ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨੂੰ ਦੱਸਿਆ 'ਟੀਆਰਪੀ ਕਿੰਗ', 'ਬਿੱਗ ਬੌਸ 14' ਬਾਰੇ ਆਖੀ ਵੱਡੀ ਗੱਲ

10/18/2020 9:46:41 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਤੋਂ ਹਰਮਨਪਿਆਰੀ ਸ਼ਹਿਨਾਜ਼ ਕੌਰ ਗਿੱਲ ਨੇ ਹਾਲ ਹੀ 'ਚ 'ਬਿੱਗ ਬੌਸ 14' 'ਚ ਤੂਫ਼ਾਨੀ ਸੀਨੀਅਰ ਬਣ ਕੇ ਗਏ ਸਿਧਾਰਥ ਸ਼ੁਕਲਾ ਨੂੰ ਟੀਆਰਪੀ ਕਿੰਗ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਧਾਰਥ ਸ਼ੁਕਲਾ ਨੇ ਨਿਕਲਣ ਦੇ ਬਾਅਦ ਉਹ 'ਬਿੱਗ ਬੌਸ 14' ਦੇਖਣਾ ਬੰਦ ਕਰ ਦੇਵੇਗੀ। ਸਿਧਾਰਥ ਸ਼ੁਕਲਾ 'ਬਿੱਗ ਬੌਸ 13' ਦੇ ਜੇਤੂ ਰਹੇ ਹਨ। ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਗਈ ਸੀ। ਦੋਵਾਂ ਨੂੰ 'ਸਿਡਨਾਜ਼' ਵੀ ਕਿਹਾ ਜਾਂਦਾ ਸੀ।
PunjabKesari
ਹੁਣ ਸ਼ਹਿਨਾਜ਼ ਗਿੱਲ ਨੇ ਇੰਟਰਵਿਊ 'ਚ ਕਿਹਾ, ਸਿਧਾਰਥ ਸ਼ੁਕਲਾ ਟੀ. ਆਰ. ਪੀ. ਕਿੰਗ ਹੈ ਅਤੇ 'ਬਿੱਗ ਬੌਸ 14' ਦੀ ਜੋ ਟੀ. ਆਰ. ਪੀ. ਹੈ ਉਹ ਉਸ ਦੇ ਕਾਰਨ ਹੈ। ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਸਿਧਾਰਥ ਦੇ ਘਰ 'ਚੋਂ ਨਿਕਲਣ ਤੋਂ ਬਾਅਦ ਉਹ ਇਹ ਸ਼ੋਅ ਦੇਖਣਾ ਬੰਦ ਕਰ ਦੇਵੇਗੀ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਘਰ ਦੇ ਹੋਰ ਮੈਂਬਰਾਂ ਦੇ ਬਾਰੇ 'ਚ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਘਰ ਦੇ ਸਾਰੇ ਮੈਂਬਰ ਸੀਨੀਅਰਜ਼ 'ਤੇ ਜ਼ਿਆਦਾ ਨਿਰਭਰ ਹਨ।
PunjabKesari
ਸਿਧਾਰਥ ਸ਼ੁਕਲਾ ਬਾਰੇ ਗੱਲ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਕੁੜੀਆਂ ਦੇ ਨਾਲ ਫਲਰਟ ਕਰ ਰਿਹਾ ਹੈ। ਉਸ ਨੂੰ ਘਰ ਦੇ ਬਾਹਰ ਜੱਜ ਕਰ ਰਹੇ ਹਨ ਪਰ ਮੈਂ ਜਾਣਦੀ ਹਾਂ ਕਿ ਉਸ ਦੀ ਨਿਅਤ ਵਧੀਆ ਹੈ। ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਘਰ ਦੇ ਮੈਂਬਰ ਕਿਸੇ ਵੀ ਗੱਲ 'ਤੇ ਸਟੈਂਡ ਨਹੀਂ ਲੈਂਦੇ। ਫਿਰ ਉਸ ਨੇ ਕਿਹਾ ਖ਼ੁਦ ਦਾ ਵਜੂਦ ਰੱਖੋ, ਬਿਨਾਂ ਸੈਲਫਿਸ਼ ਬਣੇ, ਆਪਣਾ ਸਟੈਂਡ ਤਾਂ ਹਰ ਕੋਈ ਲੈਂਦਾ ਹੈ, ਦੂਸਰਿਆਂ ਲਈ ਸਟੈਂਡ ਲੈਣਾ ਸਿੱਖੋ।
PunjabKesari


sunita

Content Editor sunita