ਸ਼ਹਿਨਾਜ਼ ਗਿੱਲ ਦੀ 4 ਸਾਲਾਂ ਮਗਰੋਂ ਪੰਜਾਬੀ ਫਿਲਮਾਂ 'ਚ ਵਾਪਸੀ
Friday, Feb 07, 2025 - 12:44 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਵਿੱਚ ਸ਼ਾਨਦਾਰ ਪਛਾਣ ਅਤੇ ਉੱਚ-ਕੋਟੀ ਮੁਕਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ, ਜੋ ਅਪਣੀ ਨਵੀਂ ਪੰਜਾਬੀ ਫਿਲਮ 'ਇੱਕ ਕੁੜੀ' ਦੁਆਰਾ ਇੱਕ ਵਾਰ ਮੁੜ ਪੰਜਾਬੀ ਸਿਨੇਮਾ ਵਿਹੜੇ ਵਿੱਚ ਅਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਬੀਤੀ ਸ਼ਾਮ ਸੰਪੂਰਨ ਕਰ ਲਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
'ਰਾਇਆ ਪਿਕਚਰਸ', 'ਸ਼ਹਿਨਾਜ਼ ਗਿੱਲ ਪ੍ਰੋਡੋਕਸ਼ਨ' ਅਤੇ 'ਅਮੋਰ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਰੋਂ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਕਾਲਾ ਸ਼ਾਹ ਕਾਲਾ', 'ਝੱਲੇ', 'ਬਾਬੇ ਭੰਗੜਾ ਪਾਉਂਦੇ ਨੇ', 'ਸੌਂਕਣ ਸੌਂਕਣੇ' ਅਤੇ 'ਹੌਂਸਲਾ ਰੱਖ' ਸ਼ਾਮਿਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਹੋਈ ਮੌਤ? ਵਾਇਰਲ ਖ਼ਬਰ ਦਾ ਜਾਣੋ ਪੂਰਾ ਸੱਚ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਭਾਵਪੂਰਨ ਅਤੇ ਔਰਤ ਕੇਂਦਰਿਤ ਫਿਲਮ ਵਿੱਚ ਲੀਡਿੰਗ ਅਤੇ ਟਾਈਟਲ ਭੂਮਿਕਾ ਵਿੱਚ ਨਜ਼ਰ ਆਵੇਗੀ ਅਦਾਕਾਰਾ ਸ਼ਹਿਨਾਜ਼ ਗਿੱਲ, ਜਿੰਨ੍ਹਾਂ ਵੱਲੋਂ ਅਪਣੀ ਬੇਬਾਕ ਅਤੇ ਗਲੈਮਰਸ ਇਮੇਜ਼ ਤੋਂ ਬਿਲਕੁਲ ਵਿਪਰੀਤ ਇੱਕ ਗੰਭੀਰ ਰੋਲ ਨੂੰ ਬੇਹੱਦ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ। ਨਿਰਮਾਣ ਪੜ੍ਹਾਅ ਤੋਂ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਉਕਤ ਫਿਲਮ ਵਿੱਚ ਨਿਰਮਲ ਰਿਸ਼ੀ, ਸੁਖਵਿੰਦਰ ਚਾਹਲ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ, ਜਿੰਨ੍ਹਾਂ ਤੋਂ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕੁਝ ਹੋਰ ਨਾਮਵਰ ਕਲਾਕਾਰ ਵੀ ਇਸ ਫਿਲਮ ਵਿੱਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ ਬਰਫੀਲੀਆਂ ਵਾਦੀਆਂ 'ਚ ਵੱਡਾ ਹਾਦਸਾ, ਵੀਡੀਓ ਵਾਇਰਲ ਫੈਨਜ਼ ਹੈਰਾਨ
ਹਾਲ ਹੀ ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ' ਦਾ ਹਿੱਸਾ ਰਹੀ ਅਦਾਕਾਰਾ ਸ਼ਹਿਨਾਜ਼ ਗਿੱਲ ਕਾਫ਼ੀ ਲੰਮੇਂ ਵਕਫ਼ੇ ਬਾਅਦ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ, ਜੋ ਇਸ ਤੋਂ ਪਹਿਲਾਂ ਜਿਸ ਫਿਲਮ ਵਿੱਚ ਨਜ਼ਰੀ ਪਈ ਉਹ ਸੀ ਸਾਲ 2021 ਵਿੱਚ ਆਈ ਦਿਲਜੀਤ ਦੁਸਾਂਝ ਸਟਾਰਰ 'ਹੌਂਸਲਾ ਰੱਖ', ਜਿਸ ਦੇ ਚਾਰ ਸਾਲਾਂ ਬਾਅਦ ਉਹ ਅਪਣੀ ਇਸ ਅਸਲ ਕਰਮਭੂਮੀ ਵਿੱਚ ਮੌਜ਼ੂਦਗੀ ਦਰਜ ਕਰਵਾਏਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e