ਕੁਝ ਸਾਲਾਂ 'ਚ ਸ਼ਹਿਨਾਜ਼ ਨੇ ਬਦਲਿਆ ਲੁੱਕ, ਪੁਰਾਣੀਆਂ ਤਸਵੀਰਾਂ ਦੇਖ ਲੱਗੇਗਾ ਝਟਕਾ
Saturday, Jul 11, 2020 - 10:46 AM (IST)

ਮੁੰਬਈ (ਬਿਊਰੋ) — 'ਬਿੱਗ ਬੌਸ 13' ਦੀ ਮੋਸਟ ਐਂਟਰਟੇਨਰ ਮੁਕਾਬਲੇਬਾਜ਼ ਦਾ ਖ਼ਿਤਾਬ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਹੈ ਸ਼ਹਿਨਾਜ਼ ਕੌਰ ਗਿੱਲ। ਆਪਣੀਆਂ ਚੁਲਬੁਲੀਆਂ ਤੇ ਸ਼ਰਾਰਤੀ ਅਦਾਵਾਂ ਨਾਲ ਸ਼ਹਿਨਾਜ਼ ਕੌਰ ਗਿੱਲ ਨੇ ਘੱਟ ਸਮੇਂ 'ਚ ਹੀ ਆਪਣੀ ਖ਼ਾਸ ਪਛਾਣ ਬਣਾ ਲਈ ਸੀ। ਸ਼ੋਅ ਖ਼ਤਮ ਹੋਣ ਤੋਂ ਬਾਅਦ ਸ਼ਹਿਨਾਜ਼ ਲਗਾਤਾਰ ਆਪਣੇ ਕੰਮ 'ਚ ਰੁੱਝੀ ਹੋਈ ਹੈ। ਉਸ ਨੇ 'ਮੁਝਸੇ ਸ਼ਾਦੀ ਕਰੋਗੇ' ਸ਼ੋਅ 'ਚ ਹਿੱਸਾ ਲਿਆ। ਇਸ ਤੋਂ ਇਲਾਵਾ ਉਸ ਦਾ ਤੇ ਸਿਧਾਰਥ ਸ਼ੁਕਲਾ ਦਾ ਇਕ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋਇਆ ਸੀ, ਜਿਸਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ।
ਇਨ੍ਹੀਂ ਦਿਨੀਂ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਉਸ ਦੇ ਲੁੱਕ 'ਚ ਕਾਫ਼ੀ ਬਦਲਾਅ ਆਇਆ ਹੈ। ਤਾਂ ਆਓ ਚੱਲੀਏ ਇਸ ਰਿਪੋਰਟ 'ਚ ਤੁਹਾਨੂੰ ਦਿਖਾਉਂਦੇ ਹਾਂ ਸ਼ਹਿਨਾਜ਼ ਦੇ ਲੁੱਕ 'ਚ ਕਿੰਨਾ ਬਦਲਾਅ ਆ ਗਿਆ ਹੈ।
ਇਹ ਸ਼ਹਿਨਾਜ਼ ਦੀ ਕਰੀਬ 1 ਸਾਲ ਪੁਰਾਣੀ ਤਸਵੀਰ ਹੈ। ਸਲਵਾਰ ਸੂਟ ਪਹਿਨ ਕੇ ਸ਼ਹਿਨਾਜ਼ ਇਥੇ ਦੇਸੀ ਲੁੱਕ 'ਚ ਸ਼ੀਸ਼ੇ ਸਾਹਮਣੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਵੱਖ-ਵੱਖ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦਾ ਇਕ ਵੀਡੀਓ ਹੈ, ਜਿਸ 'ਚ ਉਹ ਆਪਣੇ ਘਰ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਸ਼ਹਿਨਾਜ਼ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ। ਇਸ ਤਸਵੀਰ 'ਚ ਸ਼ਹਿਨਾਜ਼ ਕੌਰ ਗਿੱਲ ਨੇ ਫੁੱਲਾਂ ਵਾਲਾ ਕੁੜਤਾ ਪਾਇਆ ਹੋਇਆ ਹੈ।
ਦੱਸਣਯੋਗ ਹੈ ਕਿ ਸ਼ਹਿਨਾਜ਼ ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣਾ ਪਸੰਦ ਕਰਦੀ ਹੈ। 'ਬਿੱਗ ਬੌਸ' ਤੋਂ ਪਹਿਲਾਂ ਅਤੇ ਬਾਅਦ ਦੇ ਲੁੱਕ 'ਚ ਸ਼ਹਿਨਜ਼ ਕਾਫ਼ੀ ਬਦਲੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਉਸ ਦੀਆਂ ਪੁਰਾਣੀਆਂ ਤਸਵੀਰਾਂ ਵਾਇਰਲ ਹੋਈਆਂ ਸਨ।