ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

Saturday, Dec 10, 2022 - 11:01 AM (IST)

ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਮੁੰਬਈ (ਬਿਊਰੋ)– ਅਦਾਕਾਰਾ ਸ਼ਹਿਨਾਜ਼ ਗਿੱਲ ਇਸ ਸਮੇਂ ਟਰੋਲਰਜ਼ ਦੇ ਨਿਸ਼ਾਨੇ ’ਤੇ ਹੈ। ਅਸਲ ’ਚ ਸ਼ਹਿਨਾਜ਼ ਤੇ ਰੈਪਰ ਐੱਮ. ਸੀ. ਸਕੁਏਅਰ ‘ਬਿੱਗ ਬੌਸ 16’ ’ਚ ਆਪਣੇ ਹਾਲ ਹੀ ’ਚ ਰਿਲੀਜ਼ ਗੀਤ ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਇਸ ਦੌਰਾਨ ਉਹ ਮੀਡੀਆ ਨਾਲ ਗਲਤ ਤਰੀਕੇ ਨਾਲ ਗੱਲ ਕਰਦੀ ਨਜ਼ਰ ਆਈ। ਸ਼ਹਿਨਾਜ਼ ਦਾ ਇਹ ਰਵੱਈਆ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ, ਇਸ ਲਈ ਉਹ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗੇ।

ਇਹ ਖ਼ਬਰ ਵੀ ਪੜ੍ਹੋ : ਕੀ ਹਿਮਾਂਸ਼ੀ ਖੁਰਾਣਾ ਨੇ ਕਰਵਾ ਲਈ ਹੈ ਕੁੜਮਾਈ? ਹੀਰੇ ਦੀ ਅੰਗੂਠੀ ਫਲਾਂਟ ਕਰਦਿਆਂ ਆਖੀ ਇਹ ਗੱਲ

ਸ਼ੋਅ ’ਚ ਜਾਂਦੇ ਸਮੇਂ ਪਾਪਾਰਾਜ਼ੀ ਨੇ ਸ਼ਹਿਨਾਜ਼ ਤੇ ਐੱਮ. ਸੀ. ਸਕੁਏਅਰ ਨੂੰ ਘੇਰ ਲਿਆ। ਇਸ ਦੌਰਾਨ ਉਹ ਪਾਪਾਰਾਜ਼ੀ ਨੂੰ ਦੇਖਦਿਆਂ ਹੀ ਅਜੀਬ ਪ੍ਰਤੀਕਿਰਿਆ ਦੇਣ ਲੱਗੀ। ਫਿਰ ਉਹ ਮਾੜੇ ਤਰੀਕੇ ਨਾਲ ਐੱਮ. ਸੀ. ਸਕੁਏਅਰ ਨੂੰ ਕਹਿਣ ਲੱਗੀ, ‘ਗੀਤ ਗਾਓ, ਇਹ ਲੋਕ ਸਿਰਫ ਤਸਵੀਰਾਂ ਲੈਣ ਆਏ ਹਨ।’’ ਇਸ ਤੋਂ ਬਾਅਦ ਐੱਮ. ਸੀ. ਸਕੁਏਅਰ ਨੇ ਗੀਤ ਗਾਇਆ। ਫਿਰ ਸ਼ਹਿਨਾਜ਼ ਪਾਪਾਰਾਜ਼ੀ ’ਤੇ ਟਿੱਪਣੀ ਕਰਦਿਆਂ ਕਹਿਣ ਲੱਗੀ, ‘‘ਇਹ ਸਭ ਕੱਟ ਜਾਵੇਗਾ। ਇਹ ਪਤਾ ਨਹੀਂ ਕੁਝ ਹੋਰ ਹੀ ਕਰਨਗੇ।’’

ਪਾਪਾਰਾਜ਼ੀ ਇਸ ਤੋਂ ਸ਼ਹਿਨਾਜ਼ ਨੂੰ ਸੋਲੋ ਤਸਵੀਰ ਖਿੱਚਵਾਉਣ ਲਈ ਕਹਿਣ ਲੱਗੇ। ਇਹ ਸੁਣ ਕੇ ਸ਼ਹਿਨਾਜ਼ ਗੁੱਸੇ ’ਚ ਐੱਮ. ਸੀ. ਸਕੁਏਅਰ ਨੂੰ ਖਿੱਚਦੇ ਹੋਏ ਅੱਗੇ ਲੈ ਗਈ ਤੇ ਕਹਿਣ ਲੱਗੀ, ‘‘ਹੋ ਗਿਆ ਯਾਰ, ਸੋਲੋ ਕਿਉਂ ਦੇਈਏ ਅਸੀਂ? ਅਸੀਂ ਗੀਤ ਪ੍ਰਮੋਟ ਕਰਨ ਆਏ ਹਾਂ। ਸਾਡਾ ਗੀਤ ਵੀ ਪ੍ਰਮੋਟ ਕਰ ਦਿਓ। ਬਸ ਤਸਵੀਰ ਹੀ ਚਾਹੀਦੀ ਇਨ੍ਹਾਂ ਨੂੰ।’’ ਹੁਣ ਸ਼ਹਿਨਾਜ਼ ਦਾ ਇਹ ਰਵੱਈਆ ਲੋਕਾਂ ਨੂੰ ਪਸੰਦ ਨਹੀਂ ਆਇਆ ਤੇ ਉਹ ਉਨ੍ਹਾਂ ਨੂੰ ਰੱਜ ਕੇ ਟਰੋਲ ਕਰਨ ਲੱਗੇ।

ਸ਼ਹਿਨਾਜ਼ ਦਾ ਇਹ ਰਵੱਈਆ ਦੇਖ ਕੇ ਲੋਕ ਨਾਰਾਜ਼ ਹੋ ਗਏ ਤੇ ਸੋਸ਼ਲ ਮੀਡੀਆ ’ਤੇ ਉਸ ਨੂੰ ਖਰੀਆਂ-ਖਰੀਆਂ ਸੁਣਾਉਣ ਲੱਗੇ। ਜਿਥੇ ਇਕ ਯੂਜ਼ਰ ਨੇ ਕਿਹਾ, ‘‘ਕਿਸ ਗੱਲ ਦਾ ਐਟੀਚਿਊਡ ਹੈ?’’ ਉਥੇ ਦੂਜੇ ਯੂਜ਼ਰ ਨੇ ਕਿਹਾ, ‘‘ਇਹ ਕਿਵੇਂ ਦਾ ਰਵੱਈਆ ਹੈ? ਸ਼ਹਿਨਾਜ਼ ਇੰਨਾ ਗੁੱਸੇ ’ਚ ਕਿਉਂ ਰਹਿਣ ਲੱਗੀ?’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News