ਦਾਦਾ ਬਣ ਕੇ ਭਾਵੁਕ ਹੋਏ ਸ਼ਾਮ ਕੌਸ਼ਲ, ''ਜੂਨੀਅਰ ਕੌਸ਼ਲ'' ਲਈ ਮੰਗਿਆ ਆਸ਼ੀਰਵਾਦ
Saturday, Nov 08, 2025 - 05:00 PM (IST)
ਮੁੰਬਈ (ਏਜੰਸੀ)- ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਪਹਿਲੇ ਬੱਚੇ ਦੇ ਆਉਣ ਨਾਲ ਕੌਸ਼ਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਵਿੱਕੀ ਕੌਸ਼ਲ ਦੇ ਪਿਤਾ ਅਤੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਨੇ ਦਾਦਾ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਲਈ ਆਸ਼ੀਰਵਾਦ ਮੰਗਿਆ।
ਇਹ ਵੀ ਪੜ੍ਹੋ: ਆਖਰੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗਾ ਰਾਜਵੀਰ ਜਵੰਦਾ; ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

ਸ਼ਾਮ ਕੌਸ਼ਲ ਦਾ ਭਾਵੁਕ ਸੰਦੇਸ਼
ਦਾਦਾ ਸ਼ਾਮ ਕੌਸ਼ਲ ਨੇ ਇੰਸਟਾਗ੍ਰਾਮ 'ਤੇ ਇੱਕ ਸ਼ੁਕਰਾਨੇ ਵਾਲਾ ਨੋਟ ਸਾਂਝਾ ਕਰਦਿਆਂ ਲਿਖਿਆ, "ਕੱਲ੍ਹ ਤੋਂ ਭਗਵਾਨ ਦਾ ਮੇਰੇ ਪਰਿਵਾਰ 'ਤੇ ਇੰਨਾ ਮਿਹਰਬਾਨ ਰਹਿਣ ਲਈ, ਜਿੰਨ ਵੀ ਸ਼ੁਕਰ ਕਰ ਰਿਹਾ ਹਾਂ, ਉਨ੍ਹਾਂ ਦੇ ਆਸ਼ੀਰਵਾਦ ਦੇ ਸਾਹਮਣੇ ਘੱਟ ਪੈ ਰਿਹਾ ਹੈ। ਰੱਬ ਮਿਹਰਬਾਨ ਹੈ ਅਤੇ ਹਮੇਸ਼ਾ ਰਿਹਾ ਹੈ। ਭਗਵਾਨ ਦੀ ਮਿਹਰਬਾਨੀ ਐਵੇਂ ਹੀ ਮੇਰੇ ਬੱਚਿਆਂ 'ਤੇ ਅਤੇ ਸਭ ਤੋਂ ਜੂਨੀਅਰ ਕੌਸ਼ਲ 'ਤੇ ਬਣੀ ਰਹੇ। ਅਸੀਂ ਸਾਰੇ ਬਹੁਤ ਖੁਸ਼ ਹਾਂ ਅਤੇ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ। ਦਾਦਾ ਬਣ ਕੇ ਬਹੁਤ ਬਹੁਤ ਖੁਸ਼ ਹਾਂ। ਰੱਬ ਸਾਰਿਆਂ 'ਤੇ ਮਿਹਰ ਕਰੇ। ਰੱਬ ਰਾਖਾ।"

ਪਰਿਵਾਰ ਨੇ ਕੀਤਾ ਜੂਨੀਅਰ ਕੌਸ਼ਲ ਦਾ ਸਵਾਗਤ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਸ਼ੁੱਕਰਵਾਰ, 7 ਨਵੰਬਰ, 2025 ਨੂੰ ਆਪਣੇ ਬੇਟੇ ਦੇ ਜਨਮ ਦਾ ਐਲਾਨ ਕੀਤਾ ਸੀ। ਜੋੜੇ ਨੇ ਇੱਕ ਸਾਂਝੇ ਨੋਟ ਵਿੱਚ ਕਿਹਾ, "ਸਾਡਾ ਖੁਸ਼ੀ ਦਾ ਬੰਡਲ ਆ ਗਿਆ ਹੈ। ਅਥਾਹ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ, ਅਸੀਂ ਆਪਣੇ ਬੇਟੇ ਦਾ ਸਵਾਗਤ ਕਰਦੇ ਹਾਂ। 7 ਨਵੰਬਰ, 2025। ਕੈਟਰੀਨਾ ਅਤੇ ਵਿੱਕੀ।"
ਇਹ ਵੀ ਪੜ੍ਹੋ: ਦੀਪਿਕਾ ਕੱਕੜ ਨੇ ਸਿਹਤ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ; ਡਾਕਟਰਾਂ ਨੇ ਹਟਾਇਆ ਲਿਵਰ ਦਾ 22% ਹਿੱਸਾ

ਇਸ ਤੋਂ ਪਹਿਲਾਂ ਸਤੰਬਰ ਵਿੱਚ, ਦੋਵਾਂ ਨੇ ਇੱਕ ਮੈਟਰਨਿਟੀ ਫੋਟੋਸ਼ੂਟ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਗਰਭ ਅਵਸਥਾ ਦੀ ਪੁਸ਼ਟੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਹ "ਦਿਲਾਂ ਵਿੱਚ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ"।
ਜ਼ਿਕਰਯੋਗ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ 9 ਦਸੰਬਰ 2021 ਨੂੰ ਰਾਜਸਥਾਨ ਦੇ ਸਿਕਸ ਸੈਂਸਿਜ਼ ਫੋਰਟ ਬਰਵਾੜਾ ਵਿਖੇ ਵਿਆਹ ਕਰਵਾਇਆ ਸੀ।
