ਸ਼ਾਹਰੁਖ ਖ਼ਾਨ ਦੇ ਘਰ ‘ਮੰਨਤ’ ਦਾ ਬਾਥਰੂਮ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਤੁਹਾਡੀਆਂ ਵੀ ਅੱਖਾਂ

4/10/2021 2:06:56 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਆਪਣੀ ਸ਼ਾਨਦਾਰ ਅਦਾਕਾਰੀ ਲਈ ਦੁਨੀਆ ਭਰ ’ਚ ਮਸ਼ਹੂਰ ਹਨ। ਅਦਾਕਾਰ ਦੇ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਘੰਟਿਆਂ ਤਕ ਉਸ ਦੇ ਘਰ ‘ਮੰਨਤ’ ਦੇ ਬਾਹਰ ਖੜ੍ਹੇ ਰਹਿੰਦੇ ਹਨ। ਸ਼ਾਹਰੁਖ ਖ਼ਾਨ ਦੀ ਅਦਾਕਾਰੀ ਦੇ ਨਾਲ ਹੀ ਉਸ ਦੇ ਘਰ ਦੀ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਵਜ੍ਹਾ ਹੈ ਇਸ ਦੀ ਖੂਬਸੂਰਤੀ ਤੇ ਇੰਟੀਰੀਅਰ। ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਇੰਟੀਰੀਅਰ ਡਿਜ਼ਾਈਨਰ ਹੈ ਤੇ ਅਕਸਰ ਆਪਣੇ ਘਰ ‘ਮੰਨਤ’ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।

ਪਰ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਦੇ ਘਰ ਦੇ ਕਮਰਿਆਂ ਜਾਂ ਕਿਸੇ ਹੋਰ ਏਰੀਏ ਦੀ ਨਹੀਂ, ਸਗੋਂ ਉਨ੍ਹਾਂ ਦੇ ਬਾਥਰੂਮ ਦੀ ਚਰਚਾ ਹੋ ਰਹੀ ਹੈ।

ਅਸਲ ’ਚ ਗੌਰੀ ਖ਼ਾਨ ਨੇ ‘ਮੰਨਤ’ ’ਚ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ ’ਚ ਉਹ ਆਪਣੇ ਘਰ ਦੇ ਬਾਥਰੂਮ ’ਚ ਬੈਠ ਕੇ ਵੀ ਪੋਜ਼ ਦਿੰਦੀ ਨਜ਼ਰ ਆਈ ਸੀ।

PunjabKesari

ਅਜਿਹੇ ’ਚ ‘ਮੰਨਤ’ ਦੇ ਬਾਥਰੂਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

‘ਮੰਨਤ’ ਦੇ ਬਾਥਰੂਮ ਦੀ ਖੂਬਸੂਰਤੀ ਤੇ ਇਥੇ ਰੱਖੀਆਂ ਚੀਜ਼ਾਂ ਦੇਖਣ ਤੋਂ ਬਾਅਦ ਲੋਕ ਕੁਮੈਂਟ ਕਰਕੇ ਸ਼ਾਹਰੁਖ ਖ਼ਾਨ ਦੇ ਲਾਈਫਸਟਾਈਲ ਦੀ ਚਰਚਾ ਕਰ ਰਹੇ ਹਨ।

PunjabKesari

ਹਾਲ ਹੀ ’ਚ ਗੌਰੀ ਖ਼ਾਨ ਨੇ ਸ਼ਾਹਰੁਖ ਖ਼ਾਨ ਦੇ ਦਫ਼ਤਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।

ਗੌਰੀ ਖ਼ਾਨ ਨੇ ਰੈੱਡ ਚਿੱਲੀਜ਼ ਦੇ ਦਫ਼ਤਰ ਨੂੰ ਰੀ-ਡਿਜ਼ਾਈਨ ਕੀਤਾ ਹੈ, ਜਿਸ ਨੂੰ ਲੈ ਕੇ ਗੌਰੀ ਨੇ ਇਕ ਪੋਸਟ ਸਾਂਝੀ ਕੀਤੀ ਸੀ।

PunjabKesari

ਗੌਰੀ ਨੇ ਦੱਸਿਆ ਕਿ ਤਾਲਾਬੰਦੀ ਵਿਚਾਲੇ ਸ਼ਾਹਰੁਖ ਦਾ ਦਫ਼ਤਰ ਡਿਜ਼ਾਈਨ ਕਰਕੇ ਉਸ ਨੂੰ ਬੇਹੱਦ ਖੁਸ਼ੀ ਹੋਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh