ਮਸ਼ਹੂਰ ਅਦਾਕਾਰਾ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ
Wednesday, Nov 13, 2024 - 04:59 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਸ਼ਮਾ ਸਿਕੰਦਰ 'ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਅਦਾਕਾਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਇਹ ਸਮਾਂ ਅਭਿਨੇਤਰੀ ਅਤੇ ਉਸ ਦੇ ਪਰਿਵਾਰ ਲਈ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ। ਜਿਵੇਂ ਹੀ ਪ੍ਰਸ਼ੰਸਕਾਂ ਨੂੰ ਸ਼ਮਾ ਸਿਕੰਦਰ ਦੇ ਪਿਤਾ ਬਾਰੇ ਪਤਾ ਲੱਗਾ ਤਾਂ ਸਾਰਿਆਂ ਨੇ ਉਨ੍ਹਾਂ ਨੂੰ ਹੌਂਸਲਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਪਿਤਾ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ।
ਸ਼ਮਾ ਸਿਕੰਦਰ ਦੇ ਪਿਤਾ ਸਿਕੰਦਰ ਅਲੀ ਗੇਸਾਵਤ ਦੀ 11 ਨਵੰਬਰ 2024 ਨੂੰ ਮੌਤ ਹੋ ਗਈ ਸੀ। ਇਕ ਦਿਨ ਪਹਿਲਾਂ ਸ਼ਮਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਸ ਦੁਖਦ ਖਬਰ ਬਾਰੇ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ, 'ਸਾਡੇ ਪਿਆਰੇ ਪਿਤਾ ਸਿਕੰਦਰ ਅਲੀ ਗੇਸਾਵਤ ਕੱਲ੍ਹ ਸਾਨੂੰ ਛੱਡ ਗਏ ਹਨ। ਕੁਰਾਨ ਖਾਨੀ ਫਤਿਹਾ ਦੁਪਹਿਰ 3 ਵਜੇ ਹੋਵੇਗੀ। ਇਸ ਔਖੀ ਘੜੀ ਵਿੱਚ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ। ਅੱਲ੍ਹਾ ਉਨ੍ਹਾਂ ਨੂੰ ਜ਼ੰਨਤ ਦੇਵੇ।
ਇਹ ਵੀ ਪੜ੍ਹੋ-Kangana Ranaut ਦੇ ਘਰ ਛਾਇਆ ਮਾਤਮ, ਇਸ ਖ਼ਾਸ ਕਰੀਬੀ ਦਾ ਹੋਇਆ ਦਿਹਾਂਤ
ਸ਼ਮਾ ਸਿਕੰਦਰ ਦੇ ਪਿਤਾ ਦਾ ਦਿਹਾਂਤ
ਸ਼ਮਾ ਸਿਕੰਦਰ ਆਪਣੇ ਪਿਤਾ ਦੇ ਦਿਹਾਂਤ ਨਾਲ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਜਿੱਥੇ ਉਸ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਪਿਤਾ ਨੂੰ ਇਸੇ ਤਰ੍ਹਾਂ ਯਾਦ ਕਰਦੀ ਰਹੇਗੀ। ਅਭਿਨੇਤਰੀ ਨੇ ਰੋਣ ਵਾਲਾ ਇਮੋਜੀ ਅਤੇ ਹੱਥ ਜੋੜਣ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ- 7 ਸਾਲ ਵੱਡੀ ਤਲਾਕਸ਼ੁਦਾ ਲੜਕੀ ਨੂੰ ਦਿਲ ਦੇ ਬੈਠਾ ਸੀ ਇਹ ਅਦਾਕਾਰ
ਸ਼ਮਾ ਸਿਕੰਦਰ ਦਾ ਪਰਿਵਾਰ
ਸ਼ਮਾ ਸਿਕੰਦਰ ਦਾ ਜਨਮ ਮਕਰਾਨਾ, ਰਾਜਸਥਾਨ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਮ ਗੁਲਸ਼ਨ ਅਤੇ ਪਿਤਾ ਦਾ ਨਾਮ ਸਿਕੰਦਰ ਅਲੀ ਗੇਸਾਵਤ ਹੈ। ਉਹ 9 ਸਾਲ ਦੀ ਉਮਰ 'ਚ ਮੁੰਬਈ ਆਈ ਸੀ। ਉਨ੍ਹਾਂ ਦੇ 3 ਭੈਣ ਭਰਾ ਵੀ ਹਨ।
ਸ਼ਮਾ ਸਿਕੰਦਰ ਆਪਣੇ ਪਿਤਾ ਦੀ ਲਾਡਲੀ ਰਹੀ ਹੈ।
ਇਹ ਵੀ ਪੜ੍ਹੋ-ਸੋਨੂੰ ਨਿਗਮ ਤੇ ਅਰਿਜੀਤ ਨੂੰ ਪਿੱਛੇ ਛੱਡ ਇਹ ਬਣਿਆ ਭਾਰਤ ਦਾ ਸਭ ਤੋਂ ਮਹਿੰਗਾ ਗਾਇਕ, 1 ਗੀਤ ਦੇ ਲੈਂਦਾ ਕਰੋੜਾਂ
ਸ਼ਮਾ ਨੇ ਕਈ ਇੰਟਰਵਿਊਜ਼ 'ਚ ਆਪਣੇ ਪਰਿਵਾਰ ਦਾ ਜ਼ਿਕਰ ਕੀਤਾ ਹੈ। ਜਿੱਥੇ ਉਸ ਨੇ ਦੱਸਿਆ ਹੈ ਕਿ ਉਹ ਆਪਣੇ ਮਾਤਾ-ਪਿਤਾ ਦੇ ਕਾਫੀ ਕਰੀਬ ਰਹੀ ਹੈ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਬੜੇ ਲਾਡ-ਪਿਆਰ ਨਾਲ ਪਾਲਿਆ ਹੈ। ਫਾਦਰਸ ਡੇਅ 'ਤੇ ਉਨ੍ਹਾਂ ਨੇ ਪਿਤਾ ਨੂੰ ਲੈ ਕੇ ਦੱਸਿਆ ਸੀ ਕਿ ਉਹ ਆਪਣੇ ਪਿਤਾ ਨੂੰ ਪਸੰਦੀਦਾ ਹੈ। ਉਹ ਹਮੇਸ਼ਾ ਉਨ੍ਹਾਂ ਦੀ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ-ਸ਼ਾਹਰੁਖ ਖਾਨ ਨੂੰ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