ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

Sunday, Nov 20, 2022 - 10:11 AM (IST)

ਬਾਡੀਗਾਰਡ ਦੀ ਇਹ ਹਰਕਤ ਵੇਖ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਵਾਇਰਲ

ਜਲੰਧਰ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਲੋਕ ਇਸ ਲਈ ਵੀ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਉਹ ਬਹੁਤ ਹੀ ਡਾਊਨ ਟੂ ਅਰਥ ਹੈ। ਉਹ ਖੁੱਲ੍ਹੇ ਦਿਲ ਦੀ ਹੈ ਅਤੇ ਸਭ ਤੋਂ ਵੱਡੀ ਗੱਲ ਜੋ ਉਸ ਦੇ ਪ੍ਰਸ਼ੰਸਕਾਂ ਨੂੰ ਸਭ ਤੋਂ ਵੱਧ ਪਸੰਦ ਹੈ ਉਹ ਹੈ ਉਸ ਦੀ ਮਾਸੂਮੀਅਤ ਯਾਨੀ ਕਿ ਜਿਵੇਂ ਉਹ ਰੀਲ ਲਾਈਫ 'ਚ ਦਿਖਾਈ ਦਿੰਦੀ ਹੈ, ਉਹ ਅਸਲ ਜ਼ਿੰਦਗੀ 'ਚ ਵੀ ਹੈ।

ਹਾਲ ਹੀ 'ਚ ਸ਼ਹਿਨਾਜ਼ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਹੀ ਬਾਡੀਗਾਰਡ ਨੂੰ ਝਿੜਕਦੀ ਹੋਈ ਨਜ਼ਰ ਆ ਰਹੀ ਹੈ। ਅਸਲ 'ਚ ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਨੂੰ ਇਕ ਇਵੈਂਟ 'ਚ ਸ਼ਿਰਕਤ ਕਰਦੇ ਹੋਏ ਦੇਖਿਆ ਗਿਆ ਸੀ ਅਤੇ ਉੱਥੇ ਉਸ ਦੇ ਪ੍ਰਸ਼ੰਸਕ ਉਸ ਨੂੰ ਦੇਖਣ ਤੋਂ ਖ਼ੁਦ ਨੂੰ ਰੋਕ ਨਹੀਂ ਸਕੇ ਅਤੇ ਸੈਲਫੀ ਲੈਣ ਲੱਗੇ। ਪ੍ਰਸ਼ੰਸਕਾਂ ਦੀ ਵਧਦੀ ਭੀੜ ਨੂੰ ਦੇਖ ਕੇ ਸ਼ਹਿਨਾਜ਼ ਦੇ ਬਾਡੀਗਾਰਡ ਨੇ ਪ੍ਰਸ਼ੰਸਕਾਂ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ, ਇਹ ਦੇਖ ਕੇ ਸ਼ਹਿਨਾਜ਼ ਗੁੱਸੇ ਨਾਲ ਲਾਲ ਹੋ ਗਈ ਅਤੇ ਆਪਣੇ ਹੀ ਬਾਡੀਗਾਰਡ ਦੀ ਸ਼ਰੇਆਮ ਸਾਰਿਆਂ ਸਾਹਮਣੇ ਕਲਾਸ ਲਗਾ ਦਿੱਤੀ।


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ, ਜਦੋਂ ਸ਼ਹਿਨਾਜ਼ ਦੇ ਇਕ ਫੈਨ ਨੇ ਉਸ ਦੇ ਬਾਡੀਗਾਰਡ ਨੂੰ ਕਿਹਾ, ਧੱਕਾ ਨਾ ਦਿਓ, ਇਹ ਸੁਣ ਕੇ ਸ਼ਹਿਨਾਜ਼ ਗੁੱਸੇ ਨਾਲ ਲਾਲ ਹੋ ਗਈ ਅਤੇ ਕਹਿਣ ਲੱਗੀ, 'ਕੀ ਹੋਇਆ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ.. ਮੈਂ ਇਨ੍ਹਾਂ ਲੋਕਾਂ ਨਾਲ ਸੈਲਫੀ ਲੈਣਾ ਚਾਹੁੰਦੀ ਹਾਂ। ਧੰਨਵਾਦ।'' ਇਸ ਤੋਂ ਬਾਅਦ ਭੀੜ ਵਧਦੀ ਦੇਖ ਕੇ ਬਾਡੀਗਾਰਡ ਨੇ ਫੈਨ ਨੂੰ ਧੱਕਾ ਦੇ ਦਿੱਤਾ ਅਤੇ ਇਸ ਵਾਰ ਸ਼ਹਿਨਾਜ਼ ਭੜਕ ਗਈ ਅਤੇ ਬਾਡੀਗਾਰਡ ਨੂੰ ਕਿਹਾ, ''ਓਏ.. ਓਏ.. ਇਕ ਮਿੰਟ, ਕੀ ਸਮੱਸਿਆ ਹੈ। ?

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ਦੋਵੇਂ ਬੀਤੇ ਦਿਨੀਂ ਇੱਕ ਈਵੈਂਟ 'ਚ ਹਿੱਸਾ ਲੈਣ ਲਈ ਦੁਬਈ ਪਹੁੰਚੇ ਸਨ। ਇੱਥੇ ਦੋਵਾਂ ਨੇ ਕੱਪਲ ਡਾਂਸ ਕਰਦਿਆਂ ਇਹ ਵੀਡੀਓ ਸ਼ੇਅਰ ਕੀਤਾ। ਦੇਖਦੇ ਹੀ ਦੇਖਦੇ ਇਹ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਗਿਆ ਹੈ। ਕੋਈ ਗੁਰੁ ਤੇ ਸ਼ਹਿਨਾਜ਼ ਨੂੰ ਇਕੱਠੇ ਦੇਖ ਖੁਸ਼ ਹੋ ਰਿਹਾ ਹੈ ਤੇ ਕੋਈ ਇਨ੍ਹਾਂ ਦੋਵਾਂ ਦੀ ਆਲੋਚਨਾ ਕਰ ਰਿਹਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News