ਸ਼ਹਿਨਾਜ਼ ’ਤੇ ਚੜ੍ਹਿਆ ‘ਪੁਸ਼ਪਾ’ ਦਾ ਬੁਖ਼ਾਰ, ਖ਼ੁਦ ਨੂੰ ਦੱਸਿਆ ਫਾਇਰ ਤੇ ਫਲਾਵਰ

Monday, Feb 28, 2022 - 07:39 PM (IST)

ਸ਼ਹਿਨਾਜ਼ ’ਤੇ ਚੜ੍ਹਿਆ ‘ਪੁਸ਼ਪਾ’ ਦਾ ਬੁਖ਼ਾਰ, ਖ਼ੁਦ ਨੂੰ ਦੱਸਿਆ ਫਾਇਰ ਤੇ ਫਲਾਵਰ

ਮੁੰਬਈ (ਬਿਊਰੋ)– ‘ਹੁਨਰਬਾਜ਼’ ਦੇ ਸੈੱਟ ’ਤੇ ਪਹੁੰਚੀ ਸ਼ਹਿਨਾਜ਼ ਗਿੱਲ ਨੇ ਇਕ ਵਾਰ ਮੁੜ ਆਪਣੀ ਨਵੀਂ ਵੀਡੀਓ ਨਾਲ ਪ੍ਰਸ਼ੰਸਕਾਂ ਨੂੰ ਹੱਸਣ ਦੀ ਇਕ ਵਜ੍ਹਾ ਦੇ ਦਿੱਤੀ ਹੈ। ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ ’ਤੇ ਆਪਣੀ ਡੇਅ ਆਊਟ ਦੀ ਇਕ ਵੀਡੀਓ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਇਸ ਵੀਡੀਓ ’ਚ ਸ਼ਹਿਨਾਜ਼ ਗਿੱਲ ਨੇ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ’ ਦਾ ਡਾਇਲਾਗ ਵੀ ਰੀਕ੍ਰਿਏਟ ਕੀਤਾ ਹੈ ਪਰ ਆਪਣੇ ਸਟਾਈਲ ’ਚ। ਸ਼ਹਿਨਾਜ਼ ਗਿੱਲ ਵੀਡੀਓ ਦੀ ਸ਼ੁਰੂਆਤ ’ਚ ਬੋਲਦੀ ਨਜ਼ਰ ਆ ਰਹੀ ਹੈ ਕਿ ਮੈਂ ਫਾਇਰ ਵੀ ਹਾਂ ਤੇ ਫਲਾਵਰ ਵੀ। ਮੇਕਅੱਪ ਤੋਂ ਲੈ ਕੇ ਸੈੱਟ ’ਤੇ ਹੋ ਰਹੀ ਸ਼ੂਟਿੰਗ ਤਕ, ਨਾਲ ਹੀ ਪ੍ਰਸ਼ੰਸਕਾਂ ਨਾਲ ਗੱਲਬਾਤ ਦੀ ਇਕ ਝਲਕ ਅਸੀਂ ਇਸ ਵੀਡੀਓ ’ਚ ਦੇਖ ਸਕਦੇ ਹਾਂ।

ਕੁਝ ਹੀ ਦੇਰ ’ਚ ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੂੰ ਸਾਢੇ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ 55 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਦੀ ਵਧਦੀ ਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ।

ਜ਼ਿੰਦਗੀ ’ਚ ਜਿਸ ਤਰ੍ਹਾਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਖ਼ੁਦ ਨੂੰ ਸੰਭਾਲਿਆ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਆਪਣੀ ਟੁੱਟੀ ਜ਼ਿੰਦਗੀ ਦੇ ਟੁਕੜਿਆਂ ਨੂੰ ਇਕੱਠਾ ਕਰਦਿਆਂ ਸ਼ਹਿਨਾਜ਼ ਗਿੱਲ ਨੇ ਮੁੜ ਇਕ ਵਾਰ ਹੱਸਣਾ, ਖੇਡਣਾ ਸ਼ੁਰੂ ਕਰ ਦਿੱਤਾ ਹੈ। ਜਿਸ ਸਨਾ ਨੂੰ ਅਸੀਂ ਪਹਿਲੀ ਵਾਰ ‘ਬਿੱਗ ਬੌਸ 13’ ’ਚ ਸਲਮਾਨ ਖ਼ਾਨ ਨਾਲ ਦੇਖਿਆ ਸੀ, ਹੁਣ ਉਹ ਹੌਲੀ-ਹੌਲੀ ਮੁੜ ਵਾਪਸ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News