ਸ਼ਮਿਤਾ ਸ਼ੈੱਟੀ ਨੂੰ ਹੋਈ ਮੁਸ਼ਕਿਲਾਂ ਨਾਲ ਜੂਝ ਰਹੇ ਪਰਿਵਾਰ ਦੀ ਚਿੰਤਾ, ਮਾਂ ਨੂੰ ਦੇਖਦੇ ਹੀ ਪੁੱਛਿਆ ਜੀਜੇ ਦਾ ਹਾਲ

Friday, Sep 17, 2021 - 01:57 PM (IST)

ਸ਼ਮਿਤਾ ਸ਼ੈੱਟੀ ਨੂੰ ਹੋਈ ਮੁਸ਼ਕਿਲਾਂ ਨਾਲ ਜੂਝ ਰਹੇ ਪਰਿਵਾਰ ਦੀ ਚਿੰਤਾ, ਮਾਂ ਨੂੰ ਦੇਖਦੇ ਹੀ ਪੁੱਛਿਆ ਜੀਜੇ ਦਾ ਹਾਲ

ਮੁੰਬਈ- ਵਿਵਾਦਿਤ ਰਿਐਲਿਟੀ ਸ਼ੋਅ 'ਬਿਗ ਬੌਸ ਓਟੀਟੀ' 'ਚ ਹਾਲ ਹੀ 'ਚ ਮੁਕਾਬਲੇਬਾਜ਼ ਨੂੰ ਮਿਲਣ ਉਨ੍ਹਾਂ ਦੇ ਘਰ ਵਾਲੇ ਪਹੁੰਚੇ ਸਨ। ਸ਼ਮਿਤਾ ਸ਼ੈੱਟੀ ਨੂੰ ਮਿਲਣ ਉਨ੍ਹਾਂ ਦੀ ਮਾਂ ਸ਼ੁਨੰਦਾ ਸ਼ੈੱਟੀ ਆਈ ਸੀ। ਸ਼ਮਿਤਾ ਅਤੇ ਉਨ੍ਹਾਂ ਦੀ ਮਾਂ ਦੀ ਮੁਲਾਕਾਤ ਦਾ ਇਕ ਭਾਵੁਕ ਵੀਡੀਓ ਵਾਇਰਲ ਹੋ ਰਿਹਾ ਹੈ। 

Bollywood Tadka

ਇਸ ਦੌਰਾਨ ਸ਼ਮਿਤਾ ਮਾਂ ਤੋਂ ਭੈਣ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦੇ ਬਾਰੇ 'ਚ ਪੁੱਛਦੀ ਨਜ਼ਰ ਆਉਂਦੀ ਹੈ। ਸ਼ਮਿਤਾ ਕਹਿੰਦੀ ਹੈ-'ਉਹ ਅਤੇ ਜੀਜੂ ਕਿੱਦਾ ਹਨ'। ਇਸ 'ਤੇ ਉਸ ਦੀ ਮਾਂ ਜਵਾਬ ਦਿੰਦੀ ਹੈ 'ਸਭ ਠੀਕ ਹੈ। ਬਾਹਰ ਦੀ ਦੁਨੀਆ 'ਚ ਚੰਗਾ ਹੈ'। ਸ਼ਮਿਤਾ ਦੀ ਮਾਂ ਉਨ੍ਹਾਂ ਨੂੰ ਦੱਸਦੀ ਹੈ ਕਿ ਸ਼ਿਲਪਾ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਲਪਾ ਆਪਣੀ ਜ਼ਿੰਦਗੀ 'ਚ ਰੁੱਝੀ ਹੈ।


ਸ਼ਮਿਤਾ ਦੀ ਮਾਂ ਉਨ੍ਹਾਂ ਨੂੰ ਘਰ ਦਾ ਮਜ਼ਬੂਤ ਮੈਂਬਰ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ 'ਤੇ ਮਾਣ ਹੈ।  ਦੱਸ ਦੇਈਏ ਕਿ ਸ਼ਮਿਤਾ ਜਦੋਂ ਬਿਗ ਬੌਸ ਓਟੀਟੀ 'ਚ ਆਈ ਤਾਂ ਉਨ੍ਹਾਂ ਦੇ ਜੀਜਾ ਰਾਜ ਕੁੰਦਰਾ ਨੂੰ ਅਸ਼ਲੀਲ ਵੀਡੀਓ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਸ਼ਮਿਤਾ ਲਈ ਆਪਣੀ ਭੈਣ ਨੂੰ ਇਸ ਮੁਸ਼ਕਿਲ ਘੜੀ 'ਚ ਛੱਡ ਕੇ ਸ਼ੋਅ 'ਚ ਆਉਣਾ ਆਸਾਨ ਨਹੀਂ ਸੀ ਪਰ ਉਨ੍ਹਾਂ ਨੂੰ ਆਪਣੇ ਕਮਿਟਮੈਂਟ ਦੇ ਚੱਲਦੇ, ਸ਼ੋਅ 'ਚ ਸ਼ਾਮਲ ਹੋਣਾ ਪਿਆ ਸੀ।


author

Aarti dhillon

Content Editor

Related News