ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ ‘ਸ਼ੱਕਰ ਪਾਰੇ’, ਦੇਖੋ ਪਬਲਿਕ ਰੀਵਿਊ

08/06/2022 10:38:03 AM

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ 5 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ’ਚ ਏਕਲਵਿਆ ਪਦਮ ਤੇ ਲਵ ਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਇਨ੍ਹਾਂ ਪਾਲੀਵੁੱਡ ਸਿਤਾਰਿਆਂ ਨੇ ਸਾਂਝੀ ਕੀਤੀ ਭਾਵੁਕ ਪੋਸਟ

ਫ਼ਿਲਮ ਆਪਣੇ ਟਰੇਲਰ ਤੇ ਗੀਤਾਂ ਕਰਕੇ ਦਰਸ਼ਕਾਂ ਵਿਚਾਲੇ ਖਿੱਚ ਦਾ ਕੇਂਦਰ ਬਣੀ ਹੋਈ ਸੀ। ਹੁਣ ਜਦੋਂ ਸਿਨੇਮਾਘਰਾਂ ’ਚ ਫ਼ਿਲਮ ਰਿਲੀਜ਼ ਹੋ ਗਈ ਹੈ ਤਾਂ ਦਰਸ਼ਕਾਂ ਦੀ ਪ੍ਰਤੀਕਿਰਿਆ ਇਸ ਫ਼ਿਲਮ ਨੂੰ ਲੈ ਕੇ ਸਾਹਮਣੇ ਆ ਗਈ ਹੈ। ਤੁਸੀਂ ਇਹ ਪਬਲਿਕ ਮੂਵੀ ਰੀਵਿਊ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਫ਼ਿਲਮ ’ਚ ਏਕਲਵਿਆ ਪਦਮ ਤੇ ਲਵ ਗਿੱਲ ਤੋਂ ਇਲਾਵਾ ਹਨੀ ਮੱਟੂ, ਅਰਸ਼ ਹੁੰਦਲ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ ਤੇ ਸ਼ਵਿੰਦਰ ਮਾਹਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਸ਼ੱਕਰ ਪਾਰੇ’ ਫ਼ਿਲਮ ਨੂੰ ਵਰੁਣ ਐੱਸ. ਖੰਨਾ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਵਿਵੇਕ ਮਿਸ਼ਰਾ ਨੇ ਲਿਖਿਆ ਹੈ ਤੇ ਫ਼ਿਲਮ ਦਾ ਕੰਸੈਪਟ ਮਨੋਜ ਭੱਲਾ ਦਾ ਹੈ।

ਨੋਟ– ਤੁਹਾਨੂੰ ‘ਸ਼ੱਕਰ ਪਾਰੇ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News