ਸੋਨਾਕਸ਼ੀ ਸਿਨਹਾ ਨੂੰ ਵਿਆਹ ਨੂੰ ਲੈ ਕੇ ਟਰੋਲ ਕਰਨ ਵਾਲਿਆਂ ਨੂੰ ਪਿਤਾ ਸ਼ਤਰੂਘਨ ਨੇ ਦਿੱਤਾ ਕਰਾਰਾ ਜਵਾਬ

Tuesday, Jun 25, 2024 - 03:46 PM (IST)

ਸੋਨਾਕਸ਼ੀ ਸਿਨਹਾ ਨੂੰ ਵਿਆਹ ਨੂੰ ਲੈ ਕੇ ਟਰੋਲ ਕਰਨ ਵਾਲਿਆਂ ਨੂੰ ਪਿਤਾ ਸ਼ਤਰੂਘਨ ਨੇ ਦਿੱਤਾ ਕਰਾਰਾ ਜਵਾਬ

ਮੁੰਬਈ-  ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ 23 ਜੂਨ ਨੂੰ ਸਿਵਲ ਮੈਰਿਜ ਹੋਇਆ ਸੀ। ਹੁਣ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ ਛਿੜ ਗਈ ਹੈ। ਪਹਿਲਾਂ ਪਰਿਵਾਰ ਅਤੇ ਹੁਣ ਜਨਤਾ ਵੀ ਉਨ੍ਹਾਂ ਦੇ ਵਿਆਹ ਤੋਂ ਖੁਸ਼ ਨਜ਼ਰ ਨਹੀਂ ਆ ਰਹੀ ਹੈ। ਸ਼ਤਰੂਘਨ ਸਿਨਹਾ ਨੇ ਆਪਣੀ ਬੇਟੀ ਦੇ ਵਿਆਹ 'ਤੇ ਜੋ ਕਿਹਾ, ਸੁਣ ਕੇ ਹਰ ਕੋਈ ਹੈਰਾਨ ਹੈ। ਸ਼ਤਰੂਘਨ ਸਿਨਹਾ ਨੇ ਵਿਆਹ ਦੇ 24 ਘੰਟੇ ਬਾਅਦ ਇਹ ਬਿਆਨ ਦਿੱਤਾ ਹੈ।

PunjabKesari

ਦੱਸ ਦਈਏ ਕਿ ਸ਼ਤਰੂਘਨ ਸਿਨਹਾ ਨੇ ਜ਼ਹੀਰ ਇਕਬਾਲ ਨਾਲ ਆਪਣੀ ਬੇਟੀ ਦੇ ਵਿਆਹ ਨੂੰ ਸਵੀਕਾਰ ਕਰ ਲਿਆ ਹੈ। ਅਜਿਹੇ 'ਚ ਪੂਰਾ ਦੇਸ਼ ਅਦਾਕਾਰਾ ਨੂੰ ਟ੍ਰੋਲ ਕਰ ਰਿਹਾ ਹੈ। ਕੋਈ ਉਨ੍ਹਾਂ ਦੇ ਵਿਆਹ ਨੂੰ ਲਵ-ਜੇਹਾਦ ਕਹਿ ਰਿਹਾ ਹੈ ਅਤੇ ਕੋਈ ਉਨ੍ਹਾਂ ਨੂੰ ਸਵਾਰਥੀ ਕਹਿ ਰਿਹਾ ਹੈ। ਅਜਿਹੇ 'ਚ ਸ਼ਤਰੂਘਨ ਸਿਨਹਾ ਨੇ ਆਪਣਾ ਗੁੱਸਾ ਉਨ੍ਹਾਂ ਸਾਰੇ ਲੋਕਾਂ 'ਤੇ ਕੱਢਿਆ ਹੈ। ਉਨ੍ਹਾਂ ਨੇ ਸੋਨਾਕਸ਼ੀ ਨੂੰ ਟ੍ਰੋਲ ਕਰਨ ਵਾਲਿਆਂ 'ਤੇ ਆਪਣਾ ਗੁੱਸਾ ਕੱਢਿਆ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ, ਅਦਾਕਾਰ ਨੇ ਕਿਹਾ, “ਆਨੰਦ ਬਖਸ਼ੀ ਸਾਹਬ ਨੇ ਅਜਿਹੇ ਪੇਸ਼ੇਵਰ ਪ੍ਰਦਰਸ਼ਨਕਾਰੀਆਂ ਬਾਰੇ ਲਿਖਿਆ ਹੈ, ਕੁਛ ਤੋ ਲੋਗ ਕਹੇਂਗੇ, ਲੋਗ ਕਾ ਕੰਮ ਹੈ ਕਹਿਣਾ। ਮੇਰੀ ਧੀ ਨੇ ਕੋਈ ਗੈਰ-ਕਾਨੂੰਨੀ ਜਾਂ ਗੈਰ-ਸੰਵਿਧਾਨਕ ਕੰਮ ਨਹੀਂ ਕੀਤਾ ਹੈ।''

ਇਹ ਖ਼ਬਰ ਵੀ ਪੜ੍ਹੋ- Paris ਈਵੈਂਟ 'ਚ ਛਾਇਆ ਜਾਹਨਵੀ ਕਪੂਰ ਦਾ 'ਜਲਪਰੀ' ਲੁੱਕ, ਸਾਹਮਣੇ ਆਈਆਂ ਤਸਵੀਰਾਂ

ਸ਼ਤਰੂਘਨ ਸਿਨਹਾ ਨੇ ਅੱਗੇ ਕਿਹਾ, “ਸੋਨਾਕਸ਼ੀ ਅਤੇ ਜ਼ਹੀਰ ਨੇ ਜੋ ਵੀ ਕੀਤਾ ਹੈ, ਉਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ। ਕਿਸੇ ਨੂੰ ਵੀ ਇਸ 'ਚ ਦਖ਼ਲ ਦੇਣ ਜਾਂ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੈ। ਮੈਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਆਪਣੀ ਜ਼ਿੰਦਗੀ ਜਿਊਣ ਲਈ ਕਹਾਂਗਾ। ਆਪਣੀ ਜ਼ਿੰਦਗੀ 'ਚ ਕੋਈ ਚੰਗਾ ਕੰਮ ਕਰੋ।” ਇਸ ਦੇ ਨਾਲ ਹੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਨੇ ਵੀ ਆਪਣੀ ਬੇਟੀ ਦਾ ਕੰਨਿਆ ਦਾਨ ਕੀਤਾ ਹੈ। ਜੋ ਟਰੋਲ ਕਰਨ ਵਾਲਿਆਂ ਲਈ ਕਾਫ਼ੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News