ਸ਼ਹਿਨਾਜ਼ ਗਿੱਲ ਨੇ ਲੋਕਾਂ ਨੂੰ ਦਿੱਤੀ ਮਾਸਕ ਪਹਿਨਣ ਦੀ ਨਸੀਹਤ, ਖ਼ੁਦ ਹੀ ਹੋ ਗਈ ਟਰੋਲ

Tuesday, Apr 27, 2021 - 12:08 PM (IST)

ਸ਼ਹਿਨਾਜ਼ ਗਿੱਲ ਨੇ ਲੋਕਾਂ ਨੂੰ ਦਿੱਤੀ ਮਾਸਕ ਪਹਿਨਣ ਦੀ ਨਸੀਹਤ, ਖ਼ੁਦ ਹੀ ਹੋ ਗਈ ਟਰੋਲ

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕੁਝ ਜ਼ਿਆਦਾ ਹੀ ਸਰਗਰਮ ਹੈ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਨਵੀਂ ਪੋਸਟ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਪਰ ਆਪਣੀ ਨਵੀਂ ਪੋਸਟ ਕਾਰਨ ਉਹ ਹੁਣ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਈ ਹੈ।

PunjabKesari

ਕੁਝ ਘੰਟੇ ਪਹਿਲਾਂ ਹੀ ਸ਼ਹਿਨਾਜ਼ ਗਿੱਲ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਹਿਨਾਜ਼ ਗਿੱਲ ਕਾਫੀ ਗਲੈਮਰੈੱਸ ਲੱਗ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਦੀਆਂ ਇਹ ਤਸਵੀਰਾਂ ਦੇਖਣ ਤੋਂ ਬਾਅਦ ਉਸ ਦੀ ਤੁਲਣਾ ਬਾਰਬੀ ਡਾਲ ਨਾਲ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ’ਤੇ ਪ੍ਰਸ਼ੰਸਕ ਰੱਜ ਕੇ ਕੁਮੈਂਟਸ ਵੀ ਕਰ ਰਹੇ ਹਨ।

PunjabKesari

ਸ਼ਹਿਨਾਜ਼ ਗਿੱਲ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਮਾਸਕ ਪਹਿਨਣ ਦੀ ਨਸੀਹਤ ਦਿੱਤੀ ਹੈ। ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਘਰੋਂ ਬਾਹਰ ਨਿਕਲੋ ਤਾਂ ਮਾਸਕ ਜ਼ਰੂਰ ਪਹਿਨੋ।

PunjabKesari

ਸ਼ਹਿਨਾਜ਼ ਗਿੱਲ ਦੀ ਇਸ ਪੋਸਟ ਤੋਂ ਬਾਅਦ ਹੀ ਟਰੋਲਰਜ਼ ਨੇ ਉਸ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਟਰੋਲਰਜ਼ ਦਾ ਕਹਿਣਾ ਹੈ ਕਿ ਉਹ ਪਹਿਲਾਂ ਖ਼ੁਦ ਤਾਂ ਮਾਸਕ ਪਹਿਨੇ।

PunjabKesari

ਟਰੋਲਰਜ਼ ਦਾ ਇਹ ਵੀ ਕਹਿਣਾ ਹੈ ਕਿ ਲਾਈਕਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੈ ਪਰ ਪਹਿਲਾਂ ਉਹ ਆਪਣੇ ਵੱਲ ਵੀ ਧਿਆਨ ਦੇਵੇ।

PunjabKesari

ਸੋਸ਼ਲ ਮੀਡੀਆ ’ਤੇ ਜਦੋਂ ਵੀ ਸ਼ਹਿਨਾਜ਼ ਗਿੱਲ ਨੂੰ ਟਰੋਲਰਜ਼ ਨਾਲ ਦੋ-ਚਾਰ ਹੋਣਾ ਪੈਂਦਾ ਹੈ ਤਾਂ ਉਸ ਦੇ ਦੋਸਤ ਸਿਧਾਰਥ ਸ਼ੁਕਲਾ ਉਸ ਨੂੰ ਸੁਪੋਰਟ ਕਰਨ ਆ ਜਾਂਦੇ ਹਨ। ਬੀਤੇ ਦਿਨੀਂ ਹੀ ਉਨ੍ਹਾਂ ਨੇ ਇਕ ਫੋਟੋਗ੍ਰਾਫਰ ਦੀ ਕਲਾਸ ਲਗਾ ਦਿੱਤੀ ਸੀ। ਦੇਖਣਾ ਇਹ ਹੋਵੇਗਾ ਕਿ ਇਸ ਵਾਰ ਉਹ ਕੀ ਕਰਨਗੇ।

PunjabKesari

ਨੋਟ– ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ। 


author

Rahul Singh

Content Editor

Related News