ਸ਼ਮੀ ਵਿਰਦੀ ਦਾ ਨਵਾਂ ਗੀਤ 'Expensive' ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹੈ ਬੇਹੱਦ ਪਸੰਦ
Monday, Jul 07, 2025 - 10:03 AM (IST)

ਇੰਟਰਟੈਂਨਮੈਂਟ ਡੈਸਕ : ਅਦਾਕਾਰ ਸ਼ਮੀ ਵਿਰਦੀ ਦਾ ਨਵਾਂ ਗੀਤ Expensive ਪਿਛਲੇ ਦਿਨੀਂ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਕਾਫੀ ਹੀ ਖੁਬਸੂਰਤ ਲਿਖੇ ਹੋਏ ਹਨ। ਇਸ ਤੋਂ ਪਹਿਲਾਂ ਵੀ ਸ਼ਮੀ ਵਲੋਂ ਆਪਣੇ ਲਿਖੇ ਗੀਤ ਗਾਏ ਗਏ ਹਨ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ। ਇਸ ਵਾਰ ਵੀ ਉਨ੍ਹਾਂ ਦੇ Expensive ਗੀਤ ਨੂੰ ਕਾਫੀ ਪਿਆਰ ਮਿਲ ਰਿਹਾ ਹੈ।
ਇੱਥੇ ਦੱਸ ਦੇਈਏ ਕਿ ਸ਼ਮੀ ਵਲੋਂ ਇਸ ਗੀਤ ਨੂੰ ਆਪ ਲਿਖਿਆ ਗਿਆ ਹੈ ਅਤੇ ਇਸ ਦਾ ਮਿਊਜ਼ਿਕ Nawabzada ਵਲੋਂ ਦਿੱਤਾ ਗਿਆ ਹੈ ਅਤੇ ਵੀਡੀਓ DRIPPYVISIONARY ਵਲੋਂ ਸ਼ੂਟ ਕੀਤੀ ਗਈ ਹੈ। ਇਸ ਗੀਤ ਨੂੰ Nawabzada ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈੱਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।