ਹੁਣ ਇਹ ਪ੍ਰਸਿੱਧ ਲੋਕ ਗਾਇਕਾ ਆਈ ਕੋਰੋਨਾ ਦੀ ਚਪੇਟ ''ਚ

Saturday, Aug 22, 2020 - 09:17 AM (IST)

ਹੁਣ ਇਹ ਪ੍ਰਸਿੱਧ ਲੋਕ ਗਾਇਕਾ ਆਈ ਕੋਰੋਨਾ ਦੀ ਚਪੇਟ ''ਚ

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਹੁਣ ਭਾਰਤ ਦੇ ਵੱਖ-ਵੱਖ ਖ਼ੇਤਰਾਂ ਵਿਚ ਭਿਆਨਕ ਰੂਪ ਧਾਰ ਰਿਹਾ ਹੈ। ਆਏ ਦਿਨ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਦੇ ਆਂਕੜੇ ਵਧਦੇ ਜਾ ਰਹੇ ਹਨ। ਹੁਣ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੇ ਕਈ ਸਿਤਾਰੇ ਇਸ ਦੀ ਚਪੇਟ ਵਿਚ ਆ ਰਹੇ ਹਨ। ਹੁਣ ਖ਼ਬਰ ਆ ਰਹੀ ਹੈ ਕਿ ਭਾਰਤੀ ਲੋਕ ਗਾਇਕਾ ਸ਼ਾਰਦਾ ਸਿਨਹਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
PunjabKesari
ਦੱਸ ਦਈਏ ਕਿ ਇਸ ਗੱਲ ਦੀ ਜਾਣਕਾਰੀ ਸ਼ਾਰਦਾ ਸਿਨਹਾ ਨੇ ਖ਼ੁਦ ਆਪਣੇ ਪ੍ਰਸ਼ੰਸਕਾਂ ਨੂੰ ਫੇਸਬੁੱਕ ਰਾਹੀਂ ਦਿੱਤੀ ਹੈ। ਸ਼ਾਰਦਾ ਸਿਨਹਾ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਫ਼ਿਲਮੀ ਸਿਤਾਰੇ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਪੂਰਾ ਪਰਿਵਾਰ ਕੋਰੋਨਾ ਦੀ ਚਪੇਟ ਵਿਚ ਆ ਗਿਆ ਸੀ। ਹਾਲਾਂਕਿ ਹੁਣ ਬੱਚਨ ਪਰਿਵਾਰ ਕੋਰੋਨਾ ਮੁਕਤ ਹੋ ਚੁੱਕਾ ਹੈ।


author

sunita

Content Editor

Related News