‘ਸ਼ੱਕਰ ਪਾਰੇ’ ਫ਼ਿਲਮ ਦੇ ਟਰੇਲਰ ਤੇ ਗੀਤਾਂ ਨੇ ਵਧਾਇਆ ਦਰਸ਼ਕਾਂ ਦਾ ਉਤਸ਼ਾਹ, 5 ਅਗਸਤ ਨੂੰ ਹੋਵੇਗੀ ਰਿਲੀਜ਼

Monday, Aug 01, 2022 - 12:51 PM (IST)

‘ਸ਼ੱਕਰ ਪਾਰੇ’ ਫ਼ਿਲਮ ਦੇ ਟਰੇਲਰ ਤੇ ਗੀਤਾਂ ਨੇ ਵਧਾਇਆ ਦਰਸ਼ਕਾਂ ਦਾ ਉਤਸ਼ਾਹ, 5 ਅਗਸਤ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ (ਬਿਊਰੋ)– ਇਸ ਸ਼ੁੱਕਰਵਾਰ ਯਾਨੀ ਕਿ 5 ਅਗਸਤ ਨੂੰ ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫ਼ਿਲਮ ’ਚ ਏਕਲਵਿਆ ਪਦਮ, ਲਵ ਗਿੱਲ, ਹਨੀ ਮੱਟੂ, ਅਰਸ਼ ਹੁੰਦਲ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ ਤੇ ਸ਼ਵਿੰਦਰ ਮਾਹਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਹੁਣ ਤਕ 6.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਿਥੇ ਟਰੇਲਰ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ, ਉਥੇ ਇਸ ਫ਼ਿਲਮ ਦੇ ਗੀਤਾਂ ਨੇ ਉਨ੍ਹਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਸਲਮਾਨ ਖ਼ਾਨ ਨੂੰ ਮਿਲਿਆ ਬੰਦੂਕ ਦਾ ਲਾਇਸੰਸ, ਗੱਡੀ ਵੀ ਕਰਵਾਈ ਬੁਲੇਟ ਪਰੂਫ

ਫ਼ਿਲਮ ਦੇ ਹੁਣ ਤਕ 3 ਗੀਤ ਰਿਲੀਜ਼ ਹੋਏ ਹਨ। ਪਹਿਲਾ ਗੀਤ ‘ਡੀ. ਜੇ. ਵਾਲੇ’ ਇਕ ਬੀਟ ਸੌਂਗ ਸੀ, ਜਿਸ ਨੇ ਦਰਸ਼ਕਾਂ ਨੂੰ ਝੂੰਮਣ ਲਗਾ ਦਿੱਤਾ। ਦੂਜਾ ਗੀਤ ‘ਮਿਹਕ ਤੇਰੀ’ ਇਕ ਰੋਮਾਂਟਿਕ ਗੀਤ ਸੀ, ਜਿਸ ਨੇ ਲੋਕਾਂ ਨੂੰ ਪਿਆਰ ਦਾ ਅਹਿਸਾਸ ਕਰਵਾਇਆ। ਤੀਜਾ ਗੀਤ ‘ਛੱਡ ਦਿਲਾ’ ਇਕ ਸੈਡ ਸੌਂਗ ਹੈ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰਨ ਦਾ ਕੰਮ ਕੀਤਾ।

PunjabKesari

ਦੱਸ ਦੇਈਏ ਕਿ ‘ਸ਼ੱਕਰ ਪਾਰੇ’ ਫ਼ਿਲਮ ਨੂੰ ਵਰੁਣ ਐੱਸ. ਖੰਨਾ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਵਿਵੇਕ ਮਿਸ਼ਰਾ ਨੇ ਲਿਖਿਆ ਹੈ ਤੇ ਫ਼ਿਲਮ ਦਾ ਕੰਸੈਪਟ ਮਨੋਜ ਭੱਲਾ ਦਾ ਹੈ।

ਨੋਟ– ਤੁਸੀਂ ਇਸ ਫ਼ਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News