ਮੀਕਾ ਸਿੰਘ ਨੇ ਸ਼ਾਹਰੁਖ ਨੂੰ ਨਚਾਇਆ ਆਪਣੇ ਗੀਤਾਂ 'ਤੇ, ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਲੱਗੀਆਂ ਰੌਣਕਾਂ

Saturday, Mar 02, 2024 - 06:36 PM (IST)

ਮੀਕਾ ਸਿੰਘ ਨੇ ਸ਼ਾਹਰੁਖ ਨੂੰ ਨਚਾਇਆ ਆਪਣੇ ਗੀਤਾਂ 'ਤੇ, ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਲੱਗੀਆਂ ਰੌਣਕਾਂ

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ। ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ’ਚ ਇਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਹੈ। ਜਿਥੇ ਫ਼ਿਲਮੀ ਸਿਤਾਰਿਆਂ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਹਨ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖ਼ਾਸ ਪ੍ਰਬੰਧ ਕੀਤਾ ਹੈ। ਪੰਜਾਬੀ ਗਾਇਕ ਤੇ ਗੀਤਕਾਰ ਬੀ ਪਰਾਕ ਤੇ ਦਿਲਜੀਤ ਦੋਸਾਂਝ ਵੀ ਉਥੇ ਪਹੁੰਚ ਚੁੱਕੇ ਹਨ। ਉਥੇ ਹੀ ਪੰਜਾਬੀ ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਵੀ ਖ਼ੂਬ ਰੌਣਕਾਂ ਲਾਈਆਂ। ਇਸ ਦੌਰਾਨ ਮੀਕਾ ਸਿੰਘ ਨੇ ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਨੂੰ ਵੀ ਆਪਣੇ ਨਾਲ ਨਚਾਇਆ। ਇਸ ਦਾ ਇਕ ਵੀਡੀਓ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਦੌਰਾਨ ਮੀਕਾ ਸਿੰਘ ਹਿੰਦੀ ਗਾਣਿਆਂ ਦੇ ਗੀਤਾਂ ਦੀ ਝੜੀ ਲਾ ਦਿੱਤੀ।

3 ਦਿਨਾਂ ਤੱਕ ਚਲੇਗਾ ਵਿਸ਼ਾਲ ਸਮਾਗਮ 
ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਦਾ ਪ੍ਰੀ-ਵੈਡਿੰਗ ਫੰਕਸ਼ਨ ਜਾਮਨਗਰ 'ਚ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਤੱਕ ਚੱਲੇ ਇਸ ਵਿਸ਼ਾਲ ਸਮਾਗਮ ਦੇ ਪਹਿਲੇ ਦਿਨ ਦੇ ਸਮਾਗਮ ਬੜੀ ਧੂਮਧਾਮ ਨਾਲ ਹੋ ਰਹੇ ਹਨ। ਜਿੱਥੇ ਪੂਰਾ ਦਿਨ ਹਾਲੀਵੁੱਡ ਗਾਇਕਾ ਰਿਹਾਨਾ ਦੀ ਪਰਫਾਰਮੈਂਸ ਦਾ ਬੋਲਬਾਲਾ ਰਿਹਾ, ਉੱਥੇ ਹੀ ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਆਪਣੀ ਮੌਜੂਦਗੀ ਨਾਲ ਮਨ ਮੋਹ ਲਿਆ। ਹੁਣ ਸਮਾਗਮ ਦੇ ਦੂਜੇ ਦਿਨ ਦੀ ਵਾਰੀ ਹੈ। ਅੱਜ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਦੂਜਾ ਦਿਨ ਹੈ। ਪਹਿਲੇ ਦਿਨ ਦੇ ਮੁਕਾਬਲੇ ਅੱਜ ਭਾਵੇਂ ਘੱਟ ਸਮਾਗਮ ਹੋਣਗੇ ਪਰ ਅੰਬਾਨੀ ਪਰਿਵਾਰ ਦਾ ਇਹ ਖਾਸ ਮੌਕਾ ਕਿਸੇ ਤਿਉਹਾਰ ਦੇ ਜਸ਼ਨ ਤੋਂ ਘੱਟ ਨਹੀਂ ਹੋਵੇਗਾ। ਪਹਿਲੇ ਦਿਨ ਜਿੱਥੇ ਸਿਤਾਰਿਆਂ ਨੇ ਸ਼ਾਨਦਾਰ ਸਟੇਜ ਪਰਫਾਰਮੈਂਸ ਦਿੱਤੀ, ਉਥੇ ਹੀ ਦੂਜੇ ਦਿਨ ਅੰਬਾਨੀ ਪਰਿਵਾਰ ਆਪਣੇ ਮਹਿਮਾਨਾਂ ਨੂੰ ਸੈਰ 'ਤੇ ਲੈ ਕੇ ਜਾਵੇਗਾ।

