ਬਲਾਤਕਾਰ ਮਾਮਲੇ 'ਚ ਬਰੀ ਹੋਏ ਸ਼ਹਿਨਾਜ਼ ਗਿੱਲ ਦੇ ਪਿਤਾ, ਵੀਡੀਓ ਕੀਤਾ ਸਾਂਝਾ

Thursday, Aug 29, 2024 - 01:29 PM (IST)

ਬਲਾਤਕਾਰ ਮਾਮਲੇ 'ਚ ਬਰੀ ਹੋਏ ਸ਼ਹਿਨਾਜ਼ ਗਿੱਲ ਦੇ ਪਿਤਾ, ਵੀਡੀਓ ਕੀਤਾ ਸਾਂਝਾ

ਜਲੰਧਰ- 'ਬਿੱਗ ਬੌਸ' 13 ਤੋਂ ਹੀ ਸਭ ਦੀ ਹਰਮਨ ਪਿਆਰੀ ਸ਼ਹਿਨਾਜ਼ ਗਿੱਲ ਦੇ ਪਰਿਵਾਰ ਤੋਂ ਇੱਕ ਖੁਸ਼ੀ ਦੀ ਖਬਰ ਸੁਣਨ ਨੂੰ ਮਿਲ ਰਹੀ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਸੰਤੋਖ ਸਿੰਘ ਨੂੰ ਇੱਕ ਪੁਰਾਣੇ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 2020 'ਚ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਉਤੇ ਇੱਕ ਔਰਤ ਵੱਲੋਂ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਰਿਪੋਰਟਾਂ ਮੁਤਾਬਕ ਇੱਕ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ, ਜੋ ਕਿ ਸੰਤੋਖ ਸਿੰਘ ਦੇ ਘਰ ਰਹਿੰਦਾ ਸੀ। ਸੰਤੋਖ ਸਿੰਘ ਆਪਣੇ ਘਰ ਦੇ ਬਾਹਰ ਹੀ ਖੜ੍ਹੇ ਸਨ। ਉਨ੍ਹਾਂ ਨੇ ਉਸ ਔਰਤ ਨੂੰ ਉਸ ਦੇ ਪ੍ਰੇਮੀ ਨੂੰ ਮਿਲਾਉਣ ਦੀ ਗੱਲ ਕਹਿ ਕੇ ਗੱਡੀ 'ਚ ਬਿਠਾ ਲਿਆ। ਉਸ ਸਮੇਂ ਉਸ ਔਰਤ ਦਾ ਇਲਜ਼ਾਮ ਸੀ ਕਿ ਸੰਤੋਖ ਸਿੰਘ ਨੇ ਬੰਦੂਕ ਦੀ ਨੋਕ ਉਤੇ ਉਸ ਨਾਲ ਬਲਾਤਕਾਰ ਕੀਤਾ ਸੀ। ਹਾਲਾਂਕਿ ਹੁਣ ਉਹ ਇਸ ਪੂਰੇ ਮਾਮਲੇ ਉਤੇ ਬਰੀ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ -BDay SPL: Binnu Dhillon ਇੰਝ ਬਣੇ ਪੰਜਾਬੀ ਫਿਲਮ ਇੰਡਸਟਰੀ ਦੇ ਕਾਮੇਡੀ ਕਿੰਗ

ਬਾਬਾ ਬਕਾਲਾ ਸਾਹਿਬ ਅਦਾਲਤ ਨੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਬਰੀ ਕੀਤਾ ਤਾਂ ਅਦਾਕਾਰਾ ਦੇ ਪਿਤਾ ਨੇ ਤਰੁੰਤ ਇੱਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ, 'ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਯਾਦ ਹੋਣਾ ਹੈ ਕਿ ਸਾਲ 2020 'ਚ ਇੱਕ ਪਰਚਾ ਦਰਜ ਹੋਇਆ ਸੀ ਮੇਰੇ ਉਤੇ, ਜਿਸ 'ਚ ਕਿਹਾ ਸੀ ਕਿ ਮੈਂ ਰੇਪ ਕਰ ਦਿੱਤਾ। ਪੰਜਾਬ ਪੁਲਸ ਨੇ 376 ਦਾ ਕੇਸ ਦਰਜ ਕੀਤਾ ਸੀ, ਉਸ 'ਚ ਲੋਕਾਂ ਦੇ ਕਾਫੀ ਕੁਮੈਂਟ ਆਏ ਸਨ ਚੰਗੇ ਮਾੜੇ।'ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ, 'ਅੱਜ ਅਸੀਂ ਬਾਬਾ ਬਕਾਲਾ ਸਾਹਿਬ ਅਦਾਲਤ 'ਚ ਖੜ੍ਹੇ ਹਾਂ ਅਤੇ ਅੱਜ ਉਸ ਕੇਸ ਵਿੱਚੋਂ ਅੱਜ ਮੈਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ ਹੈ। ਮੇਰੇ ਨਾਲ ਮੇਰੇ ਵਕੀਲ ਵੀ ਹਨ। ਉਸ ਸਮੇਂ ਬਹੁਤ ਬੇਇੱਜ਼ਤੀ ਹੋਈ ਸੀ ਮੇਰੀ ਤਾਂ ਕਰਕੇ ਮੈਂ ਤੁਹਾਨੂੰ ਸੂਚਿਤ ਕਰ ਰਿਹਾ ਹਾਂ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News