ਕਪਿਲ ਸ਼ਰਮਾ ਦੇ ਸ਼ੋਅ ’ਚ ਪਹੁੰਚੇ ਸ਼ੈਲੇਸ਼ ਲੋਢਾ, ਲੋਕਾਂ ਨੇ ਕੀਤਾ ਰੱਜ ਕੇ ਟਰੋਲ (ਵੀਡੀਓ)

01/20/2022 4:35:51 PM

ਮੁੰਬਈ (ਬਿਊਰੋ)– ਆਪਣੀ ਕਾਮੇਡੀ ਨਾਲ ਕਪਿਲ ਨੇ ਦਰਸ਼ਕਾਂ ਦੇ ਮਨਾਂ ’ਚ ਆਪਣਾ ਸਥਾਨ ਬਣਾ ਲਿਆ ਹੈ। ਉਨ੍ਹਾਂ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕਈ ਵੱਡੇ ਸਿਤਾਰੇ ਤੇ ਵੱਖ-ਵੱਖ ਖੇਤਰਾਂ ਦੇ ਲੋਕ ਪ੍ਰਮੋਸ਼ਨ ਲਈ ਆਉਂਦੇ ਹਨ।

‘ਦਿ ਕਪਿਲ ਸ਼ਰਮਾ ਸ਼ੋਅ’ ਦੇ ਆਉਣ ਵਾਲੇ ਐਪੀਸੋਡ ’ਚ ਕਪਿਲ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਤਾਰਕ ਮਹਿਤਾ ਦੀ ਭੂਮਿਕਾ ਨਿਭਾਉਣ ਵਾਲੇ ਕਵੀ ਤੇ ਅਦਾਕਾਰ ਸ਼ੈਲੇਸ਼ ਲੋਢਾ ਦਾ ਸਵਾਗਤ ਕਰਨਗੇ ਪਰ ਸ਼ੈਲੇਸ਼ ਲੋਢਾ ਦਾ ਐਪੀਸੋਡ ਆਨਏਅਰ ਹੋਣ ਤੋਂ ਪਹਿਲਾਂ ਹੀ ਉਹ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਇਕ ਪੁਰਾਣੀ ਕਲਿੱਪ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਦਿਹਾਂਤ, ਕੋਰੋਨਾ ਕਾਰਨ ਹਸਪਤਾਲ ’ਚ ਸੀ ਦਾਖ਼ਲ

ਅਸਲ ’ਚ ਵਾਇਰਲ ਹੋ ਰਹੀ ਸ਼ੈਲੇਸ਼ ਲੋਢਾ ਦੀ ਇਹ ਕਲਿੱਪ ਕੁਝ ਸਾਲ ਪਹਿਲਾਂ ਇਕ ਕਵੀ ਸੰਮੇਲਨ ਦੀ ਹੈ, ਜਿਸ ’ਚ ਸ਼ੈਲੇਸ਼ ਲੋਢਾ ਕਪਿਲ ਸ਼ਰਮਾ ਦੀ ਕਾਮੇਡੀ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਸ਼ੈਲੇਸ਼ ਕਹਿ ਰਹੇ ਹਨ, ‘ਜਦੋਂ ਮੈਂ ਕੁਝ ਪ੍ਰੋਗਰਾਮ ਦੇਖਦਾ ਹਾਂ ਤਾਂ ਮੈਨੂੰ ਸ਼ਰਮ ਆਉਂਦੀ ਹੈ। ਇਕ ਦਾਦੀ ਜੋ ਹਰ ਕਿਸੇ ਨੂੰ ਚੁੰਮਣਾ ਚਾਹੁੰਦੀ ਹੈ, ਇਕ ਮਾਸੀ ਜੋ ਵਿਆਹ ਲਈ ਬੇਤਾਬ ਹੈ। ਇਕ ਪਤੀ ਜੋ ਆਪਣੀ ਪਤਨੀ ਨੂੰ ਤਸੀਹੇ ਦਿੰਦਾ ਹੈ ਪਰ ਮੈਂ ਉਸ ਪ੍ਰੋਗਰਾਮ ’ਚ ਕੰਮ ਕਰਦਾ ਹਾਂ, ਜਿਥੇ ਪੁੱਤਰ ਹਰ ਚੀਜ਼ ਲਈ ਆਪਣੇ ਪਿਤਾ ਦੇ ਪੈਰ ਛੂਹਦਾ ਹੈ।’

