ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਸਪਾਟ ਹੋਈ ਸ਼ਹਿਨਾਜ਼ ਗਿੱਲ, ਸਿੰਪਲ ਲੁੱਕ ''ਚ ਆਈ ਨਜ਼ਰ

Friday, Aug 16, 2024 - 10:55 AM (IST)

ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਸਪਾਟ ਹੋਈ ਸ਼ਹਿਨਾਜ਼ ਗਿੱਲ, ਸਿੰਪਲ ਲੁੱਕ ''ਚ ਆਈ ਨਜ਼ਰ

ਮੁੰਬਈ- ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਆ ਹੀ ਜਾਂਦੀ ਹੈ। 'ਬਿੱਗ ਬੌਸ' ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਸ਼ਹਿਨਾਜ਼ ਇੱਕ ਵਾਰ ਮੁੜ ਚਰਚਾ 'ਚ ਆ ਗਈ ਹੈ।ਸ਼ਹਿਨਾਜ਼ ਗਿੱਲ ਹਾਲ ਹੀ 'ਚ ਮਸ਼ਹੂਰ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਬਾਹਰ ਸਪਾਟ ਹੋਈ ਜਿਸ ਮਗਰੋਂ ਇਹ ਚਰਚਾ ਸ਼ੁਰੂ ਹੋ ਗਿਆ ਕਿ ਸ਼ਹਿਨਾਜ਼ ਜਲਦ ਹੀ ਟੀ-ਸੀਰੀਜ਼ ਨਾਲ ਮਿਲ ਕੇ ਕੋਈ ਨਵਾਂ ਪ੍ਰੋਜੈਕਟ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਆਪਣੇ ਵਿਦੇਸ਼ੀ ਟੂਰ ਤੋਂ ਭਾਰਤ ਮੁੜ ਆਈ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ  ਨੂੰ ਪੈਪਰਾਜ਼ੀਸ ਵੱਲੋ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਸਥਿਤ ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਸਪਾਟ ਕੀਤਾ ਗਿਆ। ਇਸ ਦੌਰਾਨ ਸ਼ਹਿਨਾਜ਼ ਨੇ ਪੈਪਰਾਜ਼ੀਸ ਲਈ ਕਈ ਪੋਜ਼ ਵੀ ਦਿੱਤੇ ਪਰ ਅਦਾਕਾਰਾ ਨੇ ਆਪਣੇ ਪ੍ਰੋਜੈਕਟ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ। 

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਵੀਡੀਓ 'ਚ ਸ਼ਹਿਨਾਜ਼ ਬਹੁਤ ਹੀ ਸਿੰਪਲ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਬਹੁਤ ਹੀ ਹਲਕਾ ਮੇਅਕਪ ਕੀਤਾ ਹੋਇਆ ਸੀ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਫੈਨਜ਼ ਇਹ ਅੰਦਾਜ਼ੇ ਲਗਾ ਰਹੇ ਹਨ ਕਿ ਸ਼ਹਿਨਾਜ਼ ਜਲਦ ਹੀ ਇਸ ਮਸ਼ਹੂਰ ਕੰਪਨੀ ਨਾਲ ਕੁਝ ਨਵਾਂ ਕਰਨ ਜਾ ਰਹੀ ਹੈ। ਹਾਲਾਂਕਿ ਸ਼ਹਿਨਾਜ਼ ਤੇ ਟੀ-ਸੀਰੀਜ਼ ਵੱਲੋਂ ਇਸ ਉੱਤੇ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News