ਅੱਜ ਦੇ ਸਮਾਗਮ ਦਾ ਵਿਸ਼ਾ ਕੀ ਹੈ?
ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ ਦੇ ਦੂਜੇ ਦਿਨ, ਸਾਰੇ ਮਹਿਮਾਨਾਂ ਨੂੰ ਜਾਮਨਗਰ ਦੇ ਅੰਬਾਨੀ ਐਨੀਮਲ ਰੈਸਕਿਊ ਸੈਂਟਰ ਲਿਜਾਇਆ ਜਾਵੇਗਾ। 2 ਮਾਰਚ ਨੂੰ ਹੋਣ ਵਾਲੇ ਇਸ ਸਮਾਗਮ ਦਾ ਥੀਮ ‘ਏ ਵਾਕ ਆਨ ਦਾ ਵਾਈਲਡਸਾਈਡ’ ਹੈ। ਇਸ ਸਮਾਗਮ ਦਾ ਡਰੈੱਸ ਕੋਡ 'ਜੰਗਲ ਫੀਵਰ' ਰੱਖਿਆ ਗਿਆ ਹੈ। ਸ਼ਾਮ ਨੂੰ 'ਮੇਲਾ ਰੂਜ਼' ਕਰਵਾਇਆ ਜਾਵੇਗਾ, ਜਿਸ 'ਚ ਸਾਰੇ ਮਹਿਮਾਨ ਸਰਗਰਮੀਆਂ ਕਰਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਰਾਤ ਨੂੰ ਡਾਂਸ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚ ਸਾਰੇ ਮਹਿਮਾਨ ਡਾਂਸ ਅਤੇ ਸੰਗੀਤ ਦਾ ਆਨੰਦ ਲੈਣਗੇ। ਇਸ ਈਵੈਂਟ ਦਾ ਡਰੈੱਸ ਕੋਡ 'ਸਾਊਥ ਏਸ਼ੀਅਨ ਅਟਾਇਰ' ਹੈ।

PunjabKesari

ਇਹ ਮਹਿਮਾਨ ਰੰਗ ਜੋੜਨਗੇ
ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪ੍ਰੀ-ਵੈਡਿੰਗ ਫੰਕਸ਼ਨ ਦਾ ਹਿੱਸਾ ਬਣਨਗੀਆਂ। ਪਹਿਲੇ ਦਿਨ ਦੇ ਗਾਲਾ ਸਮਾਗਮ ਤੋਂ ਬਾਅਦ ਅੱਜ ਪਿਕਨਿਕ ਦੇ ਵਿਸ਼ੇ 'ਤੇ ਮਹਿਮਾਨਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੱਲ ਯਾਨੀ ਆਖਰੀ ਦਿਨ, ਮਹਿਮਾਨਾਂ ਲਈ ਇੱਕ ਵਿਸ਼ੇਸ਼ ਲੰਚ ਅਤੇ ਡਿਨਰ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਵੱਖ-ਵੱਖ ਕਿਸਮਾਂ ਬਹੁਤ ਸਾਰੇ ਪਕਵਾਨ ਹੋਣਗੇ। ਦੀਪਿਕਾ ਪਾਦੂਕੋਣ, ਸ਼ਾਹਰੁਖ ਖ਼ਾਨ, ਰਣਵੀਰ ਸਿੰਘ, ਕਰੀਨਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ 'ਚ ਹਿੱਸਾ ਲੈਣਗੀਆਂ।


author

sunita

Content Editor

Related News