ਮੁੜ ਸੁਰਖ਼ੀਆਂ 'ਚ ਛਾਈ ਸ਼ਹਿਨਾਜ਼ ਕੌਰ ਗਿੱਲ, ਵਾਇਰਲ ਹੋਈ ਇਹ ਵੀਡੀਓ

Thursday, Dec 10, 2020 - 11:58 AM (IST)

ਮੁੜ ਸੁਰਖ਼ੀਆਂ 'ਚ ਛਾਈ ਸ਼ਹਿਨਾਜ਼ ਕੌਰ ਗਿੱਲ, ਵਾਇਰਲ ਹੋਈ ਇਹ ਵੀਡੀਓ

ਮੁੰਬਈ (ਬਿਊਰੋ) : ਡਾਈਲਾਗ 'ਤੇ ਰੈਪ ਗੀਤ ਬਣਾਉਣ ਵਾਲੇ ਮਿਊਜ਼ਿਕ ਪ੍ਰੋਡਿਊਸਰ ਯਸ਼ਰਾਜ ਮੁਖਾਤੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਨ੍ਹਾਂ ਨੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਦੇ ਇਕ ਡਾਈਲਾਗ 'ਤੇ ਬਣਾਇਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਸ਼ਹਿਨਾਜ਼ ਕੌਰ ਗਿੱਲ ਦੁਖੀ ਮਨ ਨਾਲ ਬੋਲਦੀ ਨਜ਼ਰ ਆ ਰਹੀ ਹੈ ਅਤੇ ਕਹਿ ਰਹੀ ਹੈ ਕਿ 'ਕੀ ਕਰਾਂ ਮੈਂ ਮਰ ਜਾਵਾਂ, ਤੁਹਾਡੀ ਫੀਲਿੰਗ ਤੁਹਾਡੀ, ਤੁਹਾਡਾ ਕੁੱਤਾ ਟੌਮੀ ਸਾਡਾ ਕੁੱਤਾ, ਕੁੱਤਾ। ਇਸ ਵੀਡੀਓ 'ਚ ਵਿਸ਼ਾਲ ਆਦਿਤਿਆ ਸਿੰਘ ਸ਼ਹਿਨਾਜ਼ ਕੌਰ ਗਿੱਲ ਨੂੰ ਪਾਣੀ ਪਿਲਾ ਰਹੇ ਹਨ ਅਤੇ ਸ਼ਾਂਤ ਕਰਾ ਰਹੇ ਹਨ। ਇਸੇ ਤੋਂ ਬਾਅਦ ਯਸ਼ਰਾਜ ਨੇ ਇਸ 'ਤੇ ਢੋਲ ਦੀ ਧੁਨ ਨੂੰ ਸੈੱਟ ਕਰਕੇ ਸ਼ਾਨਦਾਰ ਮਿਊਜ਼ਿਕ ਲਗਾਇਆ ਹੈ। ਸ਼ਹਿਨਾਜ਼ ਕੌਰ ਗਿੱਲ ਦੇ ਇਸ ਡਾਈਲਾਗ ਦੇ ਨਾਲ ਯਸ਼ਰਾਹ ਦੀ ਬੀਟਸ ਕਮਾਲ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Yashraj Mukhate (@yashrajmukhate)

ਵੀਡੀਓ ਦੀ ਗੱਲ ਕਰੀਏ ਤਾਂ ਇਹ ਵੀਡੀਓ ਸਲਮਾਨ ਖ਼ਾਨ ਦੇ ਸਭ ਤੋਂ ਵਿਵਾਦਿਤ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ ਦਾ ਹੈ, ਜਿੱਥੇ ਸ਼ਹਿਨਾਜ਼ ਨੇ ਇਹ ਡਾਈਲਾਗ ਬੋਲਿਆ ਸੀ ਅਤੇ ਯਸ਼ਰਾਜ ਨੇ ਰਿਕ੍ਰਿਏਟ ਕੀਤਾ ਹੈ। ਹੁਣ ਸ਼ਹਿਨਾਜ਼ ਦਾ ਇਹ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। 

PunjabKesari

ਦੱਸਣਯੋਗ ਹੈ ਕਿ ਸਟਾਰ ਪਲੱਸ ਦੇ ਸੀਰੀਅਲ 'ਸਾਥ ਨਿਭਾਨਾ ਸਾਥੀਆ' ਦੇ ਡਾਈਲਾਗ 'ਤੇ ਯਸ਼ਰਾਜ ਨੇ ਫਨੀ ਰੈਪ ਬਣਾਇਆ ਸੀ, ਜੋ ਸਾਰਿਆਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਸੀ। ਇਸ ਵੀਡੀਓ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ, ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ, ਅਦਾਕਾਰ ਵਰੁਣ ਧਵਨ, ਰਾਜਕੁਮਾਰ ਵਰਗੇ ਕਲਾਕਾਰਾਂ ਨੇ ਪਸੰਦ ਕੀਤਾ ਸੀ। ਇਸ ਵੀਡੀਓ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਏ ਸਨ।

PunjabKesari

 

ਨੋਟ-  ਸ਼ਹਿਨਾਜ਼ ਕੌਰ ਗਿੱਲ ਦੀ ਇਸ ਵੀਡੀਓ 'ਤੇ ਤੁਹਾਡੀ ਕੀ ਰਾਏ ਹੈ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News