ਆਪਣੇ ਨਾਲੋਂ 21 ਸਾਲ ਛੋਟੀ ਅਦਾਕਾਰਾ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਸ਼ਾਹਰੁਖ ਖ਼ਾਨ
Thursday, Jul 22, 2021 - 05:37 PM (IST)

ਮੁੰਬਈ (ਬਿਊਰੋ)- ਸ਼ਾਹਰੁਖ ਖ਼ਾਨ ਜਲਦ ਹੀ ਫ਼ਿਲਮ ਨਿਰਦੇਸ਼ਕ 'ਏਟਲੀ' ਦੀ ਸ਼ੂਟਿੰਗ ਕਰਨ ਵਾਲੇ ਹਨ। ਇਸ ਫ਼ਿਲਮ ’ਚ ਉਹ ਦੱਖਣ ਦੀ ਮਸ਼ਹੂਰ ਅਦਾਕਾਰਾ ਨਅਨਤਾਰਾ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਸ਼ਾਹਰੁਖ ਖ਼ਾਨ ਇਸ ਫ਼ਿਲਮ ’ਚ ਡਬਲ ਰੋਲ ’ਚ ਨਜ਼ਰ ਆਉਣਗੇ।
ਖ਼ਾਸ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਤੋਂ ਨਅਨਤਾਰਾ 21 ਸਾਲ ਛੋਟੀ ਹੈ। ਸ਼ਾਹਰੁਖ ਖ਼ਾਨ ਦੀ ਉਮਰ 55 ਸਾਲ ਹੈ। ਉਥੇ ਹੀ ਨਅਨਤਾਰਾ ਦੀ ਉਮਰ 34 ਸਾਲ ਹੈ।
ਇਹ ਖ਼ਬਰ ਵੀ ਪੜ੍ਹੋ : ਰੁਬੀਨਾ ਤੇ ਅਭਿਨਵ ਨੇ ਦਿੱਤੇ ਪ੍ਰਸ਼ੰਸਕਾਂ ਵਲੋਂ ਪੁੱਛੇ ਸ਼ਰਮਨਾਕ ਸਵਾਲਾਂ ਦੇ ਜਵਾਬ, ਜਾਣੋ ਕੀ-ਕੀ ਕਿਹਾ
ਨਅਨਤਾਰਾ ਨੇ ਦੱਖਣ ਦੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ। ਉਹ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ’ਚ ਨਜ਼ਰ ਆਵੇਗੀ। ਪਿੰਕਵਿਲਾ ਦੀਆਂ ਖ਼ਬਰਾਂ ਅਨੁਸਾਰ ‘ਏਟਲੀ’ ‘ਤੇ ਸ਼ਾਹਰੁਖ ਖ਼ਾਨ ਨਅਨਤਾਰਾ ਨਾਲ ਗੱਲਬਾਤ ਕਰ ਰਹੇ ਹਨ ਤੇ ਹੁਣ ਚੀਜ਼ਾਂ ਤੈਅ ਹੋ ਗਈਆਂ ਹਨ।
ਨਅਨਤਾਰਾ ਨੇ ਫ਼ਿਲਮ ਲਈ ਹਾਂ ਕਰ ਦਿੱਤੀ ਹੈ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ। ਫ਼ਿਲਮ ਨਾਲ ਜੁੜੇ ਪੇਪਰ ਵਰਕ ਹੋਣੇ ਅਜੇ ਬਾਕੀ ਹਨ। ਇਹ ਫ਼ਿਲਮ ਪੂਰੇ ਭਾਰਤ ’ਚ ਰਿਲੀਜ਼ ਹੋਵੇਗੀ। ਨਿਰਮਾਤਾ ਫ਼ਿਲਮ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਹ ਇਕ ਕਮਰਸ਼ੀਅਲ ਫ਼ਿਲਮ ਹੋਵੇਗੀ ਤੇ ਲੋਕ ਸ਼ਾਹਰੁਖ ਖ਼ਾਨ ਨੂੰ ਇਸ ਰੋਲ ’ਚ ਦੇਖਣ ਲਈ ਬੇਤਾਬ ਹਨ।
ਨੋਟ- ਸ਼ਾਹਰੁਖ ਖ਼ਾਨ ਤੇ ਨਅਨਤਾਰਾ ਦੀ ਇਸ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।