ਅਸੀਂ ਵਨ-ਟੇਕ ਮੈਸਿਵ ਐਕਸ਼ਨ ਸੀਕਵੈਂਸ ਲਈ 400 ਫੁੱਟ ਦੀ ਟ੍ਰੇਨ ਬਣਾਈ : ਕਰਨ ਮਲਹੋਤਰਾ
Tuesday, Jul 19, 2022 - 10:35 AM (IST)
ਮੁੰਬਈ (ਬਿਊਰੋ)– ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ’ਚ ਸੁਪਰਸਟਾਰ ਰਣਬੀਰ ਕਪੂਰ ਆਪਣੇ ਕਰੀਅਰ ’ਚ ਪਹਿਲੀ ਵਾਰ ਇਕ ਲਾਰਜਰ ਦੈਨ ਲਾਈਫ਼ ਹਿੰਦੀ ਫ਼ਿਲਮਾਂ ਦੇ ਹੀਰੋ ਦਾ ਕਿਰਦਾਰ ਨਿਭਾਅ ਰਹੇ ਹਨ।
ਨਿਰਦੇਸ਼ਕ ਕਰਨ ਮਲਹੋਤਰਾ ਨੇ ਫ਼ਿਲਮ ਲਈ ਬੇਮਿਸਾਲ ਤੇ ਵਿਲੱਖਣ ਐਕਸ਼ਨ ਸੈੱਟ ਪੀਸ ਬਣਾਏ ਹਨ, ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਣਗੇ। ਇਕ ਅਜਿਹਾ ਦ੍ਰਿਸ਼, ਜਿਸ ਲਈ ਕਰਨ ਨੂੰ 1800 ਤੋਂ 400 ਫੁੱਟ ਦੀ ਰੇਲਗੱਡੀ ਬਣਾਉਣੀ ਪਈ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੁਝ ਮਹੀਨੇ ਨਹੀਂ ਮਿਲਣਗੇ ਮੂਸਾ ਪਿੰਡ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ
ਕਰਨ ਕਹਿੰਦੇ ਹਨ, ‘‘ਹਾਲਾਂਕਿ ਅਸੀਂ ਜੋ ਕੀਤਾ ਹੈ, ਉਸ ਬਾਰੇ ਅਸੀਂ ਬਿਲਕੁਲ ਕਲੀਅਰ ਸੀ। ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ 1800 ਦਹਾਕੇ ਦੀ ਰੇਲਗੱਡੀ ਪ੍ਰਾਪਤ ਕਰਨਾ ਸੰਭਵ ਨਹੀਂ ਸੀ। ਫਿਰ ਸੀਕਵੈਂਸ ਲਈ ਲਗਭਗ 400 ਫੁੱਟ ਦੀ ਰੇਲਗੱਡੀ ਬਣਾਈ। ਇਹ ਬਹੁਤ ਵੱਡਾ ਕੰਮ ਸੀ।’’
ਕਰਨ ਨੇ ਅੱਗੇ ਕਿਹਾ, ‘‘ਫ਼ਿਲਮ ‘ਸ਼ਮਸ਼ੇਰਾ’ ਦੀ ਪ੍ਰੋਡਕਸ਼ਨ ਡਿਜ਼ਾਈਨ ਤੇ ਵੀ. ਐੱਫ. ਐਕਸ. ਟੀਮ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੰਭਾਲਣ ਤੇ ਇਸ ਨੂੰ ਸ਼ਾਨਦਾਰ ਢੰਗ ਨਾਲ ਨਿਭਾਉਣ ਲਈ ਵਧਾਈ। ਇਸ ਰੇਲਗੱਡੀ ਨੂੰ ਉਸ ਦੀ ਪੂਰੀ ਗਲੋਰੀ ਨਾਲ ਬਣਾਉਣ ’ਚ ਲਗਭਗ ਇਕ ਮਹੀਨਾ ਲੱਗਾ। ਮੈਂ ਰੇਲਗੱਡੀ ’ਚ ਇਕ ਵੱਡਾ ਐਕਸ਼ਨ ਸੀਨ ਕਰਨਾ ਸੀ ਤੇ ਮੈਂ ਇਹ ਦਿਖਾਉਣ ਲਈ ਅਡੋਲ ਸੀ ਕਿ ਅਜਿਹਾ ਸੀਨ ਵੱਡੇ ਪਰਦੇ ’ਤੇ ਕਿੰਨਾ ਸ਼ਾਨਦਾਰ ਦਿਖਾਈ ਦੇ ਸਕਦਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।