Back To Roots ; ਸ਼ੈਰੀ ਮਾਨ ਦੀ ਹੋਈ ਵਤਨ ਵਾਪਸੀ ! ਸ਼ੇਅਰ ਕੀਤੀ ਭਾਵੁਕ ਵੀਡੀਓ, ਹੁਣ ਕਰਨਗੇ Fresh Start
Monday, Jan 26, 2026 - 12:47 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਸ਼ੈਰੀ ਮਾਨ ਲੰਬੇ ਸਮੇਂ ਬਾਅਦ ਵਿਦੇਸ਼ੀ ਧਰਤੀ ਛੱਡ ਕੇ ਪੰਜਾਬ ਪਰਤ ਆਏ ਹਨ। 25 ਜਨਵਰੀ 2026 ਨੂੰ ਸ਼ੈਰੀ ਮਾਨ ਪੰਜਾਬ ਪਹੁੰਚੇ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਵੀਡੀਓ ਸਾਂਝੀ ਕਰ ਕੇ ਦਿੱਤੀ। ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ- “Back To Roots”
ਹੁਣ ਕਰਨਗੇ ਨਵੀਂ ਸ਼ੁਰੂਆਤ
ਸ਼ੈਰੀ ਮਾਨ ਦੀ ਇਹ ਵਾਪਸੀ ਸਿਰਫ਼ ਵਤਨ ਵਾਪਸੀ ਨਹੀਂ, ਸਗੋਂ ਉਨ੍ਹਾਂ ਦੀ ਜ਼ਿੰਦਗੀ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਨਵੇਂ ਸਾਲ ਦੇ ਮੌਕੇ 'ਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਲ 2026 ਵਿੱਚ ਪੂਰੀ ਤਰ੍ਹਾਂ 'ਸੋਫ਼ੀ' ਰਹਿਣਗੇ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਪਰਿਵਾਰ, ਮੈਡੀਟੇਸ਼ਨ ਅਤੇ ਆਪਣੇ-ਆਪ ਨੂੰ ਨਿਖਾਰਨ 'ਤੇ ਹੋਵੇਗਾ।
ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਸ਼ੈਰੀ ਮਾਨ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਪਿਛਲੇ ਸਮੇਂ ਦੌਰਾਨ ਹੋਏ ਵਿਵਾਦਾਂ ਅਤੇ ਗਲਤੀਆਂ ਲਈ ਮੁਆਫ਼ੀ ਮੰਗਦੇ ਨਜ਼ਰ ਆਏ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਹੁਣ ਸਾਰੀਆਂ ਨੈਗੇਟਿਵ ਗੱਲਾਂ ਨੂੰ ਪਿੱਛੇ ਛੱਡ ਕੇ ਇੱਕ 'ਫਰੈਸ਼ ਸਟਾਰਟ' ਕਰਨਾ ਚਾਹੁੰਦੇ ਹਨ।
ਪੰਜਾਬ ਪਹੁੰਚਦੇ ਹੀ ਸ਼ੈਰੀ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਵੀ ਦਿੱਤਾ ਹੈ। ਉਨ੍ਹਾਂ ਨੇ ਮਸ਼ਹੂਰ ਗੀਤਕਾਰ ਰਾਜ ਰਣਜੋਧ ਨਾਲ ਮਿਲ ਕੇ ਆਪਣਾ ਨਵਾਂ ਪ੍ਰੋਜੈਕਟ 'ਗ੍ਰਹਿਣ' ਰਿਲੀਜ਼ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
