'ਮੈਂ ਨਹੀਂ ਕਰਾਉਣਾ ਕਿਸੇ ਨਾਲ ਵਿਆਹ, ਪਰ...'! ਸਿਧਾਰਥ ਸ਼ੁਕਲਾ ਨੂੰ ਨਹੀਂ ਭੁੱਲ ਸਕੀ ਸ਼ਹਿਨਾਜ਼ ਗਿੱਲ
Saturday, Nov 01, 2025 - 03:05 PM (IST)
ਮੁੰਬਈ (ਏਜੰਸੀ) – ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਵਿਆਹ ਬਾਰੇ ਆਪਣੇ ਸਪੱਸ਼ਟ ਵਿਚਾਰ ਸਾਂਝੇ ਕਰਦਿਆਂ ਕਿਹਾ ਹੈ ਕਿ ਉਹ ਅੱਜ ਦੇ ਸਮੇਂ ਵਿੱਚ ਇਸਨੂੰ ਇੱਕ ਜ਼ਰੂਰਤ ਨਹੀਂ ਸਮਝਦੀ। ਅਦਾਕਾਰਾ ਨੇ ਕਿਹਾ ਕਿ ਹਾਲਾਂਕਿ ਉਸਦੀ ਇਸ ਸਮੇਂ ਵਿਆਹ ਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਇਸ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਵੀ ਨਹੀਂ ਕਰੇਗੀ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ 7 ਸਾਲ ਜੇਲ੍ਹ ਕੱਟਣ ਵਾਲਾ ਬਾਲੀਵੁੱਡ ਸੁਪਰਸਟਾਰ ਹੁਣ ਵਿਦੇਸ਼ 'ਚ ਵੇਚ ਰਿਹਾ ਕੱਪੜੇ

ਸ਼ਹਿਨਾਜ਼ ਦੀ ਨਵੀਂ ਫਿਲਮ ‘ਇੱਕ ਕੁੜੀ’ (Ikk Kudi) ਹਾਲ ਹੀ ਵਿੱਚ 31 ਅਕਤੂਬਰ ਨੂੰ ਰਿਲੀਜ਼ ਹੋਈ ਹੈ। ਇਹ ਫਿਲਮ ਉਸਦੀ ਪਹਿਲੀ ਪ੍ਰੋਡਕਸ਼ਨ ਹੈ, ਜਿਸਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਕੀਤਾ ਹੈ। ਇਸ ਵਿਚ ਇੱਕ ਕੁੜੀ ਦੀ ਉਸਦੇ ਸਹੀ ਜੀਵਨ ਸਾਥੀ ਦੀ ਤਲਾਸ਼ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਦਰਸਾਇਆ ਗਿਆ ਹੈ।
ਇਹ ਵੀ ਪੜ੍ਹੋ: ਅਚਾਨਕ ਬੇਹੋਸ਼ ਹੋ ਗਈ ਮਸ਼ਹੂਰ ਸੋਸ਼ਲ Influencer, ਹਸਪਤਾਲ ਪਹੁੰਚ ਤੋੜਿਆ ਦਮ

ਵਿਆਹ ਦੀ ਮਹੱਤਤਾ ਬਾਰੇ ਪੁੱਛੇ ਸਵਾਲ 'ਤੇ ਸ਼ਹਿਨਾਜ਼ ਨੇ ਕਿਹਾ, “ਵਿਆਹ ਜ਼ਰੂਰੀ ਨਹੀਂ ਹੈ। ਜੇ ਨਹੀਂ ਕਰਨਾ ਤਾਂ ਠੀਕ ਹੈ। ਜੇ ਕਰਨਾ ਹੈ ਤਾਂ ਵੀ ਠੀਕ ਹੈ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਮੈਂ ਵਿਆਹ ਨਹੀਂ ਕਰਾਂਗੀ, ਪਰ ਇਹ ਨਹੀਂ ਕਹਿ ਸਕਦੀ ਕਿ ਕਦੇ ਵੀ ਨਹੀਂ ਕਰਾਂਗੀ। ਕਲ੍ਹ ਕਿਸੇ ਕਾਰਨ ਕਰਨਾ ਵੀ ਪੈ ਸਕਦਾ ਹੈ।”

