ਬਿਕਨੀ ''ਚ ਸ਼ਨਾਇਆ ਕਪੂਰ ਨੇ ਫਲਾਂਟ ਕੀਤੀ ਸੈਕਸੀ ਫਿਗਰ, ਤਸਵੀਰਾਂ ਵਾਇਰਲ

Tuesday, Apr 12, 2022 - 04:42 PM (IST)

ਬਿਕਨੀ ''ਚ ਸ਼ਨਾਇਆ ਕਪੂਰ ਨੇ ਫਲਾਂਟ ਕੀਤੀ ਸੈਕਸੀ ਫਿਗਰ, ਤਸਵੀਰਾਂ ਵਾਇਰਲ

ਮੁੰਬਈ–ਬਾਲੀਵੁੱਡ ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਅਤੇ ਡੈਬਿਊ ਤੋਂ ਪਹਿਲਾਂ ਹੀ ਖਬਰਾਂ ’ਚ ਬਣੀ ਰਹਿੰਦੀ ਹੈ। ਉਨ੍ਹਾਂ ਦਾ ਫੈਸ਼ਨ ਸੈਂਸ ਹਮੇਸ਼ਾ ਹੀ ਸੁਰਖੀਆਂ ’ਚ ਰਿਹਾ ਹੈ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਰਹੀਆਂ ਹਨ। ਸ਼ਨਾਇਆ ਇੰਸਟਾਗ੍ਰਾਮ ’ਤੇ ਬੇਹੱਦ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari
ਹਾਲ ਹੀ ’ਚ ਸ਼ਨਾਇਆ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਨ੍ਹਾਂ ਦੀ ਬੇਹੱਦ ਖੂਬਸੂਰਤ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਸ਼ਨਾਇਆ ਨੇ ਹਾਲ ਹੀ ’ਚ ਆਪਣੇ ਦੋਸਤ ਦਾ 25ਵਾਂ ਜਨਮਦਿਨ ਮਨਾਇਆ ਹੈ । ਜਨਮਦਿਨ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ।

PunjabKesari
ਤਸਵੀਰਾਂ ’ਚ ਸ਼ਨਾਇਆ ਫਲੋਰਲ ਬਿਕਨੀ ’ਚ ਨਜ਼ਰ ਆ ਰਹੀ ਹੈ। ਬਿਕਨੀ ਪਾ ਕੇ ਸ਼ਨਾਇਆ ਕੁਝ ਤਸਵੀਰਾਂ ’ਚ ਆਪਣੇ ਦੋਸਤਾਂ ਨਾਲ ਮਸਤੀ ਵਿਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari
ਸ਼ਨਾਇਆ ਨੇ ਪੂਲ ’ਚ ਆਨੰਦ ਲੈਂਦੇ ਹੋਏ ਵੀ ਆਪਣੀ ਤਸਵੀਰ ਸਾਂਝੀ ਕੀਤੀ ਹੈ। ਜਿਸ ’ਚ ਉਹ ਬੇਹੱਦ ਹੌਟ ਲੁੱਕ ’ਚ ਦਿਖਾਈ ਦੇ ਰਹੀ ਹੈ। ਆਪਣੇ ਦੋਸਤਾਂ ਨਾਲ ਪਾਰਟੀ ਕਰਦੇ ਹੋਏ ਸ਼ਨਾਇਆ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਸ਼ਨਾਇਆ ਦੀਆਂ ਇਹ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari
ਜ਼ਿਕਰਯੋਗ ਇਹ ਹੈ ਕਿ ਸ਼ਨਾਇਆ ਕਰਨ ਜੌਹਰ ਦੇ ਬੈਨਰ ਹੇਠ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਸੰਜੇ ਕਪੂਰ ਦੀ ਲਾਡਲੀ ਦੀ ਡੈਬਿਊ ਫ਼ਿਲਮ ‘ਬੇਧੜਕ’ ਹੈ। ਹਾਲ ਹੀ ’ਚ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ’ਚ ਉਨ੍ਹਾਂ ਦੇ ਇਲਾਵਾ ਲਕਸ਼ ਲਾਲਵਾਨੀ ਅਤੇ ਗੁਰਫਤਿਹ ਪੀਰਜ਼ਾਦਾ ਵੀ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੇ ਨਿਰਦੇਸ਼ਕ ਸ਼ੁਸ਼ਾਂਕ ਖੇਤਾਨ ਕਰ ਰਹੇ ਹਨ।

PunjabKesari

PunjabKesari


author

Aarti dhillon

Content Editor

Related News