ਸੋਨਾਕਸ਼ੀ- ਜ਼ਹੀਰ ਦੇ ਵਿਆਹ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ 'ਤੇ ਪਿਤਾ ਸ਼ਤਰੂਘਨ ਨੇ ਕਿਹਾ 'ਖਾਮੋਸ਼'

06/20/2024 9:49:19 AM

ਮੁੰਬਈ- ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉੱਡ ਰਹੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਦੋਵੇਂ ਅਗਲੇ ਕੁਝ ਦਿਨਾਂ 'ਚ ਵਿਆਹ ਕਰਨ ਜਾ ਰਹੇ ਹਨ। ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਦੋਹਾਂ ਦੇ ਪਰਿਵਾਰ 'ਤੇ ਹਨ, ਖਾਸ ਕਰਕੇ ਸੋਨਾਕਸ਼ੀ ਸਿਨਹਾ ਦੇ ਪਰਿਵਾਰ 'ਤੇ। ਖਬਰਾਂ ਮੁਤਾਬਕ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੋਨਾਕਸ਼ੀ ਸਿਨਹਾ ਦੇ ਪਿਤਾ ਅਤੇ ਦਿੱਗਜ ਅਦਾਕਾਰ ਸ਼ਤਰੂਘਨ ਸਿਨਹਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੇ ਵਿਆਹ 'ਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਪਿਆਰ ਅਤੇ ਆਸ਼ੀਰਵਾਦ ਦੇਣਗੇ। ਅਦਾਕਾਰ ਦੇ ਇਸ ਬਿਆਨ ਨੇ ਕਈ ਅਫਵਾਹਾਂ ਨੂੰ ਸ਼ਾਂਤ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ- ਅਲਕਾ ਯਾਗਨਿਕ ਦੀ ਨਿਊਰੋ ਬਿਮਾਰੀ 'ਤੇ ਗਾਇਕ ਸੋਨੂੰ ਨਿਗਮ ਨੇ ਜਤਾਈ ਚਿੰਤਾ

ਹਾਲ ਹੀ 'ਚ ਅਦਾਕਾਰ ਸ਼ਤਰੂਘਨ ਸਿਨਹਾ ਨੇ ਇਕ ਇੰਟਰਵਿਊ 'ਚ ਆਪਣੀ ਬੇਟੀ ਦੇ ਵਿਆਹ 'ਚ ਸ਼ਾਮਲ ਨਾ ਹੋਣ ਦੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਅਤੇ ਇਸ ਨੂੰ ਖਾਰਜ਼ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਗਜ ਅਦਾਕਾਰ ਨੇ ਕਿਹਾ ਕਿ ਉਹ ਦੋਵੇਂ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ ਅਤੇ ਉਹ ਵੀ ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣਗੇ। ਉਨਾਂ ਕਿਹਾ, 'ਦੱਸੋ, ਇਹ ਕਿਸ ਦੀ ਜ਼ਿੰਦਗੀ ਹੈ?' ਇਹ ਮੇਰੀ ਇਕਲੌਤੀ ਬੇਟੀ ਸੋਨਾਕਸ਼ੀ ਦੀ ਜ਼ਿੰਦਗੀ ਹੈ, ਜਿਸ 'ਤੇ ਮੈਨੂੰ ਬਹੁਤ ਮਾਣ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਉਹ ਮੈਨੂੰ ਆਪਣੀ ਤਾਕਤ ਕਹਿੰਦੀ ਹੈ। ਮੈਂ ਵਿਆਹ 'ਚ ਜ਼ਰੂਰ ਹਾਜ਼ਰ ਹੋਵਾਂਗਾ। ਮੈਨੂੰ ਕਿਉਂ ਨਹੀਂ ਹੋਣਾ ਚਾਹੀਦਾ ਅਤੇ ਮੈਂ ਕਿਉਂ ਨਹੀਂ ਹੋਵਾਂਗਾ?'

ਇਹ ਖ਼ਬਰ ਵੀ ਪੜ੍ਹੋ- ਟਰੇਨ ਤੋਂ ਸ਼ੁਰੂ ਹੋਈ ਅਲਕਾ ਯਾਗਨਿਕ ਦੀ ਪ੍ਰੇਮ ਕਹਾਣੀ, ਵਿਆਹ ਮਗਰੋਂ ਵੀ ਪਤੀ ਤੋਂ ਕਿਉਂ ਰਹਿ ਰਹੀ ਹੈ ਵੱਖ?

ਸ਼ਤਰੂਘਨ ਸਿਨਹਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਬੇਟੀ ਸੋਨਾਕਸ਼ੀ ਦੀ ਖੁਸ਼ੀ ਉਨ੍ਹਾਂ ਦੀ ਪਹਿਲ ਹੈ ਅਤੇ ਉਹ ਆਪਣੇ ਪਿਤਾ ਲਈ ਵੀ ਅਜਿਹਾ ਹੀ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਸੋਨਾਕਸ਼ੀ ਸਿਨਹਾ ਨੂੰ ਆਪਣਾ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਹੈ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਵਿਆਹ ਦੀ ਯੋਜਨਾ ਬਣਾਉਣ ਦਾ ਅਧਿਕਾਰ ਹੈ।

ਇਹ ਖ਼ਬਰ ਵੀ ਪੜ੍ਹੋ- ਕਰੀਨਾ ਕਪੂਰ ਦੇ ਬੇਟੇ ਤੈਮੂਰ ਦਾ 50 ਲੋਕਾਂ ਨੇ ਕੀਤਾ ਪਿੱਛਾ! ਜਾਨਣ ਤੋਂ ਬਾਅਦ ਸੈਫ ਅਲੀ ਨੇ ਕੀਤੀ ਸਖ਼ਤ ਕਾਰਵਾਈ

ਅਦਾਕਾਰ ਨੇ ਫਰਜ਼ੀ ਖਬਰਾਂ ਫੈਲਾਉਣ ਵਾਲਿਆਂ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਮੈਂ ਆਪਣੇ ਵਿਸ਼ੇਸ਼ ਸੰਵਾਦ ਖਾਮੋਸ਼ ਨਾਲ ਉਨ੍ਹਾਂ ਨੂੰ ਸਾਵਧਾਨ ਕਰਨਾ ਚਾਹਾਂਗਾ! ਇਹ ਤੁਹਾਡਾ ਕੋਈ ਕਾਰੋਬਾਰ ਨਹੀਂ ਹੈ। ਆਪਣੇ ਕੰਮ ਦਾ ਧਿਆਨ ਰੱਖੋ।' ਮੀਡੀਆ ਰਿਪੋਰਟਾਂ ਮੁਤਾਬਕ ਸੋਨਾਕਸ਼ੀ ਅਤੇ ਜ਼ਹੀਰ 23 ਜੂਨ ਨੂੰ ਮੁੰਬਈ 'ਚ ਵਿਆਹ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News