-‘ਮਿਸ ਯੂ ਸ਼ਾਹਬਾਜ਼’

ਮੁੰਬਈ- ਭੈਣ-ਭਰਾ ਦਾ ਰਿਸ਼ਤਾ ਬਹੁਤ ਖ਼ਾਸ ਹੁੰਦਾ ਹੈ। ਭੈਣ-ਭਰਾ ਦੇ ਮਜ਼ਬੂਤ ​​ਬੰਧਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰੱਖੜੀ ਦਾ ਤਿਉਹਾਰ ਇਸ ਨੂੰ ਹੋਰ ਖ਼ਾਸ ਬਣਾਉਂਦਾ ਹੈ। ਹਰ ਕੋਈ ਇਸ ਦਿਨ ਨੂੰ ਆਪਣੇ ਭੈਣ-ਭਰਾ ਲਈ ਖ਼ਾਸ ਬਣਾਉਣਾ ਚਾਹੁੰਦਾ ਹੈ। 11 ਅਗਸਤ ਨੂੰ ਦੇਸ਼ ਭਰ ’ਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਗਿਆ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਇਆ ਸਮਾਂ, ਅਫ਼ਸਰਾਂ ਨਾਲ ਪੁਸ਼ਅੱਪ ਕਰਦੇ ਆਏ ਨਜ਼ਰ

PunjabKesari

ਆਮ ਲੋਕਾਂ ਤੋਂ ਲੈ ਕੇ ਬੀ-ਟਾਊਨ ਦੇ ਸਿਤਾਰਿਆਂ ਨੇ ਇਸ ਤਿਉਹਾਰ ਨੂੰ ਮਨਾਇਆ। ਪੰਜਾਬ ਦੀ ਕੈਟਰੀਨਾ ਯਾਨੀ ਸ਼ਹਿਨਾਜ਼ ਗਿੱਲ ਨੇ ਵੀ ਰੱਖੜੀ ਦਾ ਤਿਉਹਾਰ ਮਨਾਇਆ। ਹਾਲਾਂਕਿ ਇਸ ਖ਼ਾਸ ਦਿਨ ਸ਼ਹਿਨਾਜ਼ ਦੇ ਭਰਾ ਸ਼ਾਹਬਾਜ਼ ਉਨ੍ਹਾਂ ਦੇ ਨਾਲ ਨਹੀਂ ਸਨ ਪਰ ਅਦਾਕਾਰਾ ਨੇ ਆਪਣੇ ਮੈਨੇਜਰ ਕੁਸ਼ਲ ਜੋਸ਼ੀ ਨੂੰ ਰੱਖੜੀ ਬੰਨ੍ਹੀ। ਇਸ ਦੌਰਾਨ ਉਨ੍ਹਾਂ ਨੇ ਇੰਸਟਾ ਸਟੋਰੀ ’ਤੇ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਸ਼ਹਿਨਾਜ਼ ਅਤੇ ਕੁਸ਼ਾਲ ਬੈੱਡ ’ਤੇ ਬੈਠੇ ਨਜ਼ਰ ਆ ਰਹੇ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਸੂਟ ’ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਸਿਰ ’ਤੇ ਦੁਪੱਟਾ ਲਿਆ ਹੋਇਆ ਹੈ। ਇਸ ਦੇ ਨਾਲ ਹੀ ਕੁਸ਼ਾਲ ਬਲੂ ਸ਼ਰਟ ਅਤੇ ਵਾਈਟ ਜੀਂਸ ’ਚ ਨਜ਼ਰ ਆ ਰਹੇ ਹਨ। ਰੱਖੜੇ ਬੰਨ੍ਹਦੇ ਸ਼ਹਿਨਾਜ਼ ਕਹਿ ਰਹੀ ਹੈ ਕਿ ‘ਮੈਂ ਦੇਰ ਨਾਲ ਉੱਠੀ ਹਾਂ, ਇਹ ਪਹਿਲੀ ਵਾਰ ਹੈ ਜਦ ਮੈਂ ਇਨ੍ਹਾਂ ਨੂੰ ਰੱਖੜੀ ਬੰਨ੍ਹ ਰਹੀ ਹਾਂ, ਰੱਖੜੀ ਬੰਨ੍ਹਦੇ ਅਤੇ ਮਠਿਆਈ ਖਿਲਾਉਣ ਤੋਂ ਬਾਅਦ ਕੁਸ਼ਾਲ ਉਸ ਨੂੰ ਪੈਰ ਛੂਹਣ ਲਈ ਕਹਿੰਦੇ ਹਨ। ਇਸ ਦੇ ਸ਼ਹਿਨਾਜ਼ ਮਜ਼ਾਕ ’ਚ ਕਹਿੰਦੀ ਹੈ ਕਿ ਤੂੰ ਮੇਰੇ ਪੈਰ ਛੂਹ।’

PunjabKesari

ਵੀਡੀਓ ਨੂੰ ਸਾਂਝੀ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਕਿ ‘ਘਰ ਤੋਂ ਦੂਰ ਪਰ ਘਰ ਵਰਗਾ ਮਹਿਸੂਸ ਕਰਦੀ ਹਾਂ, ਸਭ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ, ਮਿਸ ਯੂ ਸ਼ਾਹਬਾਜ਼।’ ਸ਼ਹਿਨਾਜ਼ ’ਤੇ ਉਸ ਦੇ ਮੈਨੇਜਰ ਦੀ ਇਹ ਰੱਖੜੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਨੂੰ ਅਜੇ ਤੱਕ ਨਹੀਂ ਆਇਆ ਹੋਸ਼, ਦਿਲ ਦਾ ਦੌਰਾ ਪੈਣ ਮਗਰੋਂ ਬ੍ਰੇਨ ਹੋਇਆ ਡੈਮੇਜ

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।


author

Shivani Bassan

Content Editor

Related News