''ਸਿਲਸਿਲਾ ਸਿਡਨਾਜ਼ ਕਾ'' ''ਚ ਨਜ਼ਰ ਆਏਗੀ ਸ਼ਹਿਨਾਜ਼ ਅਤੇ ਸਿਧਾਰਥ ਦੀ ਜੋੜੀ, ਜਲਦ ਰਿਲੀਜ਼ ਹੋਵੇਗੀ ਫ਼ਿਲਮ

Wednesday, Jul 21, 2021 - 05:48 PM (IST)

''ਸਿਲਸਿਲਾ ਸਿਡਨਾਜ਼ ਕਾ'' ''ਚ ਨਜ਼ਰ ਆਏਗੀ ਸ਼ਹਿਨਾਜ਼ ਅਤੇ ਸਿਧਾਰਥ ਦੀ ਜੋੜੀ, ਜਲਦ ਰਿਲੀਜ਼ ਹੋਵੇਗੀ ਫ਼ਿਲਮ

ਮੁੰਬਈ: 'ਬਿੱਗ ਬੌਸ ਸੀਜ਼ਨ 13' ਦੇ ਕੰਟੈਸਟੇਂਟ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੇ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਹੀ ਛਾਪ ਛੱਡੀ ਹੈ। ਸੀਜ਼ਨ 13 ਤੋਂ ਦੋਵਾਂ ਦੀ ਪ੍ਰਸਿੱਧੀ ਦਾ ਗ੍ਰਾਫ ਕਾਫ਼ੀ ਵਧ ਗਿਆ ਹੈ। ਪ੍ਰਸ਼ੰਸਕ ਦੋਵਾਂ ਦੀ ਕੈਮਿਸਟਰੀ ਨੂੰ ਪਿਆਰ ਕਰਦੇ ਹਨ। ਸ਼ੋਅ ਬਿੱਗ ਬੌਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਮਿਊਜ਼ਿਕ ਵੀਡੀਓ ਵੀ ਕੀਤੇ ਹਨ। ਨੇਹਾ ਕੱਕੜ ਦੇ ਗਾਏ ਗਾਣੇ 'ਸ਼ੋਨਾ-ਸ਼ੋਨਾ' 'ਚ ਸਿਧਾਰਥ-ਸ਼ਹਿਨਾਜ਼ ਦੀ ਕੈਮਿਸਟਰੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।

PunjabKesari
ਇਸ ਤੋਂ ਇਲਾਵਾ ਦੋਵੇਂ 'ਭੁਲਾ ਦੂੰਗਾ' ਮਿਊਜ਼ਿਕ ਵੀਡੀਓ 'ਚ ਇਕੱਠੇ ਵੀ ਨਜ਼ਰ ਆਏ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੇ ਆਪਣੇ ਪ੍ਰਤੀ ਕ੍ਰੇਜ਼ ਨੂੰ ਵੇਖਦੇ ਹੋਏ ਵੂਟ ਸਿਡਨਾਜ਼ ਦੀ ਅਣਸੀਨ ਜਰਨੀ ਬਿਗ ਬੌਸ ਤੋਂ ਲੈ ਆ ਰਿਹਾ ਹੈ। ਜੀ ਹਾਂ ‘ਸਿਲਸਿਲਾ ਸਿਡਨਾਜ਼ ਕਾ’ ਟਾਈਟਲ ਵਾਲੀ ਇਸ ਫ਼ਿਲਮ ਵਿੱਚ ਬਿਗ ਬੌਸ ਹਾਊਸ ਦੇ ਅੰਦਰ ਸਿਧਾਰਥ ਅਤੇ ਸ਼ਹਿਨਾਜ਼ ਦੀ ਫੁਟੇਜ ਦਿਖਾਈ ਜਾਵੇਗੀ। ਇਹ ਸੁੰਦਰ ਦੋਸਤੀ, ਪਿਆਰ ਅਤੇ ਗੁੱਸੇ ਨਾਲ ਭਰੇ ਦੋਵਾਂ ਦੀ ਅਣਦੇਖੀ ਫੁਟੇਜ ਹੋਵੇਗੀ ਜਿਸ 'ਚ ਸਿਡਨਾਜ਼ ਦਾ ਚੰਗਾ ਅਤੇ ਮਾੜਾ ਅਤੇ ਦਿਲਚਸਪ ਸਮਾਂ ਦੇਖਣ ਨੂੰ ਮਿਲੇਗਾ।

PunjabKesari
ਵੂਟ ਵੱਲੋਂ ਰਿਲੀਜ਼ ਕੀਤੀ ਜਾਣ ਵਾਲੀ ਇਹ ਫ਼ਿਲਮ ਤੁਹਾਨੂੰ ਅੰਤ ਤੱਕ ਬੰਨ੍ਹੇ ਰਖੇਗੀ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 22 ਜੁਲਾਈ ਨੂੰ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫ਼ਿਲਮ ‘ਸਿਲਸਿਲਾ ਸਿਡਨਾਜ਼ ਕਾ’ ਪਿਆਰ ‘ਤੇ ਅਧਾਰਤ ਥੀਮ ਹੈ।


author

Aarti dhillon

Content Editor

Related News