ਉਸਨੇ ਅੱਗੇ ਕਿਹਾ ਕਿ ਵਿਆਹ ਜ਼ਿੰਦਗੀ ਦਾ ਇੱਕ ਵੱਡਾ ਫ਼ੈਸਲਾ ਹੁੰਦਾ ਹੈ — “ਤੁਸੀਂ ਆਪਣੇ ਮਾਪਿਆਂ ਦਾ ਘਰ ਛੱਡਕੇ ਕਿਸੇ ਹੋਰ ਦੀ ਜ਼ਿੰਦਗੀ ਵਿੱਚ ਜਾ ਰਹੇ ਹੋ। ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਾਥੀ ਕੌਣ ਹੋਵੇਗਾ। ਇਹ ਪੂਰੀ ਜ਼ਿੰਦਗੀ ਦਾ ਮਾਮਲਾ ਹੈ, ਇਸ ਲਈ ਸੋਚ-ਵਿਚਾਰ ਕੇ ਕਦਮ ਚੁੱਕਣਾ ਚਾਹੀਦਾ ਹੈ।”
ਇਹ ਵੀ ਪੜ੍ਹੋ: 'ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ'..!, ਸਟੇਜ 'ਤੇ ਖੜ੍ਹ ਗੈਰੀ ਸੰਧੂ ਨੇ ਸਹੇੜਿਆ ਨਵਾਂ ਵਿਵਾਦ
ਸ਼ਹਿਨਾਜ਼ ਗਿੱਲ ਨੂੰ ਸਭ ਤੋਂ ਵੱਧ ਲੋਕਪ੍ਰਿਯਤਾ ‘ਬਿਗ ਬੌਸ 13’ ਰਾਹੀਂ ਮਿਲੀ ਸੀ, ਜਿੱਥੇ ਉਸਨੇ ਮਰਹੂਮ ਸਟਾਰ ਸਿਧਾਰਥ ਸ਼ੁਕਲਾ ਨਾਲ ਆਪਣੀ ਕੈਮਿਸਟਰੀ ਨਾਲ ਸੁਰਖੀਆਂ ਬਟੋਰੀਆਂ ਸਨ। ਦੋਹਾਂ ਦੀ ਕੈਮਿਸਟਰੀ ਬਹੁਤ ਪਸੰਦ ਕੀਤਾ ਗਿਆ ਸੀ। ਉਹ ਪੰਜਾਬੀ ਸਿਨੇਮਾ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਹੈ। ਉਸਦੀ ਫਿਲਮੋਗ੍ਰਾਫੀ ਵਿੱਚ 'ਕਾਲਾ ਸ਼ਾਹ ਕਾਲਾ', 'ਡਾਕਾ', ‘ਹੌਂਸਲਾ ਰੱਖ’, ‘ਕਿਸੀ ਕਾ ਭਾਈ ਕਿਸੀ ਕੀ ਜਾਨ’, ‘ਥੈਂਕ ਯੂ ਫੋਰ ਕਮਿੰਗ’ ਵਰਗੀਆਂ ਫਿਲਮਾਂ ਸ਼ਾਮਲ ਹਨ, ਅਤੇ ਉਸਦਾ ਅਗਲਾ ਪ੍ਰੋਜੈਕਟ ‘ਸਭ ਫਸਟ ਕਲਾਸ’ ਜਲਦ ਆਉਣ ਵਾਲਾ ਹੈ।
ਇਹ ਵੀ ਪੜ੍ਹੋ: ਮਹਿੰਗਾਈ ਦਾ ਵੱਡਾ ਝਟਕਾ, ਵੱਧ ਗਈਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ 'ਚ ਵੀ ਹੋਇਆ 3 ਰੁਪਏ ਦਾ ਵਾਧਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
