ਸੁਸ਼ਾਂਤ ਦੇ ਖ਼ੁਦਕੁਸ਼ੀ ਮਾਮਲੇ 'ਤੇ ਸ਼ਹਿਨਾਜ਼ ਕੌਰ ਗਿੱਲ ਨੇ ਆਖੀ ਇਹ ਗੱਲ (ਵੀਡੀਓ)
06/23/2020 10:52:41 AM

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਤੱਕ ਡੂੰਘੇ ਸਦਮੇ 'ਚ ਹਨ ਪਰ ਉਨ੍ਹਾਂ ਨੂੰ ਯਾਦ ਕਰਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਫ਼ਲਤਾ ਦੇ ਇੰਨੇ ਵੱਡੇ ਮੁਕਾਮ 'ਤੇ ਪਹੁੰਚਣ ਦੇ ਬਾਵਜੂਦ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਵਰਗਾ ਕਦਮ ਕਿਉਂ ਉਠਾਇਆ। ਇਸ ਮਾਮਲੇ 'ਚ ਹੁਣ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕੀ ਪੰਜਾਬੀ ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਵੀ ਅੱਗੇ ਆਈ ਹੈ। ਸੁਸ਼ਾਂਤ ਰਾਜਪੂਤ ਨੂੰ ਯਾਦ ਕਰਦੇ ਹੋਏ ਸ਼ਹਿਨਾਜ਼ ਬਹੁਤ ਹੀ ਭਾਵੁਕ ਹੋ ਗਈ।
ਦਰਅਸਲ, ਹਾਲ ਹੀ 'ਚ ਸ਼ਹਿਨਾਜ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਹਿਨਾਜ਼ ਆਖ ਰਹੀ ਹੈ ਕਿ 'ਜ਼ਿੰਦਗੀ ਬਹੁਤ ਛੋਟੀ ਹੈ, ਜਿੰਨੀ ਮਿਲੀ ਹੈ, ਇਸ ਨੂੰ ਖੁੱਲ੍ਹ ਕੇ ਜਿਊਣਾ ਚਾਹੀਦਾ ਹੈ।' ਦਰਅਸਲ ਹਾਲ ਹੀ 'ਚ ਸ਼ਹਿਨਾਜ਼ ਗਿੱਲ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਚੈਟ ਕਰ ਰਹੀ ਸੀ। ਇਸੇ ਦੌਰਾਨ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਪੁੱਛ ਲਿਆ। ਸੁਸ਼ਾਂਤ ਦੇ ਦਿਹਾਂਤ 'ਤੇ ਸ਼ਹਿਨਾਜ਼ ਨੇ ਦੁੱਖ ਵੀ ਜਤਾਇਆ ਅਤੇ ਭਾਵੁਕ ਵੀ ਹੋ ਗਈ।
Naturally smart Dumb by choice 😉
A post shared by Shehnaaz Gill (@shehnaazgill) on Jun 6, 2020 at 8:40am PDT
ਸ਼ਹਿਨਾਜ਼ ਨੇ ਕਿਹਾ ਕਿ 'ਹਰ ਇੱਕ ਦੀ ਜ਼ਿੰਦਗੀ 'ਚ ਮੁਸ਼ਕਿਲਾਂ ਹਨ ਪਰ ਕੀ ਕਰ ਸਕਦੇ ਹਾਂ। ਜ਼ਿੰਦਗੀ ਛੋਟੀ ਹੈ, ਮੈਨੂੰ ਲੱਗਦਾ ਹੈ ਕਿ ਖ਼ੁਦ ਨਹੀਂ ਜਾਣਾ ਚਾਹੀਦਾ, ਜਦੋਂ ਮੌਤ ਆਵੇ ਉਦੋਂ ਹੀ ਜਾਣਾ ਚਾਹੀਦਾ ਹੈ। ਜਿੰਨੀ ਸਾਡੀ ਜ਼ਿੰਦਗੀ ਹੈ ਉਨ੍ਹਾਂ ਜਿਊਣਾ ਚਾਹੀਦਾ ਹੈ। ਦੁੱਖ ਹੋਵੇ ਜਾਂ ਸੁੱਖ, ਕਿਉਂਕਿ ਇੰਨਾ ਨਾਂ ਕਮਾਉਣ ਤੋਂ ਬਾਅਦ ਚਲੇ ਜਾਣਾ ਚੰਗਾ ਨਹੀਂ ਲੱਗਦਾ ਅਤੇ ਉਨ੍ਹਾਂ ਦੀ ਉਮਰ ਵੀ ਬਹੁਤ ਛੋਟੀ ਸੀ।' ਸ਼ਹਿਨਾਜ਼ ਨੇ ਕਿਹਾ ਕਿ ਉਹ ਸੁਸ਼ਾਂਤ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੀ ਸੀ, ਫਿਰ ਵੀ ਉਸ ਨੂੰ ਸੁਸ਼ਾਂਤ ਦੇ ਦਿਹਾਂਤ ਨਾਲ ਝਟਕਾ ਲੱਗਿਆ।