ਵਿਆਹ ਦੇ 3 ਦਿਨ ਬਾਅਦ ਸ਼ਤਰੂਘਨ ਸਿਨਹਾ ਨੇ ਧੀ ਸੋਨਾਕਸ਼ੀ ਲਈ ਲਿਖਿਆ ਖ਼ਾਸ ਨੋਟ

06/27/2024 1:32:24 PM

ਮੁੰਬਈ- ਸੋਨਾਕਸ਼ੀ ਅਤੇ ਜ਼ਹੀਰ ਦਾ ਵਿਆਹ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣਿਆ ਹੋਇਆ ਹੈ। ਵਿਆਹ ਅਤੇ ਰਿਸੈਪਸ਼ਨ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਹਰ ਰੋਜ਼ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਨਾਲ ਹੀ ਹੁਣ ਸ਼ਤਰੂਘਨ ਸਿਨਹਾ ਦਾ ਇੱਕ ਪੋਸਟ ਲਾਈਮਲਾਈਟ 'ਚ ਆਇਆ ਹੈ। ਇਸ ਪੋਸਟ 'ਚ ਸ਼ਤਰੂਘਨ ਨੇ ਸੋਨਾਕਸ਼ੀ ਦੇ ਵਿਆਹ ਨਾਲ ਜੁੜੀ ਇੱਕ ਗੱਲ ਸਾਂਝੀ ਕੀਤੀ ਹੈ।

 

ਬਾਲੀਵੁੱਡ ਸੁਪਰਸਟਾਰ ਸ਼ਤਰੂਘਨ ਸਿਨਹਾ ਨੇ ਬੇਟੀ ਸੋਨਾਕਸ਼ੀ ਸਿਨਹਾ ਦੇ ਵਿਆਹ ਨੂੰ ਲੈ ਕੇ ਐਕਸ 'ਤੇ ਇਕ ਸੰਦੇਸ਼ ਸਾਂਝਾ ਕੀਤਾ ਹੈ। ਅਦਾਕਾਰ ਨੇ ਲਿਖਿਆ, “ਸਾਡੇ ਨਾਲ ਆਪਣਾ ਖਾਸ ਦਿਨ ਮਨਾਉਣ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੇਰੀ ਪਿਆਰੀ ਧੀ ਸੋਨਾਕਸ਼ੀ -ਜ਼ਹੀਰ ਇਕਬਾਲ ਨੂੰ ਪਿਆਰ ਭਰੇ, ਵਧਾਈ ਸੰਦੇਸ਼ ਭੇਜੇ ਹਨ। ਉਸ ਦੀ ਜ਼ਿੰਦਗੀ ਦੀ ਖੂਬਸੂਰਤ ਯਾਤਰਾ ਦਾ ਇਕ ਨਵਾਂ ਅਧਿਆਏ ਸ਼ੁਰੂ ਹੋ ਚੁੱਕਿਆ ਹੈ।


Priyanka

Content Editor

Related News