1 ਕਰੋੜ ਤੋਂ ਵੱਧ ਵਾਰ ਦੇਖੀ ਗਈ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਦੀ ਇਹ ਮਜ਼ੇਦਾਰ ਵੀਡੀਓ

Wednesday, Feb 09, 2022 - 02:00 PM (IST)

1 ਕਰੋੜ ਤੋਂ ਵੱਧ ਵਾਰ ਦੇਖੀ ਗਈ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਦੀ ਇਹ ਮਜ਼ੇਦਾਰ ਵੀਡੀਓ

ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਬੀਤੇ ਮੰਗਲਵਾਰ ਨੂੰ ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ ਟੈਲੇਂਟ 9’ ਦੇ ਸੈੱਟ ’ਤੇ ਪਹੁੰਚੀ ਸੀ। ਇਸ ਦੌਰਾਨ ਉਸ ਨੇ ਵੈਨਿਟੀ ਵੈਨ ਕੋਲ ਹੀ ਸ਼ੋਅ ਦੀ ਹੋਸਟ ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਖ਼ੂਬ ਤਸਵੀਰਾਂ ਖਿੱਚਵਾਈਆਂ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਬਾਰੇ ਇਹ ਕੀ ਬੋਲ ਗਏ ਬੀ. ਜੇ. ਪੀ. ਲੀਡਰ ਮਨੋਜ ਤਿਵਾਰੀ, ਕਿਹਾ– ‘ਥੋੜ੍ਹੀ ਮਰਿਆਦਾ ਦਾ...’

ਹੁਣ ‘ਇੰਡੀਆਜ਼ ਗੌਟ ਟੈਲੇਂਟ 9’ ਦੇ ਸੈੱਟ ਤੋਂ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਕੁਝ ਮਿੰਟਾਂ ’ਚ ਹੀ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਕੁਝ ਹੀ ਮਿੰਟਾਂ ’ਚ ਲੱਖਾਂ ਲਾਈਕਸ ਮਿਲ ਚੁੱਕੇ ਹਨ।

ਇਸ ਸਾਲ ਜਨਵਰੀ ’ਚ ਯਸ਼ਰਾਜ ਮੁਖਾਤੇ ਨੇ ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਦੇ ਆਈਕਾਨਿਕ ਬੋਰਿੰਗ ਡਾਇਲਾਗ ’ਤੇ ਇਕ ਗੀਤ ਬਣਾਇਆ ਸੀ। ਇਸ ਗੀਤ ’ਤੇ ਹੀ ਸ਼ਹਿਨਾਜ਼ ਗਿੱਲ ਤੇ ਸ਼ਿਲਪਾ ਸ਼ੈੱਟੀ ਨੇ ਡਾਂਸ ਕੀਤਾ ਹੈ।

ਵੀਡੀਓ ’ਚ ਸ਼ਹਿਨਾਜ਼ ਬਲੈਕ ਡਰੈੱਸ ਤੇ ਸ਼ਿਲਪਾ ਆਰੇਂਜ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਤੇ ਸ਼ਿਲਪਾ ਨੇ ਹੀ ਸਾਂਝਾ ਕੀਤਾ ਹੈ। ਵੀਡੀਓ ਸਾਂਝੀ ਕਰਦਿਆਂ ਸ਼ਿਲਪਾ ਸ਼ੈੱਟੀ ਨੇ ਕੈਪਸ਼ਨ ’ਚ ਲਿਖਿਆ, ‘ਦੋ ਬੋਰਿੰਗ ਲੋਕ ਆਪਣੇ ਬੋਰਿੰਗ ਡੇਅ ਨੂੰ ਬਿਹਤਰੀਨ ਬਣਾਉਣ ਆਏ ਹਨ।’ ਇਸ ਵੀਡੀਓ ਨੂੰ ਹੁਣ ਤਕ 15 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਤੇ 1 ਕਰੋੜ ਤੋਂ ਵੱਧ ਵਾਰ ਦੇਖੀ ਜਾ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News