ਸ਼ੈਲੇਸ਼ ਲੋਢਾ ਜਦੋਂ ਕਪਿਲ ਸ਼ਰਮਾ ਦੇ ਸ਼ੋਅ ’ਚ ਪਹੁੰਚੇ ਤਾਂ ਇੰਟਰਨੈੱਟ ’ਤੇ ਕੁਝ ਯੂਜ਼ਰਜ਼ ਨੇ ਇਸ ਪੁਰਾਣੀ ਕਲਿੱਪ ਨੂੰ ਸਾਂਝਾ ਕਰਨ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ। ਇਕ ਯੂਜ਼ਰ ਨੇ ਲਿਖਿਆ, ‘ਇਸ ਵੀਡੀਓ ’ਚ ਕਵੀ ਸ਼ੈਲੇਸ਼ ਲੋਢਾ ਨੇ ਕਪਿਲ ਦੀ ਧੱਜੀਆਂ ਉਡਾ ਦਿੱਤੀ ਸੀ।’

ਕੁਮੈਂਟ ਸੈਕਸ਼ਨ ’ਚ ਲੋਕ ਉਸ ਦੀ ਆਲੋਚਨਾ ਕਰ ਰਹੇ ਹਨ ਤੇ ਟਰੋਲ ਕਰ ਰਹੇ ਹਨ। ਟਿੱਪਣੀ ਕਰਦਿਆਂ ਯੂਜ਼ਰ ਨੇ ਲਿਖਿਆ, ‘ਸ਼ੈਲੇਸ਼ ਜੀ ਤੁਸੀਂ ਇਹ ਕੀ ਕੀਤਾ, ਹੁਣ ਤੁਸੀਂ ਉਸੇ ਸ਼ੋਅ ’ਤੇ ਗਏ ਹੋ, ਜਿਸ ਬਾਰੇ ਤੁਸੀਂ ਗੱਲ ਕੀਤੀ ਸੀ।’ ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ, ‘ਸ਼ੈਲੇਸ਼ ਲੋਢਾ ਇਸ ਸ਼ੋਅ ’ਚ ਕਿਵੇਂ ਆਏ, ਉਹ ਸ਼ੋਅ ਦੀ ਬੁਰਾਈ ਕਰਦੇ ਸਨ। ਪੈਸਾ ਹਰ ਬੰਦੇ ਨੂੰ ਚੰਗਾ ਲੱਗਦਾ ਹੈ।’

ਸੋਨੀ ਟੀ. ਵੀ. ਨੇ ਆਪਣੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਸ਼ੈਲੇਸ਼ ਲੋਢਾ ਤੇ ਕਪਿਲ ਸ਼ਰਮਾ ਪੈਸੇ ਤੇ ਕੰਮ ਨੂੰ ਲੈ ਕੇ ਇਕ-ਦੂਜੇ ਨੂੰ ਖਿੱਚਦੇ ਤੇ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਸ਼ੈਲੇਸ਼ ਲੋਢਾ ਤੋਂ ਇਲਾਵਾ ਮੇਰਥੀ, ਸੰਜੇ ਝਾਲਾ ਤੇ ਮੁਮਤਾਜ਼ ਨਸੀਮ ਵਰਗੇ ਮਸ਼ਹੂਰ ਕਵੀ ਕਪਿਲ ਦੇ ਸ਼ੋਅ ’ਚ ਸ਼ਾਮਲ ਹੋਏ। ਇਕ ਪਾਸੇ ਜਿਥੇ ਕਪਿਲ ਦੇ ਸ਼ੋਅ ’ਤੇ ਆਉਣ ’ਤੇ ਕੁਝ ਲੋਕਾਂ ਨੇ ਸ਼ੈਲੇਸ਼ ਲੋਢਾ ਨੂੰ ਝਿੜਕਿਆ, ਉਥੇ ਹੀ ਕੁਝ ਲੋਕ ਇਨ੍ਹਾਂ ਦੋਵਾਂ ਨੂੰ ਸ਼ੋਅ ’ਚ ਇਕੱਠੇ ਦੇਖਣ ਲਈ ਕਾਫ਼ੀ ਬੇਤਾਬ ਹਨ। ਸ਼ੈਲੇਸ਼ ਲੋਢਾ ਦੇ ਪ੍ਰਾਜੈਕਟਾਂ ਦੀ ਗੱਲ ਕਰੀਏ ਤਾਂ ਉਹ ਪਿਛਲੇ 13 ਸਾਲਾਂ ਤੋਂ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News