ਸ਼ਰਵਰੀ ਵਾਘ ਨੇ ''ਅਲਫਾ'' ਲਈ ਦਿਖਾਇਆ ਦਮਦਾਰ ਮੰਡੇ ਮੋਟੀਵੇਸ਼ਨ

Tuesday, Sep 17, 2024 - 03:51 PM (IST)

ਸ਼ਰਵਰੀ ਵਾਘ ਨੇ ''ਅਲਫਾ'' ਲਈ ਦਿਖਾਇਆ ਦਮਦਾਰ ਮੰਡੇ ਮੋਟੀਵੇਸ਼ਨ

ਮੁੰਬਈ- ਸ਼ਰਵਰੀ ਵਾਘ ਆਪਣੇ ਅਗਲੇ ਵੱਡੇ ਪ੍ਰਾਜੈਕਟ ਵਾਈ.ਆਰ.ਐੱਫ. ਸਪਾਈ ਯੂਨੀਵਰਸ ਦੀ ਬਹੁਤ ਹੀ ਉਡੀਕੀ ਜਾ ਰਹੀ ਐਕਸ਼ਨ ਐਂਟਰਟੇਨਰ ਫਿਲਮ 'ਅਲਫ਼ਾ' ਲਈ ਪੂਰੀ ਤਰ੍ਹਾਂ ਤਿਆਰ ਹੈ। ਆਪਣੇ ਸਖ਼ਤ ਸਮਰਪਣ ਅਤੇ ਸਖ਼ਤ ਮਿਹਨਤ ਲਈ ਜਾਣੀ ਜਾਂਦੀ, ਸ਼ਰਵਰੀ ਨੇ ਆਪਣੀ ਸ਼ਾਨਦਾਰ ਫਿਟਨੈੱਸ ਅਤੇ ਐਬਸ ਦਿਖਾਉਂਦੇ ਹੋਏ ਜ਼ਬਰਦਸਤ ਮੰਡੇ ਮੋਟੀਵੇਸ਼ਨ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਸ਼ਰਵਰੀ ਨੇ ਆਪਣੀ ਪੋਸਟ 'ਚ ਲਿਖਿਆ, "ਰੈਡੀ ਫਾਰ ਰਾਉਂਡ 3 # ਅਲਫਾ # ਮੰਡੇ ਮੋਟੀਵੇਸ਼ਨ।"

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਗਾਇਕਾ ਨਾਲ ਲਾਈਵ ਸ਼ੋਅ 'ਚ ਸ਼ਖਸ ਨੇ ਕੀਤੀ ਗੰਦੀ ਹਰਕਤ, ਦੇਖੋ ਵੀਡੀਓ

2024 ਸ਼ਰਵਰੀ ਲਈ ਮੀਲ ਦਾ ਪੱਥਰ ਸਾਬਤ ਹੋਇਆ ਹੈ। ਉਸ ਨੇ 'ਮੁੰਜਿਆ' ਨਾਲ 100 ਕਰੋੜ ਰੁਪਏ ਦੀ ਬਲਾਕਬਸਟਰ ਦਿੱਤੀ, ਜਿਸ ਵਿਚ ਉਸਦਾ ਡਾਂਸ ਨੰਬਰ 'ਤਰਸ' ਸਾਲ ਦੇ ਸਭ ਤੋਂ ਹਿੱਟ 'ਚੋਂ ਇਕ ਬਣ ਗਿਆ। ਇਸ ਤੋਂ ਬਾਅਦ ਗਲੋਬਲ ਹਿੱਟ ਫਿਲਮ 'ਮਹਾਰਾਜ' ਆਈ ਅਤੇ ਫਿਰ 'ਵੇਦਾ' 'ਚ ਉਸ ਦੀ ਸ਼ਾਨਦਾਰ ਅਦਾਕਾਰੀ ਦੀ ਕਾਫੀ ਤਾਰੀਫ ਹੋਈ। ਹੁਣ ਉਹ 'ਅਲਫਾ' ਵਿਚ ਆਲੀਆ ਭੱਟ ਨਾਲ ਨਜ਼ਰ ਆਵੇਗੀ। 'ਅਲਫ਼ਾ' ਲਈ ਐਕਸ਼ਨ ਸਕਿੱਲ 'ਤੇ ਕੰਮ ਕਰਨ ਲਈ ਸ਼ਰਵਰੀ ਦਾ ਸਮਰਪਣ ਉਸ ਦੀ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ। ਇਹ ਉਸਦੇ ਕਰੀਅਰ ਵਿਚ ਇਕ ਅਹਿਮ ਮੋੜ ਹੈ ਕਿਉਂਕਿ ਉਹ ਐਕਸ਼ਨ ਜਾਨਰ ਵਿਚ ਕਦਮ ਰੱਖ ਰਹੀ ਹੈ। ਉਹ ਭਾਰਤ ਦੀ ਅਗਲੀ ਵੱਡੀ ਐਕਸ਼ਨ ਸਟਾਰ ਬਣਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Inder Prajapati

Content Editor

Related News