ਖੇਤਾਂ ’ਚ ਕੀਤੀ ਸ਼ਹਿਨਾਜ਼ ਗਿੱਲ ਨੇ ਮਸਤੀ, ਆਪਣੇ ਪਿੰਡ ਤੋਂ ਵੀਡੀਓ ਕੀਤੀ ਸਾਂਝੀ

Thursday, Apr 07, 2022 - 01:33 PM (IST)

ਖੇਤਾਂ ’ਚ ਕੀਤੀ ਸ਼ਹਿਨਾਜ਼ ਗਿੱਲ ਨੇ ਮਸਤੀ, ਆਪਣੇ ਪਿੰਡ ਤੋਂ ਵੀਡੀਓ ਕੀਤੀ ਸਾਂਝੀ

ਮੁੰਬਈ (ਬਿਊਰੋ)– ਅਦਾਕਾਰਾ ਸ਼ਹਿਨਾਜ਼ ਗਿੱਲ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਵਾਇਰਲ ਹੋ ਜਾਂਦੀਆਂ ਹਨ। ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ ਤੇ ਖ਼ੂਬ ਪਿਆਰ ਵੀ ਦਿਖਾਉਂਦੇ ਹਨ। ਅਜਿਹੇ ’ਚ ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਇਕ ਵਾਰ ਮੁੜ ਆਪਣੀ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਬੱਚਾ ਹੋਣ ਤੋਂ ਬਾਅਦ ਉੱਡੀ ਭਾਰਤੀ ਸਿੰਘ ਦੀ ਨੀਂਦ, ਹਸਪਤਾਲ ਤੋਂ ਪਹਿਲੀ ਤਸਵੀਰ ਕੀਤੀ ਸਾਂਝੀ

ਇਸ ਵੀਡੀਓ ’ਚ ਸ਼ਹਿਨਾਜ਼ ਗਿੱਲ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਸ਼ਹਿਨਾਜ਼ ਗਿੱਲ ਆਪਣੇ ਪਿੰਡ ’ਚ ਨਜ਼ਰ ਆ ਰਹੀ ਹੈ ਤੇ ਹੱਸਦੀ ਦਿਖਾਈ ਦੇ ਰਹੀ ਹੈ।

ਵੀਡੀਓ ’ਚ ਸ਼ਹਿਨਾਜ਼ ਕਦੇ ਟਰੈਕਟਰ ’ਤੇ ਬੈਠੀ ਦਿਖਦੀ ਹੈ ਤਾਂ ਕਦੇ ਆਪਣੇ ਖੇਤ ’ਚ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਵਾਲੇ ਅੰਦਾਜ਼ ’ਚ ਦਿਖਦੀ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਸ਼ਹਿਨਾਜ਼ ਨੇ ਕੈਪਸ਼ਨ ’ਚ ਲਿਖਿਆ, ‘ਮੇਰਾ ਪਿੰਡ, ਮੇਰਾ ਖੇਤ।’ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਪਸੰਦ ਕਰ ਰਹੇ ਹਨ ਤੇ ਖ਼ੂਬ ਕੁਮੈਂਟਸ ਕਰ ਰਹੇ ਹਨ।

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਆਫਸਕ੍ਰਨ ਹੀ ਨਹੀਂ, ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਵੀ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆਉਂਦੀ ਹੈ। ਇੰਨਾ ਹੀ ਨਹੀਂ, ਪ੍ਰਸ਼ੰਸਕਾਂ ਨੇ ਤਾਂ ਦੋਵਾਂ ਦਾ ਨਾਂ ਸਿਡਨਾਜ਼ ਰੱਖਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News