ਰਾਜ ਕੁੰਦਰਾ ਦੇ ਜੇਲ੍ਹ ਜਾਣ ਤੋਂ ਬਾਅਦ ਸ਼ਮਿਤਾ ਸ਼ੈੱਟੀ ਪਹੁੰਚੀ ਸੈਲੂਨ, ਲੋਕਾਂ ਨੇ ਕਰ ਦਿੱਤਾ ਟਰੋਲ

08/03/2021 10:53:26 AM

ਮੁੰਬਈ (ਬਿਊਰੋ)– ਰਾਜ ਕੁੰਦਰਾ ਜਦੋਂ ਤੋਂ ਜੇਲ੍ਹ ਪਹੁੰਚੇ ਹਨ, ਸ਼ਿਲਪਾ ਸ਼ੈੱਟੀ ਦਾ ਪਰਿਵਾਰ ਮੀਡੀਆ ਦੀਆਂ ਸੁਰਖ਼ੀਆਂ ’ਚ ਆ ਗਿਆ ਹੈ। ਅਦਾਕਾਰਾ ਦੇ ਪਰਿਵਾਰ ਦੇ ਹਰ ਮੈਂਬਰ ’ਤੇ ਲੋਕ ਆਪਣੀ ਨਜ਼ਰ ਰੱਖ ਰਹੇ ਹਨ। ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਮਿਤਾ ਸ਼ੈੱਟੀ ਨੇ ਆਪਣੀ ਇਕ ਤਸਵੀਰ ਪੋਸਟ ਕੀਤੀ ਸੀ ਤੇ ਹੁਣ ਉਹ ਸੈਲੂਨ ਜਾਂਦੀ ਨਜ਼ਰ ਆਈ।

ਇਹ ਖ਼ਬਰ ਵੀ ਪੜ੍ਹੋ : ਨੈੱਟਫਲਿਕਸ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਸੀਰੀਜ਼ ‘ਮਨੀ ਹਾਈਸਟ’ ਦੇ ਪੰਜਵੇਂ ਭਾਗ ਦਾ ਟਰੇਲਰ ਰਿਲੀਜ਼

ਅਸ਼ਲੀਲ ਫ਼ਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਦਿਖਾਉਣ ਦੇ ਮਾਮਲੇ ’ਚ ਫਸੇ ਬਿਜ਼ਨੈੱਸਮੈਨ ਰਾਜ ਕੁੰਦਰਾ ਇਸ ਸਮੇਂ ਜੇਲ੍ਹ ’ਚ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਤੇ ਸ਼ਮਿਤਾ ਸ਼ੈੱਟੀ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ। ਅਦਾਕਾਰਾ ਸ਼ਮਿਤਾ ਸ਼ੈੱਟੀ ਸੋਮਵਾਰ ਨੂੰ ਇਕ ਸੈਲੂਨ ’ਚ ਜਾਂਦੇ ਹੋਏ ਦੇਖਿਆ ਗਿਆ। ਉਹ ਜੁਹੂ ਸਥਿਤ ਇਕ ਸੈਲੂਨ ਪਹੁੰਚੀ ਸੀ। ਇਸ ਦੌਰਾਨ ਸ਼ਮਿਤਾ ਨੇ ਡੈਨਿਮ ਸ਼ਾਰਟਸ ਤੇ ਟੀ–ਸ਼ਰਟ ਪਹਿਨੀ ਹੋਈ ਸੀ। ਵੀਡੀਓ ਸਾਹਮਣੇ ਆਉਂਦਿਆਂ ਹੀ ਯੂਜ਼ਰਸ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਕ ਯੂਜ਼ਰ ਨੇ ਕਿਹਾ ਕਿ ਜੀਜੂ ਦੇ ਪੈਸੇ ਨਾਲ ਐਸ਼ ਕਰਦੀ ਹੈ ਤੇ ਅੱਜ ਜੀਜੂ ਜੇਲ੍ਹ ’ਚ ਹੈ ਤੇ ਸਾਲੀ ਪਾਰਲਰ ’ਚ। ਇਕ ਹੋਰ ਨੇ ਲਿਖਿਆ ਕਿ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀਜੂ ਜੇਲ੍ਹ ’ਚ ਹੈ। ਉਹ ਇਨ੍ਹਾਂ ਨੂੰ ਲਾਂਚ ਕਰਨ ਵਾਲਾ ਸੀ। ਇਕ ਹੋਰ ਯੂਜ਼ਰ ਨੇ ਕਿਹਾ ਕਿ ਇੰਨਾ ਸਭ ਹੋਣ ਤੋਂ ਬਾਅਦ ਵੀ ਸੈਲੂਨ। ਇਕ ਯੂਜ਼ਰ ਨੇ ਲਿਖਿਆ ਕਿ ਕੰਪਨੀ ਦਾ ਕੰਮ ਚੱਲਦਾ ਰਹਿਣਾ ਅੰਦਰ ਹੋਵੋ ਜਾਂ ਬਾਹਰ।

ਸ਼ਮਿਤਾ ਨੇ ਹਾਲ ਹੀ ’ਚ ਸ਼ਿਲਪਾ ਦੀ ਫ਼ਿਲਮ ਨੂੰ ਸੁਪੋਰਟ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਆਲ ਦਿ ਬੈਸਟ ਮਾਈ ਡਾਰਲਿੰਗ ਮੁੰਕੀ। 14 ਸਾਲ ਬਾਅਦ ਤੁਹਾਡੀ ਫ਼ਿਲਮ ‘ਹੰਗਾਮਾ 2’ ਦੀ ਰਿਲੀਜ਼ ਲਈ। ਮੈਨੂੰ ਪਤਾ ਹੈ ਕਿ ਤੁਸੀਂ ਤੇ ਇਸ ਪੂਰੀ ਟੀਮ ਨੇ ਇਸ ’ਚ ਬਹੁਤ ਮਿਹਨਤ ਕੀਤੀ ਹੈ। ਆਈ ਲਵ ਯੂ, ਤੁਸੀਂ ਬਹੁਤ ਕੁਝ ਕੀਤਾ ਹੈ। ਜ਼ਿੰਦਗੀ ’ਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਮੈਨੂੰ ਪਤਾ ਹੈ ਕਿ ਤੁਸੀਂ ਮਜ਼ਬੂਤ ਹੋ। ਇਹ ਸਮਾਂ ਵੀ ਲੰਘ ਜਾਵੇਗਾ। ਤੁਹਾਨੂੰ ਤੇ ‘ਹੰਗਾਮਾ 2’ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News